ਪਾਕਿਸਤਾਨ ਦੀ ਸਿਆਸਤ 'ਚ ਇਸ ਸਿੱਖ ਆਗੂ ਨੇ 74 ਸਾਲ ਬਾਅਦ ਰਚਿਆ ਇਤਿਹਾਸ

ਪਾਕਿਸਤਾਨ ਦੇ ਸੈਨੇਟ ਚੋਣਾਂ ਦੇ ਵਿੱਚ ਖ਼ੈਬਰ ਪਖ਼ਤੂਨਵਾ ਤੋਂ ਪਾਕਿਸਤਾਨ ਤਹਿਰੀਕੇ ਇਨਸਾਫ ਪਾਰਟੀ ਦੇ ਗੁਰਦੀਪ ਸਿੰਘ ਨੇ ਜਿੱਤ ਦਰਜ ਕੀਤੀ ਹੈ ਉਹ ਇਸ ਸੂਬੇ ਦੇ ਪਹਿਲੇ ਪਗੜੀਧਾਰੀ ਸਿੱਖ ਆਗੂ ਬਣ ਗਏ ਨੇ    

ਪਾਕਿਸਤਾਨ ਦੀ ਸਿਆਸਤ 'ਚ ਇਸ ਸਿੱਖ ਆਗੂ ਨੇ 74 ਸਾਲ ਬਾਅਦ ਰਚਿਆ ਇਤਿਹਾਸ
ਗੁਰਦੀਪ ਸਿੰਘ ਪਾਕਿਸਤਾਨੀ ਸੂਬੇ ਦੇ ਪਹਿਲੇ ਪਗੜੀਧਾਰੀ ਸਿੱਖ ਆਗੂ ਬਣ ਗਏ ਨੇ

ਦਿੱਲੀ : ਪਾਕਿਸਤਾਨ ਦੇ ਸੈਨੇਟ ਚੋਣਾਂ ਦੇ ਵਿੱਚ ਖ਼ੈਬਰ ਪਖ਼ਤੂਨਵਾ ਤੋਂ ਪਾਕਿਸਤਾਨ ਤਹਿਰੀਕੇ ਇਨਸਾਫ ਪਾਰਟੀ ਦੇ ਗੁਰਦੀਪ ਸਿੰਘ ਨੇ ਜਿੱਤ ਦਰਜ ਕੀਤੀ ਹੈ ਉਹ ਇਸ ਸੂਬੇ ਦੇ ਪਹਿਲੇ ਪਗੜੀਧਾਰੀ ਸਿੱਖ ਆਗੂ ਬਣ ਗਏ ਨੇ, ਗੁਰਦੀਪ ਸਿੰਘ ਨੇ ਪਾਕਿਸਤਾਨ ਦੇ ਉੱਚ ਸਦਨ ਦੇ ਲਈ ਹੋਈ ਚੋਣਾਂ  ਵਿੱਚ ਘੱਟ ਗਿਣਤੀ ਸੀਟ 'ਤੇ ਵੱਡੇ ਫ਼ਰਕ ਨਾਲ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾਇਆ  

ਗੁਰਦੀਪ ਸਿੰਘ ਨੇ ਸੰਸਦ ਵਿੱਚ 145 ਵਿੱਚੋਂ 103 ਵੋਟਾਂ ਹਾਸਲ ਕੀਤੀਆਂ ਜਦਕਿ ਜਮੀਅਤ ਉਲੇਮਾ ਇਸਲਾਮ ਫ਼ਜ਼ਲ ਦੇ ਉਮੀਦਵਾਰ ਰਣਜੀਤ ਸਿੰਘ ਨੂੰ ਸਿਰਫ਼ 25 ਵੋਟਾਂ ਮਿਲੀਆਂ ਅਤੇ ਅਵਾਮੀ ਨੈਸ਼ਨਲ ਪਾਰਟੀ ਦੇ ਆਸਿਫ਼ ਭੱਟੀ ਨੇ 12 ਵੋਟਾਂ ਹਾਸਲ ਕੀਤੀਆਂ, ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਘੱਟ ਗਿਣਤੀ ਉਮੀਦਵਾਰ ਦੇ ਪੰਜ  5 ਵੋਟਾਂ ਨੂੰ ਚੋਣ ਅਧਿਕਾਰੀ ਨੇ ਖ਼ਾਰਜ ਕਰ ਦਿੱਤਾ  

ਖ਼ੈਬਰ ਪਖ਼ਤੂਨਵਾ ਦੇ ਮੁੱਖ ਮੰਤਰੀ ਮਹਿਮੂਦ ਖ਼ਾਨ ਨੇ ਦਾਅਵਾ ਕੀਤਾ ਸੀ ਕਿ ਸਿੰਘ ਨੂੰ 102 ਵੋਟ ਮਿਲਣਗੇ ਜਦਕਿ ਉਨ੍ਹਾਂ ਨੂੰ ਇੱਕ ਵੋਟ ਵੱਧ ਮਿਲਿਆ,ਇਹ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਵਿਰੋਧੀ ਮੈਂਬਰ ਨੇ ਵੀ ਉਨ੍ਹਾਂ ਦੇ ਪੱਖ ਵਿੱਚ  ਵੋਟ ਪਾਇਆ ਹੈ, ਸਵਾਤ ਜ਼ਿਲ੍ਹੇ ਦੇ ਰਹਿਣ ਵਾਲੇ ਗੁਰਦੀਪ ਸਿੰਘ ਸੀਨੇਟ ਦੇ ਸੂਬੇ ਦੇ ਪਹਿਲੇ ਪਗੜੀਧਾਰੀ ਸਿੱਖ ਆਗੂ ਬਣ ਗਏ ਹਨ

ਖ਼ੈਬਰ ਪਖ਼ਤੂਨ ਵਿੱਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਤਹਿਰੀਕੇ- ਇਨਸਾਫ਼ ਪਾਰਟੀ ਦੇ 94 ਮੈਂਬਰ ਨੇ, ਜਦਕਿ ਗੁਰਦੀਪ ਸਿੰਘ ਨੂੰ ਵਧ ਵੋਟ ਮਿਲੇ, ਇੰਨਾਂ ਵਿੱਚ ਵਾਧੂ ਵੋਟ ਪਾਰਲੀਮੈਂਟ ਮੈਂਬਰਾਂ ਦੇ ਨੇ, ਪਾਕਿਸਤਾਨ ਦੀ ਪਾਰਲੀਮੈਂਟ ਦੇ ਉੱਚ ਸਦਨ ਦੇ ਲਈ ਗੁਰਦੀਪ ਸਿੰਘ ਨੂੰ 6 ਸਾਲ ਦੇ ਲਈ ਚੁਣਿਆ ਗਿਆ ਹੈ

WATCH LIVE TV