2020 ਰੈਫ਼ਰੈਂਡਮ ਦੇ ਨਤੀਜੇ ਨੂੰ ਕੈਨੇਡਾ ਸਰਕਾਰ ਵੱਲੋਂ ਮਾਨਤਾ ਨਾ ਦੇਣ 'ਤੇ CM ਕੈਪਟਨ ਨੇ ਟਰੂਡੋ ਦੀ ਕੀਤੀ ਤਰੀਫ਼

ਸਿੱਖ ਫ਼ਾਰ ਜਸਟਿਸ ਵੱਲੋਂ ਪੂਰੀ ਦੁਨੀਆ ਵਿੱਚ ਰੈਫਰੈਂਡਮ 2020 ਚਲਾਇਆ ਜਾ ਰਿਹਾ ਹੈ

2020 ਰੈਫ਼ਰੈਂਡਮ ਦੇ ਨਤੀਜੇ ਨੂੰ ਕੈਨੇਡਾ ਸਰਕਾਰ ਵੱਲੋਂ ਮਾਨਤਾ ਨਾ ਦੇਣ 'ਤੇ CM ਕੈਪਟਨ ਨੇ ਟਰੂਡੋ ਦੀ ਕੀਤੀ ਤਰੀਫ਼
ਸਿੱਖ ਫ਼ਾਰ ਜਸਟਿਸ ਵੱਲੋਂ ਪੂਰੀ ਦੁਨੀਆ ਵਿੱਚ ਰੈਫਰੈਂਡਮ 2020 ਚਲਾਇਆ ਜਾ ਰਿਹਾ ਹੈ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Captain Amarinder Singh) ਨੇ ਕੈਨੇਡਾ ਸਰਕਾਰ (Canada Goverment) ਵੱਲੋਂ ਸਿੱਖ ਫ਼ਾਰ ਜਸਟਿਸ(Sfj) ਵੱਲੋਂ ਰੈਫ਼ਰੈਂਡਮ 2020 (‘Referendum 2020’)ਦੇ ਨਤੀਜਿਆਂ ਨੂੰ ਮਾਨਤਾ ਦੇਣ ਤੋਂ ਇਨਕਾਰ ਕਰਨ ਦੇ ਫ਼ੈਸਲਾ ਦਾ ਸੁਆਗਤ ਕੀਤਾ ਹੈ,ਮੁੱਖ ਮੰਤਰੀ ਨੇ ਕਿਹਾ ਕਿ ਉਹ ਉਮੀਦ ਕਰ ਦੇ ਨੇ ਕੈਨੇਡਾ ਵਾਂਗ ਹੋਰ ਦੇਸ਼ ਵਿੱਚ SFJ ਦੇ ਰੈਫਰੈਂਡਮ ਨੂੰ ਖ਼ਾਰਜ ਕਰ ਦੇਣਗੇ  

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਬਿਆਨ ਮੀਡੀਆ ਰਿਪੋਰਟ ਦੇ ਅਧਾਰ 'ਤੇ ਦਿੱਤਾ ਹੈ,ਉਨ੍ਹਾਂ ਕਿਹਾ ਕਿ ਕੈਨੇਡਾ ਦੇ ਵਿਦੇਸ਼ ਮੰਤਰਾਲੇ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਭਾਰਤ ਦੀ ਪ੍ਰਭੂਸਤਾ ਦੀ ਕਦਰ ਕਰਦੇ ਨੇ ਇਸ ਲਈ ਉਹ ਰੈਫਰੈਂਡਮ 2020 ਨੂੰ ਮਾਨਤਾ ਨਹੀਂ ਦੇ ਸਕਦੇ ਨੇ  

ਮੁੱਖ ਮੰਤਰੀ ਨੇ ਕਿਹਾ ਕਿ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ (Justin Trudeau government) ਨੇ ਰੈਫ਼ਰੈਂਡਮ 2020 (‘Referendum 2020’) ਨੂੰ ਲੈਕੇ ਜੋ ਸਟੈਂਡ ਲਿਆ ਹੈ ਉਹ ਉਦਾਰਣ ਹੈ ਦੂਜੇ ਮੁਲਕਾਂ ਦੇ ਲਈ, ਉਨ੍ਹਾਂ ਕਿਹਾ ਕਿ ਭਾਰਤ ਨੇ Sfj ਦੇ ਗੁਰਪਤਵੰਤ ਸਿੰਘ ਪੰਨੂ Gurpatwant Singh Pannu ਨੂੰ ਦਹਿਸ਼ਤਗਰਦ (Terroist) ਐਲਾਨਿਆ ਹੈ ਜੋ ਕਿ ਪਾਕਿਸਤਾਨ (Pakistan) ਦੇ ਇਸ਼ਾਰੇ 'ਤੇ ਭਾਰਤ ਵਿੱਚ ਆਪਣੀ ਦਹਿਸ਼ਤਗਰਦੀ ਗਤਿਵਿਦਿਆ (Terroist Activites) ਚਲਾ ਰਿਹਾ ਹੈ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Captain Amarinder Singh) ਨੇ ਕਿਹਾ ਸਿੱਖ ਫ਼ਾਰ ਜਸਟਿਸ (SFJ) ਦੀ ਹਿਮਾਇਤ ਕਰਨ ਨਾਲ ਦੁਨੀਆ ਵਿੱਚ ਗ਼ਲਤ ਸੁਨੇਹਾ ਜਾਵੇਗਾ,ਉਨ੍ਹਾਂ ਕਿਹਾ ਪੂਰੀ ਦੁਨੀਆ ਦੇ ਲਈ ਸ਼ਾਂਤੀ ਜ਼ਰੂਰੀ ਹੈ ਇਸ ਦੇ ਲਈ ਦਹਿਸ਼ਤ ਫੈਲਾਉਣ ਵਾਲੀ ਇੰਨਾ ਤਾਕਤਾਂ ਦਾ ਵਿਰੋਧ ਜ਼ਰੂਰੀ ਹੈ, ਮੁੱਖ ਮੰਤਰੀ ਨੇ ਕਿਹਾ ਪੰਜਾਬ ਦੇ ਸਿੱਖ,ਸਿੱਖ ਫ਼ਾਰ ਜਸਟਿਸ ਦੀ ਖ਼ਾਲਿਸਤਾਨ ਪੱਖੀ (Khalistan) ਕੋਸ਼ਿਸ਼ਾਂ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰ ਚੁੱਕੇ  ਨੇ