KJF ਚੀਫ਼ ਰਣਜੀਤ ਸਿੰਘ ਨੀਟਾ ਨੇ ਰੈਫ਼ਰੈਂਡਮ 2020 ਦੇ ਹੱਕ 'ਚ ਇਸ ਦੇਸ਼ ਤੋਂ ਭੇਜਿਆ ਆਟੋਮੈਟਿਕ ਕਾਲ ਮੈਸੇਜ

 ਸਿੱਖ ਫ਼ਾਰ ਜਸਟਿਸ ਦੇ ਲੀਗਲ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਵੱਲੋਂ ਵੀ ਪਹਿਲਾਂ ਆਟੋਮੈਟਿਕ ਕਾਲ ਦੇ ਜ਼ਰੀਏ ਸੁਨੇਹਾ ਭੇਜਿਆ ਗਿਆ ਸੀ 

KJF ਚੀਫ਼ ਰਣਜੀਤ ਸਿੰਘ ਨੀਟਾ ਨੇ ਰੈਫ਼ਰੈਂਡਮ 2020 ਦੇ ਹੱਕ 'ਚ  ਇਸ ਦੇਸ਼ ਤੋਂ ਭੇਜਿਆ ਆਟੋਮੈਟਿਕ ਕਾਲ ਮੈਸੇਜ
ਸਿੱਖ ਫ਼ਾਰ ਜਸਟਿਸ ਦੇ ਲੀਗਲ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਵੱਲੋਂ ਵੀ ਪਹਿਲਾਂ ਆਟੋਮੈਟਿਕ ਕਾਲ ਦੇ ਜ਼ਰੀਏ ਸੁਨੇਹਾ ਭੇਜਿਆ ਗਿਆ ਸੀ

ਜਗਦੀਪ ਸੰਧੂ/ਚੰਡੀਗੜ੍ਹ : ਪੰਜਾਬ ਵਿੱਚ ਸਿੱਖ ਫ਼ਾਰ ਜਸਟਿਸ ਵੱਲੋਂ ਚਲਾਈ ਜਾ ਰਹੀ ਹੈ ਰੈਫ਼ਰੈਂਡਮ 2020 ਦੀ ਸਾਜਿਸ਼ ਹੁਣ ਹੋਰ ਤੇਜ਼ ਹੋ ਗਈ ਹੈ, ਪੰਨੂ ਤੋਂ ਬਾਅਦ ਹੁਣ ਖ਼ਾਲਿਸਤਾਨ ਜ਼ਿੰਦਾਬਾਦ ਫੌਰਸ ਦੇ ਚੀਫ਼ ਰਣਜੀਤ ਸਿੰਘ ਨੀਟਾ ਨੇ ਰੈਫ਼ਰੈਂਡਮ 2020 ਦੀ ਹਿਮਾਇਤ ਵਿੱਚ ਸੁਨੇਹਾ ਭੇਜਿਆ ਹੈ, ਨੀਟਾ ਨੇ ਆਟੋਮੈਟਿਕ ਕਾਲ ਦੇ ਜ਼ਰੀਏ ਬੈਲਜੀਅਮ ਤੋਂ ਰੈਫ਼ਰੈਂਡਮ ਦੇ ਹੱਕ ਵਿੱਚ ਵੋਟ ਕਰਨ ਦਾ ਸੰਦੇਸ਼ ਭੇਜਿਆ ਹੈ,ਰਣਜੀਤ ਸਿੰਘ ਨੀਟਾ ਦਾ ਨਾਂ ਵੀ ਭਾਰਤ ਸਰਕਾਰ ਵੱਲੋਂ ਜਾਰੀ ਗਈ ਦਹਿਸ਼ਤਗਰਦਾਂ ਦੀ ਲਿਸਟ ਵਿੱਚ ਹੈ, ਇਸ ਤੋਂ ਪਹਿਲਾਂ ਸਿੱਖ ਫ਼ਾਰ ਜਸਟਿਸ ਦੇ ਲੀਗਲ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਵੀ ਇਸੇ ਤਰ੍ਹਾਂ ਆਟੋਮੈਟਿਕ ਕਾਲ ਅਤੇ ਵੈੱਬਸਾਈਟ ਦੇ ਜ਼ਰੀਏ ਰੈਫ਼ਰੈਂਡਮ 2020 ਦੇ ਲਈ ਮੁਹਿੰਮ ਚਲਾ ਰਹੇ ਸਨ, ਪਰ ਕੇਂਦਰ ਸਰਕਾਰ ਨੇ ਪੰਨੂ ਖ਼ਿਲਾਫ਼ ਸਖ਼ਤ ਕਾਰਵਾਹੀ ਕਰਦੇ ਹੋਏ ਉਸ ਦਾ ਨਾਂ ਦਹਿਸ਼ਤਗਰਦਾਂ ਦੀ ਲਿਸਟ ਵਿੱਚ ਪਾਇਆ ਫਿਰ ਖ਼ਾਲਿਸਤਾਨ ਦੇ ਹੱਕ ਵਿੱਚ ਚੱਲ ਰਹੀਆਂ 40 ਵੈੱਬਸਾਈਟਾਂ 'ਤੇ ਵੀ ਬੈਨ ਲਗਾਇਆ 

ਰਣਜੀਤ ਸਿੰਘ ਨੀਟਾ ਬਾਰੇ ਜਾਣਕਾਰੀ 

ਰਣਜੀਤ ਸਿੰਘ ਨੀਟਾ ਜੰਮੂ ਦੇ ਸਿੰਬਲ ਦਾ ਰਹਿਣ ਵਾਲਾ ਹੈ,ਕਾਲੇ ਦੌਰ ਦੌਰਾਨ ਨੀਟਾ 'ਤੇ ਇਲਜ਼ਾਮ ਸੀ ਕਿ ਉਸ ਨੇ ਪੰਜਾਬ ਦੇ ਰੇਲਵੇ ਟਰੈਕਾਂ 'ਤੇ ਬੰਬ ਰੱਖੇ ਅਤੇ ਪਠਾਨਕੋਟ ਬੱਸ ਅੱਡੇ 'ਤੇ  ਧਮਾਕਾ ਕੀਤਾ ਸੀ,ਨੀਟਾ ਨੇ ਪਾਕਿਸਤਾਨ ਵਿੱਚ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (KJF) ਬਣਾਈ ਸੀ,ਜਿਸ ਨੂੰ ਕੇਂਦਰ ਸਰਕਾਰ ਨੇ ਦਹਿਸ਼ਤਗਰਦਾਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਹੈ,ਗੁਰਮੀਤ ਸਿੰਘ ਜਰਮਨੀ ਵਿੱਚ KJF ਦਾ ਅਹਿਮ ਮੈਂਬਰ ਹੈ, ਪਿਛਲੇ ਸਾਲ ਕੇਂਦਰੀ ਜਾਂਚ ਏਜੰਸੀ NIA ਦੀ ਵਿਸ਼ੇਸ਼ ਅਦਾਲਤ ਨੇ ਪਾਕਿਸਤਾਨ ਤੋਂ ਡ੍ਰੋਨ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ  ਰਣਜੀਤ ਸਿੰਘ ਨੀਟਾ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ, NIA ਮੁਤਾਬਿਕ 22 ਸਤੰਬਰ 2019 ਨੂੰ ਅੰਮ੍ਰਿਤਸਰ ਪੁਲਿਸ ਨੇ ਹਥਿਆਰਾਂ ਦੀ ਸਮਗਲਿੰਗ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ ਜਿਸ ਨੂੰ ਬਾਅਦ ਵਿੱਚੋਂ NIA ਨੂੰ ਸੌਂਪ ਦਿੱਤਾ ਸੀ

SFJ ਦੇ ਪਰਗਟ ਸਿੰਘ ਅਤੇ ਜੋਗਿੰਦਰ ਸਿੰਘ ਗਿਰਫ਼ਤਾਰ

ਰੈਫ਼ਰੈਂਡਮ 2020 ਮੁਹਿੰਮ ਨੂੰ ਲੈਕੇ NIA ਦੀ ਟੀਮ ਨੇ ਇੰਗਲੈਂਡ ਵਿੱਚ ਰਹਿ ਰਹੇ ਪਰਮਜੀਤ ਸਿੰਘ ਪੰਮਾ ਦੇ ਮੁਹਾਲੀ ਵਾਲੇ ਘਰ ਵਿੱਚ ਮਾਂ-ਪਿਓ ਤੋਂ ਪੁੱਛ ਕੀਤੀ ਸੀ, 6 ਘੰਟੇ ਤੱਕ ਚੱਲ ਪੁੱਛਗਿੱਛ ਤੋਂ ਬਾਅਦ NIA ਘਰ ਤੋਂ ਕਈ ਬੈਂਕ ਦਸਤਾਵੇਜ਼ ਆਪਣੇ ਨਾਲ ਲੈ ਗਈ ਸੀ, ਇਸ ਤੋਂ ਪਹਿਲਾਂ ਮੁਹਾਲੀ ਤੋਂ ਹੀ ਸਿੱਖ ਫ਼ਾਰ ਜਸਟਿਸ ਦੇ ਪਰਗਟ ਸਿੰਘ ਨੂੰ ਗਿਰਫ਼ਤਾਰ ਕੀਤਾ ਗਿਆ ਸੀ ਬਾਅਦ ਵਿੱਚੋਂ ਪੰਜਾਬ ਪੁਲਿਸ ਨੇ ਪਰਗਟ ਸਿੰਘ ਦਾ ਕੇਸ ਵੀ NIA ਨੂੰ ਸੌਂਪ ਦਿੱਤਾ ਜਦਕਿ ਸਿੱਖ ਫ਼ਾਰ ਜਸਟਿਸ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਜੋਗਿੰਦਰ ਸਿੰਘ ਨੂੰ ਵੀ ਪੰਜਾਬ ਪੁਲਿਸ ਨੇ ਗਿਰਫ਼ਤਾਰ ਕੀਤਾ, ਜੋਗਿੰਦਰ ਸਿੰਘ ਇਟਲੀ ਤੋਂ ਆਇਆ ਸੀ, ਜੋਗਿੰਦਰ ਸਿੰਘ 'ਤੇ ਇਲਜ਼ਾਮ ਹੈ ਕਿ ਉਹ ਵਿਦੇਸ਼ਾਂ ਵਿੱਚ ਰੈਫ਼ਰੈਂਡਮ 2020 ਦੇ ਹੱਕ ਵਿੱਚ ਪ੍ਰਚਾਰ ਕਰ ਰਿਹਾ ਸੀ