ਅਮਰੀਕੀ ਹਵਾਈ ਫ਼ੌਜ ਨੇ ਸਿੱਖ ਭਾਈਚਾਰੇ ਦੀ ਕੀ ਵੱਡੀ ਮੰਗ ਮੰਨੀ ?ਜਾਣੋ

ਅਮਰੀਕੀ ਹਵਾਈ ਫ਼ੌਜ ਨੇ ਸਿੱਖ ਭਾਈਚਾਰੇ ਦੇ ਲਈ ਆਪਣੇ ਡਰੈੱਸ ਕੋਰਡ ਵਿੱਚ ਬਦਲਾਅ ਕੀਤਾ ਹੈ

ਅਮਰੀਕੀ ਹਵਾਈ ਫ਼ੌਜ ਨੇ ਸਿੱਖ ਭਾਈਚਾਰੇ ਦੀ ਕੀ ਵੱਡੀ ਮੰਗ ਮੰਨੀ ?ਜਾਣੋ
ਅਮਰੀਕੀ ਹਵਾਈ ਫ਼ੌਜ ਨੇ ਸਿੱਖ ਭਾਈਚਾਰੇ ਦੀ ਕੀ ਵੱਡੀ ਮੰਗ ਮੰਨੀ ?ਜਾਣੋ

ਚੰਡੀਗੜ੍ਹ : (AMERICA)ਅਮਰੀਕੀ ਹਵਾਈ ਫ਼ੌਜ ਨੇ (SIKH)ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਡਰੈੱਸ ਕੋਡ ਵਿੱਚ ਬਦਲਾਵ ਕੀਤਾ ਹੈ ਤਾਕੀ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਅਮਰੀਕੀ ਹਵਾਈ ਫ਼ੌਜ ਵਿੱਚ ਸ਼ਾਮਿਲ ਹੋਣ ਵਿੱਚ ਕਿਸੇ ਅੜਚਣ ਦਾ ਸਾਹਮਣਾ ਨਾ ਕਰਨਾ ਪਏ,ਨਾਗਰਿਕ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਸਿੱਖ ਕੋਅਲਿਸ਼ਨ ਨੇ ਕਿਹਾ ਕਿ ਕਿਸੇ ਵੀ ਸਿੱਖ - ਅਮਰੀਕੀ ਨੂੰ ਆਪਣੀ ਧਾਰਮਿਕ ਮਾਨਤਾਵਾਂ ਅਤੇ ਆਪਣੀ ਕੈਰੀਅਰ ਦੇ ਟੀਚਿਆਂ ਨਾਲ ਸਮਝੌਤਾ  ਨਹੀਂ ਕਰਨਾ ਚਾਹੀਦਾ ਹੈ । 

ਨਵੀਂ ਨੀਤੀ ਨੂੰ ਮਿਲੀ ਮਨਜ਼ੂਰੀ

ਨਵੀਂ ਨੀਤੀ ਨੂੰ ਇਸੇ ਮਹੀਨੇ ਅੰਤਿਮ ਰੂਪ ਦਿੱਤਾ ਗਿਆ,ਅਮਰੀਕਾ ਵਿੱਚ ਕਾਰਜਸ਼ੀਲ ਸਿੱਖ ਕੋਲਿਸ਼ਨ ਲੰਬੇ ਸਮੇਂ ਤੋਂ ਇਸ ਮੁੱਦੇ 'ਤੇ ਸੰਘਰ ਸ਼ੀਲ ਰਿਹਾ ਹੈ ਅਤੇ ਸੰਸਥਾ ਦਾ ਦਾਅਵਾ ਹੈ ਕਿ ਹਵਾਈ ਫੌਜ ਵਿੱਚ ਨੀਤੀਗਤ ਬਦਲਾਅ ਉਸ ਵੱਲੋਂ ਵਿੱਢੀ ਮੁਹਿੰਮ ਦਾ ਨਤੀਜਾ ਹੈ ਜੋ ਉਸ ਨੇ 2009 ਵਿੱਚ ਸ਼ੁਰੂ ਕੀਤੀ ਸੀ, ਨਵੀਂ ਹਵਾਈ ਫ਼ੌਜ ਨੀਤੀ  ਦੇ ਅਨੁਸਾਰ ਧਾਰਮਿਕ ਮਾਨਤਾ ਦੇ ਅਨੁਸਾਰ ਬਦਲਾਵਾਂ ਨੂੰ ਸੂਚੀਬੱਧ ਕੀਤਾ ਗਿਆ ਹੈ,  ਸਪਸ਼ਟ ਕੀਤਾ ਗਿਆ ਹੈ ਕਿ ਹੇਠਲੇ ਪੱਧਰ  ਦੇ ਕਮਾਂਡਰ ਨੂੰ  ਧਾਰਮਿਕ ਮਾਨਤਾ ਸਬੰਧੀ ਅਪੀਲ ਨੂੰ 30 ਦਿਨ  ਦੇ ਅੰਦਰ ਸਵੀਕਾਰਨ ਕਰਨਾ ਹੋਵੇਗਾ 

ਪੂਰੇ ਸੇਵਾਕਾਲ ਤੱਕ ਨੀਤੀ ਰਹੇਗੀ ਜਾਰੀ

ਨਿਯਮ ਮੁਤਾਬਿਕ ਜੇਕਰ ਨਿਯੁਕਤੀ ਅਮਰੀਕਾ ਤੋਂ  ਬਾਹਰ ਹੈ ਤਾਂ ਮੰਜੂਰੀ ਵਿੱਚ 60 ਦਿਨ ਦਾ ਸਮਾਂ ਲਿਆ ਜਾ ਸਕਦਾ ਹੈ, ਅਪੀਲ ਨੂੰ ਸਵੀਕਾਰਨ ਕਰਨ ਦਾ ਫ਼ੈਸਲਾ ਹਵਾਈ ਫ਼ੌਜ ਕਰਮੀਂ  ਦੇ ਪੂਰੇ ਸੇਵਾਕਾਲ ਵਿੱਚ ਲਾਗੂ ਰਹੇਗਾ,  ਨੀਤੀ  ਦੀ ਇਸ ਤਜਵੀਜ਼ ਤੋਂ ਸਪਸ਼ਟ ਹੈ ਕਿ ਅਮਰੀਕੀ ਹਵਾਈ ਫੌਜ ਵਿੱਚ ਕਾਰਜਸ਼ੀਲ ਸਿੱਖ ਅਤੇ ਹੋਰ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੂੰ ਵੀ ਹੁਣ ਧਾਰਮਿਕ ਮਾਨਤਾ ਅਨੁਸਾਰ ਵਰਦੀ ਅਤੇ ਹੋਰ ਸੂਚੀਬੱਧ ਸੁਵਿਧਾਵਾਂ ਪ੍ਰਾਪਤ ਹੋਣਗੀਆਂ ।

ਬਰਾਬਰੀ ਦਾ ਮਿਲਿਆ ਹੱਕ

ਸਿੱਖ ਅਮਰੀਕੀ ਸੁਰੱਖਿਆ ਬਲਾਂ ਸਮੇਤ ਪੂਰੀ ਦੁਨੀਆ ਦੇ ਫ਼ੌਜੀ ਸੰਗਠਨਾਂ ਵਿੱਚ ਪੂਰੀ ਸਮਰੱਥਾ ਅਤੇ ਸਨਮਾਨ  ਦੇ ਨਾਲ ਕਾਰਜ ਕਰ ਰਹੇ ਹਨ, ਇਸ ਸਮੇਂ ਵੀ ਉਹ ਬਿਨਾਂ ਕਿਸੇ ਸਹੂਲਤਾਂ ਦੇ ਅਮਰੀਕੀ ਫੌਜ ਦੀ ਹਰ ਸ਼ਾਖਾ ਵਿੱਚ ਪੂਰੀ ਜ਼ਿੰਮੇਦਾਰੀ ਨਾਲ ਕਾਰਜਸ਼ੀਲ ਹਨ, ਪਰ ਨਵੀਂ ਨੀਤੀ ਨੇ ਸਾਬਤ ਕਰ ਦਿੱਤਾ ਹੈ ਕਿ ਅਮਰੀਕੀ ਹਵਾਈ ਫੌਜ ਆਪਣੇ ਸਾਰੇ ਕਰਮੀਆਂ ਨੂੰ ਮੁਕਾਬਲੇ ਦਾ ਹੱਕ ਦਿੰਦੇ ਹੋਏ ਉਨ੍ਹਾਂ ਦੀ ਧਾਰਮਿਕ ਅਜ਼ਾਦੀ ਦਾ ਸਨਮਾਨ ਕਰਦੀ ਹੈ