ਚੰਡੀਗੜ੍ਹ : ਬ੍ਰਿਟਿਸ਼ ਸੰਸਦ 'ਚ ਇੱਕ ਵਾਰ ਫਿਰ ਤੋਂ ਕਿਸਾਨ ਅੰਦੋਲਨ ਦੀ ਗੂੰਜ ਸੁਣਾਈ ਦਿੱਤੀ ਹੈ । ਲੇਬਰ ਪਾਰਟੀ ਦੇ ਸਿੱਖ ਸਾਂਸਦ ਤਨਮਨਜੀਤ ਸਿੰਘ ਢੇਸੀ ਨੇ ਸੰਸਦ ਵਿੱਚ ਕਿਸਾਨ ਅੰਦੋਲਨ ਅਤੇ ਇੱਕ ਪੱਤਰਕਾਰ ਦੀ ਕਥਿਤ ਗਿਰਫਤਾਰੀ ਨੂੰ ਲੈ ਕੇ ਸਵਾਲ ਕੀਤਾ, ਸਿਰਫ਼ ਇੰਨਾਂ ਹੀ ਨਹੀਂ ਢੇਸੀ ਨੇ ਸਵਾਲ ਕੀਤਾ ਸੀ ਕਿ ਪਿਛਲੇ ਕਈ ਮਹੀਨਿਆਂ ਤੋਂ ਭਾਰਤ ਵਿੱਚ ਕਿਸਾਨ ਅੰਦੋਲਨ ਦੇ ਰੂਪ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਸ਼ਾਂਤੀਪੂਰਵਕ ਅੰਦੋਲਨ ਚੱਲ ਰਿਹਾ ਹੈ, ਮੈਨੂੰ ਵੀ ਇਸ ਦੀ ਚਿੰਤਾ ਹੋ ਰਹੀ ਹੈ, ਇਸ ਸਦਨ ਦੇ 100 ਤੋਂ ਜ਼ਿਆਦਾ ਮੈਬਰਾਂ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਪੱਤਰ ਲਿਖ ਕੇ ਅੰਦੋਲਨ ਵਿੱਚ ਦਖ਼ਲ ਦੀ ਮੰਗ ਕੀਤੀ ਹੈ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਮੁੱਦੇ 'ਤੇ ਬ੍ਰਿਟੇਨ ਦੇ 650 ਸੰਸਦੀ ਖੇਤਰਾਂ ਤੋਂ ਤਕਰੀਬਨ 1 ਲੱਖ ਲੋਕਾਂ ਨੇ ਆਨਲਾਈਨ ਪਟੀਸ਼ਨ ਵੀ ਸਾਇਨ ਕੀਤੀ ਹੈ।ਇਸ ਬ੍ਰਿਟੇਨ ਦੇ ਏਸ਼ੀਆ ਮਾਮਲਿਆਂ ਦੇ ਮੰਤਰੀ ਨਿਗੇਲ ਏਡੰਸ ਨੇ ਆਪਣਾ ਸਟੈਂਡ ਪੂਰੀ ਤਰ੍ਹਾਂ ਨਾ ਸਾਫ਼ ਕਰ ਦਿੱਤਾ ਹੈ
ਬ੍ਰਿਟਿਸ਼ ਸਰਕਾਰ ਦਾ ਜਵਾਬ
ਸਾਂਸਦ ਢੇਸੀ ਦੀਆਂ ਗੱਲਾਂ ਸੁਣਨ ਤੋਂ ਬਾਅਦ ਏਸ਼ੀਆਂ ਮਾਮਲਿਆਂ ਦੇ ਮੰਤਰੀ ਨਿਗੇਲ ਏਡੰਸ ਨੇ ਤਮਾਮ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਭਾਰਤ ਦੇ ਨਾਲ ਸਾਡਾ ਚੰਗਾ ਸਬੰਧ ਹੈ, ਆਉਣ ਵਾਲੇ ਸਮੇਂ ਵਿੱਚ ਦੁਨੀਆ ਦੇ ਹੋਰ ਦੇਸ਼ਾਂ ਤੋਂ ਭਾਰਤ ਦੇ ਨਾਲ ਸਾਡੇ ਸਬੰਧ ਹੋਰ ਜ਼ਿਆਦਾ ਮਜ਼ਬੂਤ ਹੋਣਗੇ, ਭਾਰਤ ਸਾਡਾ ਮਿੱਤਰ ਦੇਸ਼ ਹੈ, ਇਸ ਲਈ ਸਾਨੂੰ ਉਦੋਂ ਆਪਣਾ ਦਖ਼ਲ ਨਹੀਂ ਕਰਨਾ ਚਾਹੀਦਾ ਹੈ, ਜਦੋਂ ਇਹ ਨਾ ਲੱਗੇ ਕੀ ਇਹ ਉਸ ਦੇ ਹਿਤ ਵਿੱਚ ਨਹੀਂ ਹੈ, ਇਸ ਲਈ ਮੈਂ ਕਹਿਣਾ ਚਾਹਾਂਗਾ ਕਿ ਵਿਦੇਸ਼ ਸਕੱਤਰ ਪੱਧਰ 'ਤੇ ਅਸੀਂ ਭਾਰਤ ਦੇ ਨਾਲ ਦਸੰਬਰ ਵਿੱਚ ਇਸ ਮੁੱਦੇ 'ਤੇ ਚਰਚਾ ਕੀਤੀ ਸੀ
ਅੰਦੋਲਨ 'ਤੇ ਨਜ਼ਰ - ਨਿਗੇਲ ਏਡੰਸ
ਨਿਗੇਲ ਏਡੰਸ ਨੇ ਕਿਹਾ ਕਿ ਬ੍ਰਿਟਿਸ਼ ਸਰਕਾਰ ਕਿਸਾਨ ਅੰਦੋਲਨ 'ਤੇ ਪੂਰੀ ਨਜ਼ਰ ਹੈ, ਖੇਤੀਬਾੜੀ ਸੁਧਾਰ ਭਾਰਤ ਦੀ ਲੋਕਤਾਂਤਰਿਕ ਪਾਲਿਸੀ ਹੈ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵੀ ਇਸ ਅੰਦੋਲਨ ਤੇ ਨਜ਼ਰ ਰੱਖੇ ਹੋਏ ਹੈ ।
ਭਾਰਤ ਨਾਲ ਚੰਗੇ ਸੰਬੰਧਾਂ ਦੇ ਪੱਖ ਵਿੱਚ- ਬ੍ਰਿਟਿਸ਼ ਸਰਕਾਰ
ਪਹਿਲਾਂ ਵੀ ਬ੍ਰਿਟਿਸ਼ ਸਰਕਾਰ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਸਵਾਲ ਕੀਤੇ ਜਾ ਚੁੱਕੇ ਹਨ, ਪਰ ਹਰ ਵਾਰ ਉਨ੍ਹਾਂ ਨੇ ਇਸ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸਦੇ ਹੋਏ ਆਪਣੇ ਆਪ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ ਸੀ ਮੰਨਿਆ ਜਾਂਦਾ ਹੈ ਕਿ ਬ੍ਰਿਟਿਸ਼ ਸਰਕਾਰ ਦਾ ਰੁੱਖ ਭਾਰਤ ਸਰਕਾਰ ਦੇ ਨਾਲ ਮਿੱਤਰਤਾ ਪੂਰਣ ਸੰਬੰਧ ਬਣਾਏ ਰੱਖਣ ਨੂੰ ਲੈ ਕੇ ਜ਼ਿਆਦਾ ਹੈ. ਭਾਰਤ ਨੇ ਵੀ ਸਨਮਾਨ ਦਿਖਾਉਂਦੇ ਹੋਏ ਇਸ ਵਾਰ ਗਣਤੰਤਰ ਦਿਵਸ ਨੂੰ 'ਤੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਸੀ. ਹਾਲਾਂਕਿ ਬ੍ਰਿਟੇਨ ਵਿੱਚ ਕੋਰੋਨਾ ਦੇ ਵਧ ਦੇ ਮਾਮਲਿਆਂ ਦੇ ਕਾਰਨ ਉਨ੍ਹਾਂ ਨੇ ਆਪਣਾ ਦੌਰਾ ਰੱਦ ਕਰ ਦਿੱਤਾ ਸੀ
WATCH LIVE TV