ਦੁਬਈ ਵਿੱਚ ਫਸੇ 8 ਨੌਜਵਾਨ ਵਤਨ ਪਰਤੇ,21 ਹੁਣ ਵੀ ਦੁਬਈ ਵਿੱਚ ਫਸੇ

ਸਰਬੱਤ ਦਾ ਭਲਾ ਟਰੱਸਟ ਵੱਲੋਂ ਨੌਜਵਾਨਾਂ ਨੂੰ ਛਡਾਇਆ ਗਿਆ

ਦੁਬਈ ਵਿੱਚ ਫਸੇ 8 ਨੌਜਵਾਨ ਵਤਨ ਪਰਤੇ,21 ਹੁਣ ਵੀ ਦੁਬਈ ਵਿੱਚ ਫਸੇ
ਦੁਬਈ ਵਿੱਚ ਫਸੇ 8 ਨੌਜਵਾਨ ਵਤਨ ਪਰਤੇ,21 ਹੁਣ ਵੀ ਦੁਬਈ ਵਿੱਚ ਫਸੇ

ਚੰਡੀਗੜ੍ਹ : ਦੁਬਈ ਰੋਜ਼ੀ-ਰੋਟੀ ਕਮਾਉਣ ਗਏ 29 ਨੌਜਵਾਨਾਂ ਨੇ ਕਦੇ ਸੋਚਿਆਂ ਵੀ ਨਹੀਂ ਸੀ ਕਿ ਉਨਾਂ ਦੇ ਨਾਲ ਠੱਗੀ ਵੱਜੇਗੀ,ਟਰੈਵਲ ਏਜੰਟ ਵੱਲੋਂ ਭੇਜੇ ਗਏ 29 ਨੌਜਵਾਨਾਂ ਨੂੰ ਦੁਬਈ ਕੰਮ ਕਰਨ ਦੇ ਲਈ ਭੇਜਿਆ ਗਿਆ ਸੀ, ਪਰ ਉੱਥੇ ਉਨਾਂ ਕੋਲੋਂ ਰੱਜ ਕੇ ਕੰਮ ਲਿਆ ਜਾਂਦਾ ਸੀ ਪਰ ਤਨਖ਼ਾਹ ਵੇਲੇ ਅੰਗੂਠਾ ਵਿਖਾ ਦਿੱਤਾ ਜਾਂਦਾ 

ਸੀ,ਕਈ ਮਹੀਨਿਆਂ ਤੱਕ ਬਿਨਾਂ ਤਨਖ਼ਾਹ ਤੋਂ ਕੰਮ ਕਰ ਰਹੇ ਇੰਨਾ 29 ਨੌਜਵਾਨਾਂ ਵਿੱਚੋਂ 8 ਨੌਜਵਾਨਾਂ ਦੀ ਬਾਂਹ ਫੜੀ ਦੁਬਈ ਦੇ ਇੱਕ ਹੋਟਲ ਮਾਲਿਕ ਅਤੇ ਨਿਜੀ ਸੰਸਥਾ ਚਲਾਉਣ ਐੱਸਪੀ ਸਿੰਘ ਓਬਰਾਏ ਨੇ

ਕਿਵੇਂ ਘਰ ਪਰਤੇ ਨੌਜਵਾਨ ?

ਦਰਸਾਲ ਦੁਬਈ ਦੀ ਇੱਕ ਕੰਪਨੀ ਵਿੱਚ 80 ਦੇ ਕਰੀਬ ਲੋਕ ਕੰਮ ਕਰਦੇ ਸਨ ਜਿੰਨਾ ਵਿੱਚੋਂ 29 ਭਾਰਤੀ ਸਨ, ਕੰਪਨੀ ਘਾਟੇ ਵਿੱਚ ਚਲੀ ਗਈ ਅਤੇ ਮਾਲਿਕ ਨੇ ਕਿਸੇ ਦੀ ਵੀ 6 ਮਹੀਨਿਆਂ ਦੀ ਤਨਖ਼ਾਹ ਨਹੀਂ ਦਿੱਤੀ,ਜਦੋਂ ਸਰਬੱਤ ਦਾ ਭਲਾ ਟਰੱਸਟ ਨੂੰ ਇੰਨਾ ਨੌਜਵਾਨਾਂ ਦੇ ਦੁਬਈ ਵਿੱਚ ਫਸੇ ਹੋਣ ਦੀ ਖ਼ਬਰ ਮਿਲੀ ਤਾਂ ਫੌਰਨ ਇੰਨਾਂ ਨੌਜਵਾਨਾਂ ਨੂੰ ਛਡਾਉਣ ਦਾ ਕੰਮ ਸ਼ੁਰੂ ਹੋਇਆ 29 ਵਿੱਚੋਂ ਸਿਰਫ਼ 8 ਕੋਲ ਪਾਸਪੋਰਟ ਸੀ ਬਾਕਿ 21 ਨੌਜਵਾਨਾਂ ਦਾ ਵੀਜ਼ਾ ਐਕਸਪਾਇਰ ਹੋ ਚੁੱਕਾ ਸੀ, ਇਸ ਲਈ ਸਰਬੱਤ ਦਾ ਭਲਾ ਟਰੱਸਟ ਵੱਲੋਂ 8 ਨੌਜਵਾਨਾਂ ਨੂੰ ਟਿਕਟ ਦੇਕੇ ਭਾਰਤ ਲਿਆ ਗਿਆ ਜਦਕਿ ਹੁਣ 21 ਨੌਜਵਾਨਾਂ ਨੂੰ ਭਾਰਤ ਲਿਆਉਣ ਦੇ ਲਈ ਪਹਿਲਾਂ ਉਨਾਂ ਦਾ ਪੁਰਾਣਾ ਵੀਜ਼ਾ ਕੈਂਸਲ ਕਰਵਾਇਆ ਜਾਵੇਗਾ ਉਸਤੋਂ ਬਾਅਦ ਮੁੜ ਤੋਂ ਵੀਜ਼ਾ ਲਗਵਾ ਕੇ ਉਨਾਂ ਨੂੰ ਭਾਰਤ ਲਿਆ ਜਾਵੇਗਾ 

ਕਿੱਥੇ ਦੇ ਰਹਿਣ ਵਾਲੇ ਨੇ ਨੌਜਵਾਨ ?

ਜਿੰਨਾ 8 ਨੌਜਵਾਨਾਂ ਨੂੰ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਐੱਸਪੀ ਸਿੰਘ ਓਬਰਾਏ ਆਪਣੇ ਨਾਲ ਲੈ ਕੇ ਆਏ ਨੇ ਉਨਾਂ ਵਿੱਚੋਂ 4 ਪੰਜਾਬ ਅਤੇ 4 ਹਰਿਆਣਾਂ ਦੇ ਰਹਿਣ ਵਾਲੇ ਨੇ

ਵਿਦੇਸ਼ ਵਿੱਚ ਫਸੇ ਨੌਜਵਾਨਾਂ ਦਾ ਅੰਕੜਾ

ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਸਰਕਾਰ ਦੇ ਸਾਹਮਣੇ 3,200 ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿੰਨਾ ਨੂੰ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਣਾ ਪਿਆ ਸੀ,ਇੰਨਾ ਸਭ 'ਤੇ PUNJAB PREVENTION OF HUMAN SMUGGLING ACT,PUNJAB PROFESSIONAL REGULATION RULES 2013 EMIGRATION ACT 1983 ਅਧੀਨ ਮਾਮਲੇ ਦਰਜ ਨੇ