SFJ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਭਾਰਤ ਲਿਆਉਣ ਦੇ ਲਈ ਸਰਕਾਰ ਨੇ ਚੁੱਕਿਆ ਇਹ ਵੱਡਾ ਕਦਮ

ਭਾਰਤ ਦੀ ਇੱਕ ਟੀਮ ਅਮਰੀਕਾ ਜਾਵੇਗੀ ਗੁਰਪਤਵੰਤ ਸਿੰਘ ਪਨੂੰ ਨੂੰ ਲੈਣ ਲਈ ਅਤੇ ਉਸ ਦੀ ਸਪੁਰਦਗੀ ਦੀ ਕੋਸ਼ਿਸ਼ਾਂ ਨੂੰ ਤੇਜ਼ ਕੀਤਾ ਜਾਵੇਗਾ 

SFJ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਭਾਰਤ ਲਿਆਉਣ ਦੇ ਲਈ ਸਰਕਾਰ ਨੇ ਚੁੱਕਿਆ ਇਹ ਵੱਡਾ ਕਦਮ
ਭਾਰਤ ਦੀ ਇੱਕ ਟੀਮ ਅਮਰੀਕਾ ਜਾਵੇਗੀ ਗੁਰਪਤਵੰਤ ਸਿੰਘ ਪੰਨੂ ਨੂੰ ਲੈਣ ਲਈ ਅਤੇ ਉਸ ਦੀ ਸਪੁਰਦਗੀ ਦੀ ਕੋਸ਼ਿਸ਼ਾਂ ਨੂੰ ਤੇਜ਼ ਕੀਤਾ ਜਾਵੇਗਾ

ਦਿੱਲੀ :  ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ   ਸਰਕਾਰ ਨੇ ਤੇਜ਼ ਕਰ ਦਿੱਤੀਆਂ ਨੇ, ਸੂਤਰਾਂ ਦੇ ਹਵਾਲੇ  ਨਾਲ ਖ਼ਬਰ ਹੈ ਕਿ ਇੱਕ ਟੀਮ ਜਲਦ ਹੀ ਅਮਰੀਕਾ ਜਾਵੇਗੀ ਅਤੇ ਉਸ ਦੀ ਸਪੁਰਦਗੀ ਦੀਆਂ ਕੋਸ਼ਿਸ਼ਾਂ ਤੇਜ਼ ਕੀਤੀਆਂ ਜਾਣਗੀਆਂ, 2019 ਵਿੱਚ ਇੰਟਰਪੋਲ ਵੱਲੋਂ ਪੰਨੂ ਦੇ ਖਿਲਾਫ਼ ਰੈਡ ਕਾਰਨਰ ਨੋਟਿਸ ਜਾਰੀ ਹੋਇਆ ਸੀ, ਪੰਨੂ ਨੇ ਹੀ 2020 ਰੈਫਰੈਂਡਮ ਦੀ ਕੈਂਪੇਨ ਚਲਾਈ ਸੀ ਜੋ ਕਿ 2007 ਦੇ ਲੰਡਨ ਐਲਾਨਨਾਮੇ ਦਾ ਜ਼ਿਕਰ ਕਰਦੀ ਹੈ, ਇਸ ਤੋਂ ਇਲਾਵਾ ਕਿਸਾਨ ਅੰਦੋਲਨ ਦੌਰਾਨ SFJ ਦੇ ਗੁਰਪਤਵੰਤ ਸਿੰਘ ਪੰਨੂ ਨੇ ਲਾਲ ਕਿੱਲੇ 'ਤੇ  ਝੰਡਾ ਲਹਿਰਾਉਣ ਵਾਲੇ ਨੂੰ ਇਨਾਮ ਨਾਲ ਨਵਾਜ਼ੇ ਜਾਣ ਦਾ ਐਲਾਨ ਵੀ ਕੀਤੀ ਸੀ 

ਪੰਨੂ ਦੇ ਖਿਲਾਫ਼ ਭਾਰਤ ਅਤੇ ਪੰਜਾਬ ਵਿੱਚ ਦੇਸ਼ ਵਿਰੋਧੀ ਗਤੀਵਿਦਿਆ ਚਲਾਆਉਣ ਦੇ ਮਾਮਲੇ ਦਰਜ ਨੇ ਅਤੇ ਕਈਆਂ ਵਿੱਚ NIA ਜਾਂਚ ਕਰ ਰਹੀ ਹੈ, ਪੰਨੂ ਦੀ ਪੰਜਾਬ ਸਰਕਾਰ ਨੇ ਜਾਇਦਾਦ ਵੀ ਅਟੈਚ ਕੀਤੀ ਸੀ, ਇਸ ਤੋਂ ਇਲਾਵਾ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਪੰਨੂ ਦਾ ਨਾਂ ਦਹਿਸ਼ਤਗਰਦਾਂ ਦੀ ਲਿਸਟ ਵਿੱਚ ਵੀ ਸ਼ਾਮਲ ਕੀਤਾ ਸੀ, ਕੋਵਿਡ ਦੇ ਲੋਕਡਾਊਨ ਦੌਰਾਨ ਵੀ ਗੁਰਪਤਵੰਤ ਸਿੰਘ ਪੰਨੂ ਨੇ ਕਈ ਨੌਜਵਾਨਾਂ ਨੂੰ ਭੜਕਾਉ ਸੁਨੇਹਾ ਭੇਜ ਕੇ ਸਰਕਾਰ ਖਿਲਾਫ਼ ਵਿਰੋਧ ਕਰਨ ਲਈ ਭੜਕਾਇਆ ਸੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੇਂਦਰ ਸਰਕਾਰ ਨੂੰ ਪੰਨੂ ਦੇ ਖਿਲਾਫ਼ ਕਾਰਵਾਹੀ ਦੀ ਮੰਗ ਕੀਤੀ ਸੀ, ਪਿਛਲੇ ਸਾਲ ਸੂਬਾ ਸਰਕਾਰ ਵੱਲੋਂ ਪੰਨੂ ਦੇ ਕਈ ਹਿਮਾਇਤਿਆਂ ਨੂੰ ਪੁਲਿਸ ਨੇ ਗਿਰਫ਼ਤਾਰ ਵੀ ਕੀਤਾ ਸੀ ਜਿਸ ਨੂੰ ਪੰਨੂ ਫਨਡਿੰਗ ਕਰਦਾ ਸੀ