ਸਕਾਟਲੈਂਡ ਯਾਰਡ ਪੁਲਿਸ ਨੇ ਪਹਿਲੀ ਮਹਿਲਾ ਸਿੱਖ ਅਧਿਕਾਰੀ ਨੂੰ ਕੀਤਾ ਯਾਦ, ਦੱਸਿਆ ਪੁਲਿਸ ਦਸਤੇ ਦੀ ਸੱਚੀ ਸੇਵਾਦਾਰ

ਸਕਾਟਲੈਂਡ ਯਾਰਡ ਪੁਲਿਸ ਨੇ ਕਰਪਾਲ ਕੌਰ ਸੰਧੂ ਦੇ ਪਹਿਲੀ ਦੱਖਣੀ ਏਸ਼ੀਆਂ ਮਹਿਲਾ ਤੇ ਸਿੱਖ ਔਰਤ ਅਧਿਕਾਰੀ ਦੇ ਤੌਰ ’ਤੇ ਇਸ ਸੇਵਾ ਵਿੱਚ ਸ਼ਾਮਲ ਹੋਣ ਦੀ 50ਵੀਂ ਵਰ੍ਹੇਗੰਢ ਮਨਾਈ

ਸਕਾਟਲੈਂਡ ਯਾਰਡ ਪੁਲਿਸ ਨੇ ਪਹਿਲੀ ਮਹਿਲਾ ਸਿੱਖ ਅਧਿਕਾਰੀ ਨੂੰ ਕੀਤਾ ਯਾਦ, ਦੱਸਿਆ ਪੁਲਿਸ ਦਸਤੇ ਦੀ ਸੱਚੀ ਸੇਵਾਦਾਰ
ਸਕਾਟਲੈਂਡ ਯਾਰਡ ਪੁਲਿਸ ਨੇ ਕਰਪਾਲ ਕੌਰ ਸੰਧੂ ਦੇ ਸਿੱਖ ਔਰਤ ਅਧਿਕਾਰੀ ਦੇ ਤੌਰ ’ਤੇ ਇਸ ਸੇਵਾ ਵਿੱਚ ਸ਼ਾਮਲ ਹੋਣ ਦੀ 50ਵੀਂ ਵਰ੍ਹੇਗੰਢ ਮਨਾਈ

ਲੰਡਨ : ਸਿੱਖ ਮਹਿਲਾ ਪੁਲਿਸ ਅਧਿਕਾਰੀ ਕਰਪਾਲ ਕੌਰ ਸੰਧੂ ਨੇ ਅੱਜ ਤੋਂ 50 ਸਾਲ ਪਹਿਲਾਂ ਵਿਦੇਸ਼ ਚ ਅਜਿਹਾ ਕਾਰਨਾਮਾ ਕੀਤਾ ਸੀ. ਜਿਸਨੇ ਸਾਡੇ ਦੇਸ਼ ਦਾ ਮਾਣ ਵਧਾਈਆ । ਪੁਲਿਸ ਕਾਂਸਟੇਬਲ ਕਰਪਾਲ ਕੌਰ ਸੰਧੂ ਨੇ 1971-73 ਦੌਰਾਨ ਲੰਡਨ ਵਿੱਚ ਮੈਟਰੋਪੋਲਿਟਨ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਸਨ।

ਸਕਾਟਲੈਂਡ ਯਾਰਡ ਪੁਲਿਸ ਨੇ ਕਰਪਾਲ ਕੌਰ ਸੰਧੂ ਦੇ ਪਹਿਲੀ ਦੱਖਣੀ ਏਸ਼ੀਆਂ ਮਹਿਲਾ ਤੇ ਸਿੱਖ ਔਰਤ ਅਧਿਕਾਰੀ ਦੇ ਤੌਰ ’ਤੇ ਇਸ ਸੇਵਾ ਵਿੱਚ ਸ਼ਾਮਲ ਹੋਣ ਦੀ 50ਵੀਂ ਵਰ੍ਹੇਗੰਢ ਮਨਾਈ। ਸੰਧੂ ਤੋਂ ਬਾਅਦ ਹੀ ਦੂਜੀਆਂ ਔਰਤਾਂ ਲਈ ਸਕਾਟਲੈਂਡ ਯਾਰਡ ਵਿੱਚ ਭਰਤੀ ਹੋਣ ਦਾ ਰਾਹ ਪੱਧਰਾ ਹੋਇਆ ਸੀ। ਉਨ੍ਹਾਂ ਨੂੰ ਪੂਰੇ ਬਰਤਾਨੀਆ ਵਿੱਚ ਪੁਲਿਸ ਦਸਤੇ ਦੀ ‘ਸੱਚੀ ਸੇਵਾਦਾਰ’ ਮੰਨਿਆ ਜਾਂਦਾ ਹੈ।

ਸਹਾਇਕ ਕਮਿਸ਼ਨਰ ਹੇਲੇਨ ਬੌਲ ਨੇ ਕਿਹਾ ਕਿ ਇਸ ਗੱਲ ਵਿੱਚ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਹੈ ਕਿ 1971 ਵਿੱਚ ਮੈਟਰੋਪੋਲੀਟਨ ਪੁਲਿਸ ਨਾਲ ਜੁੜਨ ਦਾ ਕਰਪਾਲ ਕੌਰ ਸੰਧੂ ਦਾ ਫ਼ੈਸਲਾ ਦਲੇਰੀ ਭਰਿਆ ਸੀ। ਉਨ੍ਹਾਂ ਨੂੰ ਉਸ ਵੇਲੇ ਮਹਿਕਮੇ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਬਰਤਾਨੀਆ ਦੀ ਪਹਿਲੀ ਏਸ਼ੀਆਈ ਮਹਿਲਾ ਸਿੱਖ ਅਧਿਕਾਰੀ ਕਰਪਾਲ ਕੌਰ ਸੰਧੂ ਹੋਰਨਾਂ ਔਰਤਾਂ ਲਈ ਵੀ ਮਾਰਗ ਦਰਸ਼ਕ ਬਣੀ ਹੈ। 1971 ਤੋਂ ਬਾਅਦ ਲਗਾਤਾਰ ਔਰਤਾਂ ਪੁਲਿਸ ਮਹਿਕਮੇ ਵਿਚ ਸੇਵਾਵਾਂ ਦੇ ਰਹੀਆਂ ਹਨ।

ਨੈਸ਼ਨਲ ਸਿੱਖ ਪੁਲਿਸ ਐਸੋਸੀਏਸ਼ਨ ਯੂਕੇ ਨੇ ਮੈਟਰੋ ਪੁਲਿਸ ਸਿੱਖ ਐਸੋਸੀਏਸ਼ਨ ਦੇ ਨਾਲ ਮਿਲ ਕੇ ਕਰਪਾਲ ਕੌਰ ਸੰਧੂ ਦੀ ਯਾਦ ਵਿੱਚ ਵਿਸ਼ੇਸ਼ ਡਿਜੀਟਲ ਪ੍ਰੋਗਰਾਮ ਦਾ ਆਯੋਜਨ ਕੀਤਾ। ਸੰਧੂ 1943 ਵਿੱਚ ਪੂਰਬੀ ਅਫ਼ਰੀਕਾ ਦੇ ਜਾਂਜੀਬਾਰ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਪੈਦਾ ਹੋਈ ਸੀ ਅਤੇ ਉਹ 1962 ਵਿੱਚ ਬਰਤਾਨੀਆ ਆ ਗਈ, ਜਿੱਥੇ ਉਨ੍ਹਾਂ ਨੂੰ ਇਕ ਹਸਪਤਾਲ ਵਿੱਚ ਨਰਸ ਦੀ ਨੌਕਰੀ ਮਿਲੀ। ਉਹ 1971 ਵਿੱਚ 27 ਸਾਲ ਦੀ ਉਮਰ ਵਿੱਚ ਉਹ ਮੈਟਰੋਪੋਲਿਟਨ ਪੁਲਿਸ ਵਿੱਚ ਭਰਤੀ ਹੋਏ ਸਨ।

ਮੈਟਰੋਪੋਲਿਟਨ ਪੁਲਿਸ ਨੇ ਕਿਹਾ ਕਿ ਕਰਪਾਲ ਕੌਰ ਸੰਧੂ ਦਾ ਨਵੰਬਰ 1973 ਵਿੱਚ ਕਤਲ ਹੋ ਗਿਆ ਸੀ। ਜਾਂਚ ਦੌਰਾਨ ਪਤਾ ਲੱਗਾ ਸੀ ਕਿ ਸੰਧੂ ਦਾ ਕਤਲ ਉਨ੍ਹਾਂ ਦੇ ਪਤੀ ਨੇ ਹੀ ਕੀਤਾ ਸੀ, ਜਿਸ ਨੂੰ ਬਾਅਦ ਵਿੱਚ 1974 ’ਚ ਉਮਰਕੈਦ ਦੀ ਸਜ਼ਾ ਹੋਈ। ਉਨ੍ਹਾਂ ਦਾ ਪਤੀ ਉਨ੍ਹਾਂ ਦੇ ਪੁਲਿਸ ’ਚ ਨੌਕਰੀ ਕਰਨ ਦੇ ਖਿਲਾਫ ਸੀ।