ਵੀਜ਼ਾ ਮਿਲਣ ਦੇ ਬਾਵਜੂਦ ਸਿੱਖ ਅਤੇ ਹਿੰਦੂ ਪਰਿਵਾਰ ਕਿਵੇਂ ਜਾਨ ਤਲੀ 'ਤੇ ਰੱਖਕੇ ਭਾਰਤ ਆਉਂਦੇ ਨੇ ?

10 ਫਰਵਰੀ  ਨੂੰ 50 ਹਿੰਦੂ ਪਰਿਵਾਰ ਪਾਕਿਸਤਾਨ ਤੋਂ ਭਾਰਤ ਆਏ ਸਨ, 16 ਫਰਵਰੀ  ਨੂੰ 10 ਹੋਰ ਪਰਿਵਾਰ ਭਾਰਤ ਆਏ 

ਵੀਜ਼ਾ ਮਿਲਣ ਦੇ ਬਾਵਜੂਦ ਸਿੱਖ ਅਤੇ ਹਿੰਦੂ ਪਰਿਵਾਰ ਕਿਵੇਂ ਜਾਨ ਤਲੀ 'ਤੇ ਰੱਖਕੇ ਭਾਰਤ ਆਉਂਦੇ ਨੇ ?
ਵੀਜ਼ਾ ਮਿਲਣ ਦੇ ਬਾਵਜੂਦ ਸਿੱਖ ਅਤੇ ਹਿੰਦੂ ਪਰਿਵਾਰ ਕਿਵੇਂ ਜਾਨ ਤਲੀ 'ਤੇ ਰੱਖਕੇ ਭਾਰਤ ਆਉਂਦੇ ਨੇ ?

ਦਿੱਲੀ : ਪਾਕਿਸਤਾਨ ਵਿੱਚ ਸ਼ਾਇਦ ਕੋਈ ਅਜਿਹਾ ਦਿਨ ਗੁਜ਼ਰਦਾ ਹੋਵੇ ਜਦੋਂ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਖ਼ਿਲਾਫ਼ ਹੋ ਰਹੀ ਤਸ਼ਦਤ ਦੀ ਕੋਈ ਵਾਰਦਾਤ ਸਾਹਮਣੇ ਨਾ ਆਈ ਹੋਵੇ, ਪਾਕਿਸਤਾਨ ਵਿੱਚ ਹਿੰਦੂ ਅਤੇ ਸਿੱਖਾਂ ਦੀਆ ਧੀਆਂ ਨਾਲ ਹੋ ਰਹੇ ਜ਼ੁਲਮ ਤੋਂ ਬਾਅਦ ਪਿਛਲੇ 10 ਦਿਨਾਂ ਵਿੱਚ 60 ਹਿੰਦੂ ਪਰਿਵਾਰ ਭਾਰਤ ਪਹੁੰਚੇ ਨੇ,DSGMC ਦੀ ਮਦਦ ਨਾਲ ਇਹ ਪਰਿਵਾਰ ਭਾਰਤ ਤਾਂ ਪਹੁੰਚ ਗਏ ਨੇ ਪਰ ਵੀਜ਼ਾ ਮਿਲਣ ਦੇ ਬਾਵਜੂਦ ਭਾਰਤ ਪਹੁੰਚਣਾ ਇੰਨਾ ਪਰਿਵਾਰਾਂ ਲਈ ਕਿੰਨੀ ਵੱਡੀ ਚੁਨੌਤੀ ਸੀ ਇਸਦਾ ਅੰਦਾਜ਼ਾ ਲਗਾਉਣਾ ਸ਼ਾਇਦ ਬਹੁਤ ਮੁਸ਼ਕਿਲ ਹੈ 

ਕਿਵੇਂ ਭਾਰਤ ਪਹੁੰਚੇ 60 ਸਿੱਖ,ਹਿੰਦੂ ਪਰਿਵਾਰ ? 

ਪਾਕਿਸਤਾਨ ਵਿੱਚ ਲਗਾਤਾਰ ਹੋ ਰਹੇ ਜ਼ੁਲਮ ਤੋਂ ਪਰੇਸ਼ਾਨ ਇੰਨਾ ਪਰਿਵਾਰਾਂ ਨੇ ਹਿੱਮਤ ਕਰ ਕੇ ਭਾਰਤ ਸਰਕਾਰ ਤੋਂ ਵੀਜ਼ਾ ਮੰਗਿਆ, ਭਾਰਤ ਸਰਕਾਰ ਨੇ ਇੰਨਾ ਪਰਿਵਾਰਾਂ ਨੂੰ ਵੀਜ਼ਾ ਦੇ ਦਿੱਤਾ ਪਰ ਭਾਰਤ ਪਹੁੰਚਣਾ ਦੇ ਲਈ ਇੰਨਾਂ ਪਰਿਵਾਰਾਂ ਨੂੰ ਆਪਣੀ ਜਾਨ ਤਲੀ 'ਤੇ ਰੱਖਕੇ ਆਉਣਾ ਪਿਆ,ਪਰਿਵਾਰਾਂ ਦਾ ਕਹਿਣਾ ਕਿ ਜਿਵੇਂ ਹੀ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਨੂੰ ਪਰੇਸ਼ਾਨ ਕਰਨ ਵਾਲਿਆਂ ਨੂੰ ਕਿਸੇ ਹਿੰਦੂ ਪਰਿਵਾਰ ਨੂੰ ਵੀਜ਼ਾ ਮਿਲਣ ਦੀ ਖ਼ਬਰ ਮਿਲਦੀ ਹੈ ਮਨੋਂ ਉਸ ਪਰਿਵਾਰ ਦੀ ਸ਼ਾਮਤ ਆਈ, ਪੂਰੇ ਪਰਿਵਾਰ ਦਾ ਪਾਸਪੋਰਟ ਜ਼ਬਤ ਕਰ ਕੇ ਉਸ ਨੂੰ ਸਾੜ ਦਿੱਤਾ ਜਾਂਦਾ ਹੈ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਕੇ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਹੈ, ਰਾਤ ਵੇਲੇ ਕਈ ਪਿੰਡਾਂ ਵਿੱਚੋਂ ਗੁਜ਼ਰਦੇ ਹੋਏ ਜਿਵੇਂ ਤਿਵੇਂ ਪਰਿਵਾਰ ਲੁਕਦਾ-ਲੁਕਾਉਂਦਾ ਭਾਰਤ ਪਹੁੰਚਦਾ ਹੈ ਤਾਂ ਉਸ ਦੀ ਸਾਹ ਵਿੱਚ ਸਾਹ ਆਉਂਦਾ ਹੈ    

ਹਿੰਦੂ ਅਤੇ ਸਿੱਖ ਧੀਆਂ 'ਤੇ ਜ਼ੁਲਮ 

DSGMC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਿਸ ਤਰਾਂ ਨਾਲ ਜਵਾਨ ਹਿੰਦੂ ਅਤੇ ਸਿੱਖ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਪਾਕਿਸਤਾਨ ਵਿੱਚ ਹੁਣ ਤੱਕ 52 ਕੁੜੀਆਂ ਦੇ ਘਰੋ ਗ਼ਾਇਬ ਹੋਣ ਦੇ ਮਾਮਲੇ ਸਾਹਮਣੇ ਆਏ ਨੇ, ਉਨਾਂ ਵੱਲੋਂ ਭਾਰਤੀ ਵਿਦੇਸ਼ ਮੰਤਰਾਲੇ ਦੇ ਜ਼ਰੀਏ ਪਾਕਿਸਤਾਨ ਸਰਕਾਰ ਸਾਹਮਣੇ ਚੁੱਕਿਆ ਵੀ ਗਿਆ ਹੈ,ਪਰ ਪਾਕਿਸਤਾਨ ਸਰਕਾਰ ਨੇ ਹੁਣ ਤੱਕ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ਹੈ।

ਮਨਜਿੰਦਰ ਸਿਰਸਾ ਦੀ ਮੰਗ 

ਮਨਜਿੰਦਰ ਸਿੰਘ ਸਿਰਸਾ ਨੇ ਭਾਰਤ ਸਰਕਾਰ ਨੂੰ ਮੰਗ ਕੀਤੀ ਹੈ ਕਿ ਜਿਹੜੇ ਹਿੰਦੂ ਪੀੜਤ ਪਰਿਵਾਰ ਭਾਰਤ ਪਹੁੰਚੇ ਨੇ ਉਨਾਂ ਨੂੰ ਸਰਕਾਰ ਫ਼ੌਰਨ ਵੀਜ਼ਾ ਦੇਵੇ,ਸਿਰਫ਼ ਇਨਾ ਹੀ ਨਹੀਂ ਮਨਜਿੰਦਰ ਸਿਰਸਾ ਨੇ ਉਨਾਂ ਹਿੰਦੂ ਪਰਿਵਾਰਾਂ ਦੀ ਮਦਦ ਲਈ ਵੀ ਕੇਂਦਰ ਨੂੰ ਅਪੀਲ ਕੀਤੀ ਜੋ ਵਰ੍ਹਿਆਂ ਤੋਂ ਦਿੱਲੀ ਦੇ ਸਿਗਨੇਚਰ ਬ੍ਰਿਜ ਦੇ ਥੱਲੇ ਰਹਿਣ ਨੂੰ ਮਨਜ਼ੂਰ ਨੇ, ਸਿਰਸਾ ਨੇ ਕਿਹਾ ਇਨਾਂ ਪਰਿਵਾਰਾਂ ਦਾ ਹੱਥ ਦਿੱਲੀ ਅਤੇ ਕੇਂਦਰ ਸਰਕਾਰ ਫੜੇ ਅਤੇ ਇਨਾਂ ਨੂੰ ਨਾਗਰਿਕਤਾ ਦਿੱਤੀ ਜਾਵੇ