'ਮਿੰਨੀ ਪੰਜਾਬ' ਨੂੰ PM ਮੋਦੀ ਅੱਜ ਕਰਨਗੇ ਸੰਬੋਧਨ,ਜਾਣੋ ਕੀ ਹੋ ਸਕਦੇ ਨੇ ਮੁੱਦੇ

ਸ਼ਾਮ ਸਾਢੇ 6 ਵਜੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੈਨੇਡਾ ਇਨਵੈਸਟਮੈਂਟ ਇੰਡੀਆ ਸੰਮੇਲਨ ਨੂੰ ਸੰਬੋਧਿਤ ਕਰਨਗੇ 

'ਮਿੰਨੀ ਪੰਜਾਬ' ਨੂੰ PM ਮੋਦੀ ਅੱਜ ਕਰਨਗੇ ਸੰਬੋਧਨ,ਜਾਣੋ ਕੀ ਹੋ ਸਕਦੇ ਨੇ ਮੁੱਦੇ
ਸ਼ਾਮ ਸਾਢੇ 6 ਵਜੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੈਨੇਡਾ ਇਨਵੈਸਟਮੈਂਟ ਇੰਡੀਆ ਸੰਮੇਲਨ ਨੂੰ ਸੰਬੋਧਿਤ ਕਰਨਗੇ

ਦਿੱਲੀ :   ਕੈਨੇਡਾ ਵਿੱਚ ਵੱਡੀ ਤਾਦਾਤ 'ਚ ਪੰਜਾਬੀਆਂ ਦੀ ਵਸੋਂ ਹੋਣ ਦੀ ਵਜ੍ਹਾਂ ਕਰਕੇ ਇਸ ਨੂੰ ਮਿੰਨੀ ਪੰਜਾਬ ਨਾਲ ਵੀ ਜਾਣਿਆ ਜਾਂਦਾ ਹੈ,ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਆਪਣੀ ਵਜ਼ਾਰਤ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੂੰ ਵਜ਼ੀਰ ਬਣਾਇਆ ਹੈ,ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਇਸ ਗੱਲ ਤੋਂ ਜਾਣੂ ਨੇ,ਇਸੇ ਲਈ ਭਾਰਤ ਨੂੰ ਆਤਮ ਨਿਰਭਰ ਅਤੇ ਵਿਦੇਸ਼ੀ ਨਿਵੇਸ਼ ਦੇਸ਼ 'ਚ ਲਿਆਉਣ ਦੇ ਲਈ ਪ੍ਰਧਾਨ ਮੋਦੀ ਅੱਜ ਕੈਨੇਡਾ ਇਨਵੈਸਟਮੈਂਟ ਸੰਮੇਲਨ ਨੂੰ ਸੰਬੋਧਨ ਕਰਨ ਜਾ ਰਹੇ ਨੇ

ਭਾਰਤ ਦੀ ਇੰਨਾਂ ਖੇਤਰਾਂ 'ਤੇ ਰਹੇਗੀ ਨਜ਼ਰ 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸ਼ਾਮ ਸਾਢੇ 6 ਵਜੇ ਕੈਨੇਡਾ ਵਿੱਚ ਹੋਣ ਵਾਲੀ ਇਨਵੈਸਟ ਇੰਡੀਆ ਸੰਮੇਲਨ ਵਿੱਚ ਭਾਸ਼ਣ ਦੇਣਗੇ,ਇਸ ਮੰਚ 'ਤੇ ਕੈਨੇਡਾ ਦੇ ਵੱਡੇ ਸਨਅਤਕਾਰ ਨੂੰ ਭਾਰਤ ਵਿੱਚ ਨਿਵੇਸ਼ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ,ਸੰਮੇਲਨ ਵਿੱਚ ਬੈਂਕ,ਬੀਮਾ ਕੰਪਨੀਆਂ,ਐਵੀਏਸ਼ਨ,ਇਲੈਕਟ੍ਰੋਨਿਕਸ ਸੈਕਟਰ ਦੀਆਂ  ਕੰਪਨੀਆਂ ਹਿੱਸਾ ਲੈਣਗੀਆਂ, ਇਸ ਤੋਂ ਇਲਾਵਾ ਸਲਾਹਕਾਰ ਫਰਮਾਂ ਦੇ ਨਾਲ ਯੂਨੀਵਰਸਿਟੀਆਂ ਦੇ ਨੁਮਾਇੰਦੇ ਵੀ ਹਿੱਸਾ ਲੈਣਗੇ   

5 ਸਾਲਾਂ ਵਿੱਚ ਇੰਨਾਂ ਵਧਿਆ ਵਾਪਾਰ 

5 ਸਾਲਾਂ ਵਿੱਚ ਭਾਰਤ ਅਤੇ ਕੈਨੇਡਾ ਦੇ ਵਿੱਚ 60 ਫ਼ੀਸਦੀ ਤੱਕ ਕਾਰੋਬਾਰ ਵਧਿਆ ਹੈ, 2019 ਦੇ ਅੰਕੜਿਆਂ ਮੁਤਾਬਿਕ ਦੋਵਾਂ ਦੇਸ਼ਾਂ ਵਿੱਚ ਵਪਾਰ 9 ਅਰਬ ਡਾਲਰ ਦਾ ਹੋ ਚੁੱਕਿਆ ਹੈ ਅਤੇ ਕੁੱਝ ਸਾਲਾ ਵਿੱਚ ਇਸ ਤੋਂ 3 ਗੁਣਾ ਵਧ   30 ਅਰਬ ਡਾਲਰ ਦਾ ਵਪਾਰ ਹੋ ਜਾਣ ਦੀ ਸੰਭਾਵਨਾ ਹੈ,ਕੁਲ ਵਾਧੇ ਦਾ ਟੀਚਾ 50 ਅਰਬ ਡਾਲਰ ਦਾ ਰੱਖਿਆ ਗਿਆ ਸੀ, ਪਿਛਲੇ ਕੁੱਝ ਸਾਲਾ ਦੌਰਾਨ ਭਾਰਤ ਵਿੱਚ ਕੈਨੇਡਾ ਦੀਆਂ ਕੰਪਨੀਆਂ ਦਾ ਨਿਵੇਸ਼ ਸਾਢੇ 4 ਅਰਬ ਡਾਲਰ ਤੋਂ ਵਧ ਕੇ 25 ਅਰਬ ਹੋ ਗਿਆ ਹੈ, ਅੰਕੜਿਆਂ ਮੁਤਾਬਿਕ ਭਾਰਤ ਵਿੱਚ ਕੈਨੇਡਾ ਦੀਆਂ 1 ਹਜ਼ਾਰ ਤੋਂ ਵਧ ਕੰਪਨੀਆਂ ਨੇ ਨਿਵੇਸ਼ ਕੀਤਾ ਹੋਇਆ ਹੈ