ਪੰਜਾਬੀ ਵਿੱਚ ਫਸੇ NRI ਨੂੰ ਮਿਲੀ ਵੱਡੀ ਰਾਹਤ,ਅਮਰੀਕਾ ਨੇ ਭੇਜਿਆ ਸਪੈਸ਼ਲ ਚਾਰਟਰਡ ਜਹਾਜ਼

NRI ਕੋਰੋਨਾ ਕਰਫ਼ਿਊ ਦੌਰਾਨ  ਪੰਜਾਬ ਵਿੱਚ ਫਸ ਗਏ ਸਨ 

 ਪੰਜਾਬੀ ਵਿੱਚ ਫਸੇ NRI ਨੂੰ ਮਿਲੀ ਵੱਡੀ ਰਾਹਤ,ਅਮਰੀਕਾ ਨੇ ਭੇਜਿਆ ਸਪੈਸ਼ਲ ਚਾਰਟਰਡ ਜਹਾਜ਼
NRI ਕੋਰੋਨਾ ਕਰਫ਼ਿਊ ਦੌਰਾਨ ਪੰਜਾਬ ਵਿੱਚ ਫਸ ਗਏ ਸਨ

ਰਾਜੀਵ ਵਾਧਵਾ/ਜਲੰਧਰ : ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ ਪਿਛਲੇ ਮਹੀਨੇ ਤੋਂ ਭਾਰਤ ਨੇ ਕੌਮਾਂਤਰੀ ਅਤੇ ਕੌਮੀ ਉਡਾਣਾਂ 'ਤੇ ਰੋਕ ਲਗਾਈ ਹੋਈ ਹੈ, ਉੱਤੋਂ ਲਾਕਡਾਊਨ ਦੀ ਵਜ੍ਹਾਂ ਕਰਕੇ ਪੰਜਾਬ ਆਏ NRI ਭਾਰਤ ਵਿੱਚ ਫਸ ਗਏ ਸਨ, ਪਰ ਹੁਣ ਉਨ੍ਹਾਂ ਦੇ  ਆਪੋ-ਆਪਣੇ ਮੁਲਕ ਵਾਪਸ ਜਾਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ, ਅਮਰੀਕਾ ਤੋਂ ਆਏ NRI ਨੇ ਟਰੰਪ ਸਰਕਾਰ ਤੋਂ ਵਾਪਸ ਆਉਣ ਦੇ ਲਈ ਮਦਦ ਮੰਗੀ ਸੀ ਜਿਸ ਤੋਂ ਬਾਅਦ ਅਮਰੀਕਾ ਸਰਕਾਰ ਨੇ ਇਨ੍ਹਾਂ ਸਾਰੇ NRI ਪੰਜਾਬੀਆਂ ਦੇ ਲਈ ਮੁਲਕ ਪਰਤਣ  ਦਾ ਇੰਤਜ਼ਾਮ ਕੀਤਾ ਹੈ, ਭਾਰਤ ਵਿੱਚ ਅਮਰੀਕੀ ਸਫ਼ਾਰਤਖ਼ਾਨੇ ਵੱਲੋਂ ਇੱਕ ਸਪੈਸ਼ਲ ਬੱਸ ਦੇ ਜ਼ਰੀਏ NRI ਨੂੰ ਲੁਧਿਆਣਾ ਤੋਂ ਦਿੱਲੀ ਲਿਆਉਣ ਦਾ ਇੰਤਜ਼ਾਮ ਕੀਤਾ ਗਿਆ ਹੈ ਉਸ ਤੋਂ ਬਾਅਦ ਹੁਣ ਇਨ੍ਹਾਂ ਨੂੰ ਦਿੱਲੀ ਤੋਂ ਇੱਕ ਸਪੈਸ਼ਲ ਚਾਰਟਰ ਜਹਾਜ਼ ਦੇ ਜ਼ਰੀਏ ਅਮਰੀਕਾ ਪਹੁੰਚਾਇਆ ਜਾਵੇਗਾ, ਇਹ ਜਹਾਜ਼ ਅਮਰੀਕਾ ਸਰਕਾਰ ਵੱਲੋਂ ਭੇਜਿਆ ਗਿਆ ਹੈ 
  
ਕੈਨੇਡਾ ਅਤੇ ਅਮਰੀਕਾ ਦੇ 300 NRI ਪਰਤੇ  

ਇਸ ਤੋਂ ਪਹਿਲਾਂ 7 ਅਪ੍ਰੈਲ ਨੂੰ ਵੀ ਅੰਮ੍ਰਿਤਸਰ ਏਅਰਪੋਰਟ ਤੋਂ ਕੈਨੇਡਾ ਅਤੇ ਅਮਰੀਕਾ ਦੇ 300 NRI ਨੂੰ ਵਾਪਸ ਭੇਜਿਆ ਗਿਆ ਸੀ,ਸਭ ਤੋਂ ਪਹਿਲਾਂ ਏਅਰ ਇੰਡੀਆ ਦੇ ਜਹਾਜ਼ ਰਾਹੀ ਉਨ੍ਹਾਂ ਨੂੰ ਦਿੱਲੀ ਭੇਜਿਆ ਗਿਆ ਸੀ ਜਿੱਥੋਂ ਉਨ੍ਹਾਂ ਨੂੰ ਕੈਨੇਡਾ ਅਤੇ ਅਮਰੀਕਾ ਦੇ ਲਈ ਭੇਜਿਆ ਗਿਆ ਸੀ, ਅਮਰੀਕਾ ਦੇ 96 ਯਾਤਰੀਆਂ ਨੇ ਕੈਲੋਫ਼ੋਰਨੀਆ ਦੇ ਲਈ ਉਡਾਣ ਭਰੀ ਸੀ ਜਦਕਿ ਕੈਨੇਡਾ ਦੇ 204 ਯਾਤਰੀਆਂ ਨੂੰ ਟੋਰਾਂਟੋ ਪਹੁੰਚਾਇਆ ਗਿਆ ਸੀ, ਪੰਜਾਬ ਸਰਕਾਰ ਵੱਲੋਂ ਇਨ੍ਹਾਂ NRI ਨੂੰ ਏਅਰਪੋਰਟ ਪਹੁੰਚਾਇਆ ਗਿਆ ਸੀ, ਇਨ੍ਹਾਂ ਸਾਰੇ ਯਾਤਰੀਆਂ ਨੇ 14-14 ਦਿਨ ਦਾ ਕੋਆਰੰਟੀਨ ਦਾ ਸਮਾਂ ਪੂਰਾ ਕੀਤਾ ਸੀ, ਇਸ ਦੇ ਨਾਲ ਇੰਗਲੈਂਡ ਦੀ ਸਰਕਾਰ ਨੇ ਵੀ 4 ਹਜ਼ਾਰ ਯਾਤਰੀਆਂ ਨੂੰ ਵਾਪਸ ਬੁਲਾਉਣ ਦਾ ਖ਼ਾਸ ਇੰਤਜ਼ਾਮ ਕੀਤਾ ਸੀ

ਪੰਜਾਬ ਸਰਕਾਰ ਨੇ ਕੇਂਦਰ ਨੂੰ ਅਪੀਲ ਕੀਤੀ ਸੀ 

ਪੰਜਾਬ ਦੇ NRI ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਵੀ ਭਾਰਤ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਅਪੀਲ ਕੀਤੀ ਸੀ ਜਿਹੜੇ NRI ਪੰਜਾਬ ਵਿੱਚ ਫਸ ਗਏ ਨੇ ਉਨ੍ਹਾਂ ਨੂੰ ਵਾਪਸ ਭੇਜਣ ਦਾ ਇੰਤਜ਼ਾਮ ਕੀਤਾ ਜਾਵੇ, ਜਿਸ ਤੋਂ ਬਾਅਦ ਭਾਰਤ ਸਰਕਾਰ ਅਤੇ ਦੂਜੇ ਮੁਲਕਾਂ ਦੀਆਂ ਸਰਕਾਰਾਂ ਨੇ ਮਿਲਕੇ NRI ਨੂੰ ਵਾਪਸ ਭੇਜਣ ਦਾ ਇੰਤਜ਼ਾਮ ਕੀਤਾ ਹੈ, ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਿਕ ਫਰਵਰੀ ਤੋਂ ਮਾਰਚ ਦੇ ਮਹੀਨੇ ਦੇ ਅੰਦਰ ਸੂਬੇ ਵਿੱਚ ਤਕਰੀਬਨ 55 ਹਜ਼ਾਰ ਤੋਂ ਵਧ NRI ਅਤੇ ਵਿਦੇਸ਼ੀ ਨਾਗਰਿਕ ਪੰਜਾਬ ਆਏ ਸਨ, ਕੋਰੋਨਾ ਦੀ ਵਜ੍ਹਾਂ ਕਰਕੇ ਪੰਜਾਬ ਸਰਕਾਰ ਨੇ ਸਾਰੇ NRI ਤੋਂ ਉਨ੍ਹਾਂ ਦਾ ਬਿਉਰਾ ਵੀ ਮੰਗਿਆ ਸੀ