ਕਬੂਤਰਬਾਜ਼ ਪਤੀ-ਪਤਨੀ ਗਿਰਫ਼ਤਾਰ,30 ਲੱਖ ਦਾ ਲਾਇਆ ਸੀ ਚੂਨਾ

ਦਿੱਲੀ ਪੁਲਿਸ ਦੀ ਮਦਦ ਨਾਲ ਫਰੀਦਕੋਟ ਪੁਲਿਸ ਨੇ ਕੀਤਾ ਗਿਰਫ਼ਤਾਰ

ਕਬੂਤਰਬਾਜ਼ ਪਤੀ-ਪਤਨੀ ਗਿਰਫ਼ਤਾਰ,30 ਲੱਖ ਦਾ ਲਾਇਆ ਸੀ ਚੂਨਾ
ਕਬੂਤਰਬਾਜ਼ ਪਤੀ-ਪਤਨੀ ਗਿਰਫ਼ਤਾਰ,30 ਲੱਖ ਦਾ ਲਾਇਆ ਸੀ ਚੂਨਾ

ਫਰੀਦਕੋਟ : ਕਹਿੰਦੇ ਨੇ ਮੁਲਜ਼ਮ ਜਿਨ੍ਹਾਂ ਵੀ ਸ਼ਾਤਰ ਕਿਉਂ ਨਾ ਹੋਵੇ ਕਾਨੂੰਨੀ ਦੇ ਸ਼ਿਕੰਜੇ  ਤੋਂ ਨਹੀਂ ਬੱਚ ਸਕਦਾ ਹੈ, ਫਰੀਦਕੋਟ ਪੁਲਿਸ ਤਿੰਨ ਸਾਲ ਤੋਂ ਫ਼ਰਾਰ ਨਟਵਰਲਾਲ ਪਤੀ-ਪਤਨੀ ਨੂੰ ਗਿਰਫ਼ਤਾਰ ਕੀਤਾ ਹੈ, ਵਿਦੇਸ਼ ਭੇਜਣ ਦੇ ਨਾਂ ਤੇ  ਪਤੀ-ਪਤਨੀ ਹੁਣ ਤੱਕ ਪਤਾ ਨਹੀਂ ਕਿਨ੍ਹੇ ਲੋਕਾਂ ਨੂੰ ਚੂਨਾ ਲਾ ਚੁੱਕੇ ਸਨ,ਪਰ ਫਰੀਦਕੋਟ ਪੁਲਿਸ ਨੇ ਦਿੱਲੀ ਪੁਲਿਸ ਦੀ ਮਦਦ ਨਾਲ ਦੋਵਾਂ ਨੂੰ ਗਿਰਫ਼ਤਾਰ ਕਰ ਲਿਆ ਹੈ

ਕਿਵੇਂ ਪਤੀ-ਪਤਨੀ ਨੇ ਠੱਗਿਆ ਸੀ ?

2017 ਵਿੱਚ ਪਤੀ-ਪਤਨੀ  ਨੇ ਫਰੀਦਕੋਟ ਦੇ 2 ਵੱਖ-ਵੱਖ ਲੋਕਾਂ ਤੋਂ 15-15  ਲੱਖ ਰੁਪਏ ਕੈਨੇਡਾ ਭੇਜਣ ਦੇ ਲਈ ਲਏ ਸਨ, ਪਰ ਪੈਸਾ ਲੈਣ ਤੋਂ ਬਾਅਦ ਪਤੀ-ਪਤਨੀ ਅਜਿਹੇ ਫ਼ਰਾਰ ਹੋਏ ਕੀ 3 ਸਾਲਾਂ ਤੱਕ ਇਨ੍ਹਾਂ ਦੋਵਾਂ ਦਾ ਕੋਈ ਸੁਰਾਗ ਹੱਥ ਨਹੀਂ ਲੱਗਿਆ,ਕੈਨੇਡਾ ਜਾਣ ਲਈ 30 ਲੱਖ ਦੇਣ ਵਾਲੇ ਦੋਵਾਂ ਪੀੜ੍ਹਤਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕੀਤੀ ਪਰ ਪਤੀ-ਪਤਨੀ ਪੁਲਿਸ ਨੂੰ ਚਕਮਾ ਦਿੰਦੇ ਰਹੇ,ਪੁਲਿਸ ਨੇ ਕਬੂਤਰਬਾਜ਼ ਪਤੀ-ਪਤਨੀ ਦਾ ਨਾਂ PO ਯਾਨੀ ਫ਼ਰਾਰ ਮੁਲਜ਼ਮਾਂ ਦੀ ਲਿਸਟ ਵਿੱਚ ਪਾ ਦਿੱਤਾ, ਪਰ 3 ਸਾਲ ਬਾਅਦ ਪੁਲਿਸ ਨੂੰ ਜਾਣਕਾਰੀ ਮਿਲੀ ਕੀ ਦੋਵੇਂ ਪਤੀ-ਪਤਨੀ ਦਿੱਲੀ ਵਿੱਚ ਵੱਖ-ਵੱਖ ਥਾਵਾਂ 'ਤੇ ਲੁੱਕ ਕੇ ਰਹੇ ਸਨ,ਫਰੀਦਕੋਟ ਪੁਲਿਸ ਨੇ ਦਿੱਲੀ ਪੁਲਿਸ ਦੀ ਮਦਦ ਨਾਲ ਨਟਵਰਲਾਲ ਪਤੀ-ਪਤਨੀ ਨੂੰ ਗਿਰਫ਼ਤਾਰ ਕਰ ਲਿਆ,ਫਰੀਦਕੋਟ ਪੁਲਿਸ ਦਿੱਲੀ ਤੋਂ ਰਿਮਾਂਡ 'ਤੇ ਪਤੀ-ਪਤਨੀ ਲੈ ਕੇ ਆਈ ਹੈ ਅਤੇ ਪੁੱਛਗਿੱਛ ਕਰ ਰਹੀ ਹੈ, ਪੁਲਿਸ ਨੂੰ ਉਮੀਦ ਹੈ ਦੋਵਾਂ ਪਤੀ-ਪਤਨੀ ਕੋਲੋਂ ਕਬੂਤਰਬਾਜ਼ੀ ਦੇ ਲਈ ਹੋਰ ਮਾਮਲਿਆਂ ਦਾ ਵੀ ਖ਼ੁਲਾਸਾ ਹੋ ਸਕਦਾ ਹੈ

ਕਬੂਤਰਬਾਜ਼ਾਂ  ਬਚਾਉਣ ਲਈ ਪੰਜਾਬ ਸਰਕਾਰ ਲਿਆ ਸੀ ਫੈਸਲਾ 

ਕੁੱਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਵਿਦੇਸ਼ ਮੰਤਰਾਲੇ ਨਾਲ ਮਿਲਕੇ ਖਾੜੀ ਮੁਲਕਾਂ ਵਿੱਚ ਨੌਕਰੀ ਕਰਨ ਵਾਲੇ ਲੋਕਾਂ ਦੇ ਲਈ ਅਹਿਮ ਫੈਸਲਾ ਲਿਆ ਸੀ,ਫਰਜ਼ੀ ਏਜੰਟਾਂ ਦੇ ਚੱਕਰ ਤੋਂ ਤੁਹਾਨੂੰ ਬਚਾਉਣ ਦੇ ਲਈ ਪੰਜਾਬ ਸਰਕਾਰ ਦਾ EMPLOYEMENT GENERATION AND TRAINING DEPARTMENT ਵਿਦੇਸ਼ ਮੰਤਰਾਲੇ ਨਾਲ ਮਿਲ ਕੇ ਏਜੰਟਾਂ  ਦੀ ਭਰਤੀ ਕਰੇਗਾ, ਏਜੰਟ ਦਾ ਰਜਿਸਟ੍ਰੇਸ਼ਨ ਵਿਦੇਸ਼ ਮੰਤਰਾਲੇ ਦੇ PROTECTOR GENERATION OF EMIGRANTS ਅਧੀਨ ਹੋਵੇਗਾ,ਏਜੰਟਾਂ ਨੂੰ  50 ਲੱਖ ਦੀ  ਬੈਂਕ ਗਰੰਟੀ ਦੇਣੀ ਹੋਵੇਗੀ 

ਵਿਦਿਆਰਥੀਆਂ ਨੂੰ ਮਿਲੇਗਾ ਏਜੰਟਾਂ ਤੋਂ ਛੁੱਟਕਾਰਾ

ਪੰਜਾਬ ਸਰਕਾਰ ਨੇ ਵਿਦੇਸ਼ਾਂ ਵਿੱਚ ਪੜਾਈ ਕਰਨ ਦੇ ਚਾਹਵਾਨਾਂ ਨੂੰ ਵੀ ਏਜੰਟਾਂ ਦੀ ਠੱਗੀ ਤੋਂ ਬਚਾਉਣ ਦੇ ਲਈ ਇੱਕ ਖ਼ਾਸ ਯੋਜਨਾ ਤਿਆਰ ਕੀਤੀ ਹੈ, ਪੰਜਾਬ ਸਰਕਾਰ STUDY VISA FOREIGN FACILITATION CELL ਬਣਾਉਣ ਜਾ ਰਹੀ ਹੈ ਜੋ ਵਿਧਿਆਰਥੀਆਂ ਨੂੰ ਗਾਇਡ ਕਰੇਗਾ ਕਿ ਉਹ ਜਿਸ ਵਿਦੇਸ਼ੀ ਯੂਨੀਵਰਸਿਟੀ ਵਿੱਚ ਪੜਨ ਲਈ ਜਾਣਾ ਚਾਉਂਦੇ ਨੇ ਉਸਨੂੰ ਉਸ ਦੇਸ਼ ਦੀ ਸਰਕਾਰ ਤੋਂ ਮਾਨਤਾ ਮਿਲੀ ਹੈ ਜਾਂ ਨਹੀਂ,ਪੰਜਾਬ ਸਰਕਾਰ ਦਾ ਫੋਕਸ ਕੈਨੇਡਾ,ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਤੇ ਹੋਵੇਗਾ 

ਪੰਜਾਬ ਸਰਕਾਰ ਨੇ ਕਿਉਂ ਲਿਆ ਫ਼ੈਸਲਾ ?

ਪੰਜਾਬ ਸਰਕਾਰ ਨੇ ਆਪ ਏਜੰਟ ਰੱਖਣ ਦਾ ਫੈਸਲਾ ਇਸ ਲਈ ਕੀਤਾ ਹੈ ਕਿਉਂਕਿ ਪਿਛਲੇ ਤਿੰਨ ਸਾਲਾਂ ਵਿੱਚ ਸਰਕਾਰ ਦੇ ਸਾਹਮਣੇ 3,200 ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿੰਨਾਂ ਨੂੰ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਣਾ ਪਿਆ ਸੀ,ਇੰਨਾਂ ਸਭ 'ਤੇ PUNJAB PREVENTION OF HUMAN SMUGGLING ACT,PUNJAB PROFESSIONAL REGULATION RULES 2013 EMIGRATION ACT 1983 ਅਧੀਨ ਮਾਮਲੇ ਦਰਜ ਨੇ 

ਪੰਜਾਬ ਸਰਕਾਰ ਅਧੀਨ ਰਜਿਸਟ੍ਰਰਡ ਏਜੰਟ

ਪੰਜਾਬ ਸਰਕਾਰ ਕੋਲ ਫਿਲਹਾਲ 75 ਏਜੰਟ ਰਜਿਸਟ੍ਰਰਡ ਨੇ ਸਭ ਤੋਂ ਵੱਧ ਜਲੰਧਰ ਵਿੱਚ 26 ਨੇ,ਮੁਹਾਲੀ ਵਿੱਚ 14,ਹੁਸ਼ਿਆਰਪੁਰ 13,ਲੁਧਿਆਣਾ 5,ਚੰਡੀਗੜ੍ਹ 4,ਰੋਪੜ 3,ਬਠਿੰਡਾ ਅਤੇ ਗੁਰਦਾਸਪੁਰ ਵਿੱਚ 2,ਜਦਕਿ ਅੰਮ੍ਰਿਤਸਰ,ਬਰਨਾਲਾ,ਕਪੂਰਥਲਾ,ਮੋਗਾ,ਪਟਿਆਲਾ,ਨਵਾਂ ਸ਼ਹਿਰ ਵਿੱਚ ਇੱਕ-ਇੱਕ ਏਜੰਟ ਪੰਜਾਬ ਸਰਕਾਰ ਕੋਲ ਰਜਿਸਟ੍ਰਰਡ ਹੈ