ਪਾਕਿਸਤਾਨ: ਬੰਦੂਕ ਦੀ ਨੋਕ 'ਤੇ ਹਿੰਦੂ ਕੁੜੀ ਦਾ ਮੁੜ ਬਦਲਿਆ ਧਰਮ,ਸਿਰਸਾ ਦੀ PM ਤੋਂ ਦਖ਼ਲ ਦੀ ਮੰਗ

8 ਅਗਸਤ ਨੂੰ  ਕੁੜੀ ਮੁੰਡੇ ਨੂੰ ਅਗਵਾ ਕੀਤਾ ਗਿਆ ਸੀ 

ਪਾਕਿਸਤਾਨ: ਬੰਦੂਕ ਦੀ ਨੋਕ 'ਤੇ ਹਿੰਦੂ ਕੁੜੀ ਦਾ ਮੁੜ ਬਦਲਿਆ ਧਰਮ,ਸਿਰਸਾ ਦੀ PM ਤੋਂ ਦਖ਼ਲ ਦੀ ਮੰਗ
8 ਅਗਸਤ ਨੂੰ ਕੁੜੀ ਮੁੰਡੇ ਨੂੰ ਅਗਵਾ ਕੀਤਾ ਗਿਆ ਸੀ

ਦਿੱਲੀ :  ਪਾਕਿਸਤਾਨ ਵਿੱਚ ਇੱਕ ਵਾਰ ਮੁੜ ਤੋਂ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾਂ ਬਣਾਉਣ ਦੀ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ, ਪਾਕਿਸਤਾਨ ਦੇ ਪੰਗਰੀਓ ਵਿੱਚ ਇੱਕ ਹਿੰਦੂ ਪਤੀ-ਪਤਨੀ ਨੂੰ ਜ਼ਮੀਨਦਾਰ ਵੱਲੋਂ ਬੰਦੂਕ ਦੀ ਨੋਕ 'ਤੇ ਪਹਿਲਾਂ ਅਗਵਾ ਕੀਤਾ ਗਿਆ, ਹੁਣ ਖ਼ਬਰ ਆ ਰਹੀ ਹੈ ਕਿ ਕੁੜੀ ਦਾ ਧਰਮ ਬਦਲ ਦਿੱਤਾ ਗਿਆ ਹੈ  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਟਵੀਟ ਕਰਕੇ ਇਸ ਬਾਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ ਹੈ

 

ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਵਿੱਚ ਲਿਖਿਆ 'ਕਿ ਹੁਣ ਨਾਬਾਲਿਕ ਹੀ ਨਹੀਂ ਬਲਕਿ ਜਿੰਨਾਂ ਕੁੜੀਆਂ ਦਾ ਵਿਆਹ ਹੋ ਗਿਆ ਹੈ ਉਹ ਵੀ ਪਾਕਿਸਤਾਨ ਵਿੱਚ ਸੁਰੱਖਿਅਤ ਨਹੀਂ ਹੈ, ਪੰਜਰੀਓ ਵਿੱਚ 8 ਅਗਸਤ ਨੂੰ ਮੈਰੀਡ ਕਪਲ ਨੂੰ ਬੰਦੂਕ ਦੀ ਨੋਕ 'ਤੇ ਜ਼ਮੀਨਦਾਰ ਵੱਲੋਂ ਪਹਿਲਾਂ ਅਗਵਾ ਕੀਤਾ ਗਿਆ ਹੈ ਅਤੇ ਹੁਣ ਜ਼ਬਰਨ ਇਸਲਾਮ ਕਬੂਲ ਕਰਵਾਇਆ ਗਿਆ ਹੈ, ssp ਬਦਿਨ ਅਤੇ DIG ਸਿੰਦ ਦੇ ਭਰੋਸੇ ਤੋਂ ਬਾਅਦ ਵੀ ਕੁੜੀ ਨੂੰ ਹੁਣ ਤੱਕ ਨਹੀਂ ਬਚਾਇਆ ਜਾ ਸਕਿਆ ਹੈ'