PM ਮੋਦੀ ਨੂੰ ਮਿਲਿਆਂ ਪ੍ਰਵਾਸੀ ਭਾਰਤੀਆਂ ਦਾ ਸਾਥ,ਇੰਨਾਂ ਲੋਕਾਂ ਨੇ ਕੀਤੀ ਸ਼ਲਾਘਾ

ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿੱਚ ਰਹਿ ਰਹੇ ਪ੍ਰਵਾਸੀਆਂ ਨਾਲ ਪ੍ਰਧਾਨ ਮੰਤਰੀ ਨੇ ਗੱਲ ਕੀਤੀ

PM ਮੋਦੀ ਨੂੰ ਮਿਲਿਆਂ ਪ੍ਰਵਾਸੀ ਭਾਰਤੀਆਂ ਦਾ ਸਾਥ,ਇੰਨਾਂ ਲੋਕਾਂ ਨੇ ਕੀਤੀ ਸ਼ਲਾਘਾ
ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿੱਚ ਰਹਿ ਰਹੇ ਪ੍ਰਵਾਸੀਆਂ ਨਾਲ ਪ੍ਰਧਾਨ ਮੰਤਰੀ ਨੇ ਗੱਲ ਕੀਤੀ

ਦਿੱਲੀ : ਕੋਰੋਨਾ ਖ਼ਿਲਾਫ਼ ਜੰਗ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦੁਨੀਆ ਭਰ ਦੇ ਪ੍ਰਵਾਸੀ ਭਾਰਤੀਆਂ ਦਾ ਸਾਥ ਮਿਲਿਆ ਹੈ,ਪ੍ਰਵਾਸੀ ਭਾਰਤੀਆਂ ਨੇ ਭਾਰਤ ਦੀ ਕੋਰੋਨਾ ਖ਼ਿਲਾਫ਼ ਜੰਗ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਆਪਣੀ ਇੱਕ-ਜੁੱਟਤਾ ਜ਼ਾਹਿਰ ਕੀਤੀ ਹੈ, ਉਨ੍ਹਾਂ ਨੇ ਪੀਐੱਮ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ

ਨਿਊਜ਼ੀਲੈਂਡ ਤੋਂ ਲੈਕੇ ਅਮਰੀਕ ਅਤੇ ਆਸਟ੍ਰੇਲੀਆ ਤੋਂ ਲੈਕੇ ਇੰਗਲੈਂਡ ਤੱਕ,500 ਤੋਂ ਵਧ ਪ੍ਰਵਾਸੀ ਭਾਰਤੀਆਂ ਜਥੇਬੰਦੀਆਂ ਨੇ ਕੋਰੋਨਾ ਵਾਇਰਸ ਨੂੰ ਲੈਕੇ ਭਾਰਤ ਦੀਆਂ ਕੋਸ਼ਿਸ਼ਾਂ ਦਾ ਸਮਰਥਣ ਕੀਤੀ ਹੈ 

ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੇ ਪ੍ਰਵਾਸੀ ਭਾਰਤੀ ਜਥੇਬੰਦੀਆਂ ਨੇ ਕੋਰੋਨਾ ਦੀ ਜੰਗ ਵਿੱਚ ਖ਼ੁਦ ਦੀ ਪਰਵਾ ਕੀਤੇ ਬਗ਼ੈਰ ਦੂਜਿਆਂ ਦੀ ਮਦਦ ਕਰਨ ਵਾਲਿਆਂ ਨੂੰ ਸਲਾਮ ਕੀਤਾ, NRI ਜਥੇਬੰਦੀ ਨੇ ਕੋਵਿੰਡ-19 ਦੇ ਇਸ ਦੌਰ ਵਿੱਚ ਸੂਬੇ ਅਤੇ ਕੇਂਦਰ ਸਰਕਾਰ ਦਾ ਸਾਥ ਦੇਣ ਵਾਲੇ ਸਰਕਾਰੀ ਅਤੇ ਪ੍ਰਾਈਵੇਟ  ਸੋਸ਼ਲ ਸੈਕਟਰ ਦੀ ਵੀ ਸ਼ਲਾਘਾ ਕੀਤੀ ਹੈ

ਪ੍ਰਵਾਸੀ ਜਥੇਬੰਦੀਆਂ ਨੇ ਭਾਰਤ ਦੀ 130 ਕਰੋੜ ਜਨਤਾ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦਿਸ਼ਾ-ਨਿਰਦੇਸ਼ ਦਾ ਪਾਲਨ ਕਰਨ ਦੀ ਅਪੀਲ ਕੀਤੀ ਹੈ,ਜਥੇਬੰਦੀ ਨੇ ਅਪੀਲ ਕਰਦੇ ਹੋਏ ਕਿਹਾ ਕੀ  ਅਸੀਂ ਸਾਰੇ ਲੋਕ ਮਿਲਕੇ ਇਸ ਮੁਸ਼ਕਲ ਦੀ ਘੜੀ ਤੋਂ ਭਾਰਤ ਨੂੰ ਕੱਢਾਂਗੇ 

NRI ਜਥੇਬੰਦੀਆਂ ਕੋਰੋਨਾ ਸੰਕਟ ਦੌਰਾਨ ਵਿਦੇਸ਼ਾਂ ਵਿੱਚ ਵਸੇ ਭਾਰਤੀ ਵਿਦਿਆਰਥੀਆਂ ਅਤੇ ਹੋਰ ਲੋਕਾਂ ਦੀ   ਪੂਰੀ ਮਦਦ ਕਰ ਰਹੀ ਹੈ

ਕਿਹੜੀ-ਕਿਹੜੀ ਜਥੇਬੰਦੀਆਂ ਨੇ PM ਨੂੰ ਹਿਮਾਇਤ ਦਿੱਤੀ ?

ਅਮਰੀਕਾ ਵਿੱਚ ਅਮੇਰਿਕਨ ਤੇਲੁਗੂ ਐਸੋਸੀਏਸ਼ਨ,ਅਮੇਰਿਕਨ ਫਾਰ ਹਿੰਦੂ,ਅਮੇਰਿਕਨ ਕ੍ਰਿਕਟ ਅਕੈਡਮੀ,ਅਮੇਰਿਕਨ ਇੰਡੀਅਨ ਐਸੋਸੀਏਸ਼ਨ,ਸੰਸਕਤੀ ਭਾਰਤੀ USA, ਸੰਗਠਨਾਂ ਨੇ ਕੋਰੋਨਾ ਖ਼ਿਲਾਫ਼ ਭਾਰਤ ਦੀ ਲੜਾਈ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸਮਰਥਣ ਕੀਤਾ,ਇਸ ਤਰ੍ਹਾਂ ਪੈਰਿਸ ਵਿੱਚ NRI ਪੰਜਾਬੀ ਸਭਾ,ਬਿਹਾਰ ਸਪੰਦਨ,ਇੰਡੀਅਨ ਗੁਜਰਾਤੀ ਕਲਚਰਲ ਐਸੋਸੀਏਸ਼ਨ ਵਰਗੀ 500 ਤੋਂ ਵਧ ਜਥੇਬੰਦੀਆਂ ਨੇ ਭਾਰਤ ਦੇ ਨਾਲ ਇੱਕ-ਜੁੱਟਤਾ ਵਿਖਾਈ