Turkey Miracle Baby: 128 ਘੰਟੇ ਤੱਕ ਮਲਬੇ ਹੇਠ ਦੱਬੇ ਰਹੇ ਬੱਚੇ ਨੂੰ ਮਿਲੀ ਮਾਂ ਦੀ ਮਮਤਾ! ਇਸ ਤਰ੍ਹਾਂ ਹੋਇਆ ਚਮਤਕਾਰ
Turkey Miracle Baby: ਭੂਚਾਲ ਤੋਂ ਬਾਅਦ 128 ਘੰਟਿਆਂ ਤੱਕ ਮਲਬੇ ਹੇਠਾਂ ਦੱਬੇ ਰਹੇ ਬੱਚੇ ਦੀ ਮਾਂ ਜ਼ਿੰਦਾ ਹੈ ਅਤੇ ਉਹ ਦੁਬਾਰਾ ਮਿਲ ਗਏ ਹਨ
Turkey Miracle Baby: ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਕਾਰਨ ਹੁਣ ਤੱਕ ਕਿੰਨੇ ਹੀ ਮਾਸੂਮ ਲੋਕਾਂ ਦੀ ਜਾਨ ਜਾ ਚੁੱਕੀ ਹੈ। ਜ਼ਖਮੀਆਂ ਦੀ ਗਿਣਤੀ ਦਾ ਕੋਈ ਅੰਦਾਜਾ ਹੀ ਨਹੀਂ ਹੈ। ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੇ ਮੁਸ਼ਕਿਲ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਹੱਥ ਵਧਾਇਆ ਸੀ। ਭਾਰਤ ਤੋਂ ਵੀ ਰਾਹਤ ਅਤੇ ਬਚਾਅ ਟੀਮਾਂ ਤੁਰਕੀ ਪਹੁੰਚੀਆਂ ਸਨ। ਇਸ ਸਭ ਦੇ ਵਿੱਚ ਹੀ ਇੱਕ ਖਬਰ ਸੀਰੀਆ ਤੋਂ ਆਈ ਸੀ। ਜਿੱਥੇ ਮਲਬੇ ਹੇਠ ਦੱਬੀ ਇੱਕ ਗਰਭਵਤੀ ਔਰਤ ਨੇ ਨਵਜੰਮੇ ਬੱਚੇ ਨੂੰ ਜਨਮ ਦਿੱਤਾ ਸੀ। ਜਿਸ ਤੋਂ ਬਾਅਦ ਪਤਾ ਲੱਗਾ ਸੀ ਕਿ ਬੱਚੇ ਦੀ ਮਾਂ ਦੀ ਮੌਤ ਹੋ ਚੁੱਕੀ ਸੀ।
ਹੁਣ ਪਤਾ ਲੱਗਾ ਹੈ ਕਿ ਉਸ ਬੱਚੇ ਦੀ ਮਾਂ ਜ਼ਿੰਦਾ ਹੈ ਅਤੇ ਉਹ ਦੁਬਾਰਾ ਮਿਲ ਗਏ ਹਨ। ਡੀਐਨਏ ਟੈਸਟ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਇਹ ਬੱਚਾ ਉਸੇ ਔਰਤ ਦਾ ਹੈ, ਜਿਸ ਨੂੰ ਭੂਚਾਲ ਵਿੱਚ ਬਚਾਇਆ ਗਿਆ ਸੀ ਅਤੇ ਉਸ ਦਾ ਕਿਸੇ ਹੋਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ।
ਇੱਕ ਰਿਪੋਰਟ ਦੇ ਅਨੁਸਾਰ, ਯੂਕਰੇਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਦੇ ਸਲਾਹਕਾਰ ਐਂਟੋਨ ਗੇਰਾਸ਼ਚੇਂਕੋ ਨੇ ਬੱਚੇ ਦੀਆਂ ਤਸਵੀਰਾਂ ਪੋਸਟ ਕੀਤੀਆਂ ਅਤੇ ਦਿਲ ਨੂੰ ਛੂਹ ਲੈਣ ਵਾਲੀ ਖਬਰ ਸਾਂਝੀ ਕੀਤੀ। ਤੁਰਕੀ ਦੀ ਇੱਕ ਸਥਾਨਕ ਨਿਊਜ਼ ਵੈੱਬਸਾਈਟ ਦੇ ਮੁਤਾਬਕ, ਬੱਚੇ ਦੀ ਮਾਂ ਦਾ ਇੱਕ ਵੱਖਰੇ ਹਸਪਤਾਲ ਵਿੱਚ ਇਲਾਜ ਕੀਤਾ ਗਿਆ ਸੀ ਅਤੇ ਉਹ 54 ਦਿਨਾਂ ਦੇ ਅੰਤਰਾਲ ਅਤੇ ਡੀਐਨਏ ਟੈਸਟ ਤੋਂ ਬਾਅਦ ਦੁਬਾਰਾ ਇਕੱਠੇ ਹਨ।
ਇਹ ਵੀ ਪੜ੍ਹੋ: Female Pilots: ਏਅਰ ਇੰਡੀਆ ਵਿੱਚ 1,825 'ਚੋਂ 15% ਮਹਿਲਾਂ ਪਾਇਲਟ ਹੋਣ ਕਰਕੇ ਭਾਰਤ ਸਭ ਤੋਂ ਅੱਗੇ
ਉਨ੍ਹਾਂ ਨੇ ਟਵੀਟ 'ਚ ਲਿਖਿਆ, 'ਤੁਹਾਨੂੰ ਉਸ ਬੱਚੇ ਦੀ ਇਹ ਤਸਵੀਰ ਯਾਦ ਹੋਵੇਗੀ, ਜਿਸ ਨੇ ਤੁਰਕੀ 'ਚ ਭੂਚਾਲ ਤੋਂ ਬਾਅਦ ਮਲਬੇ ਹੇਠਾਂ 128 ਘੰਟੇ ਬਿਤਾਏ। ਦੱਸਿਆ ਗਿਆ ਕਿ ਬੱਚੇ ਦੀ ਮਾਂ ਦੀ ਮੌਤ ਹੋ ਚੁੱਕੀ ਹੈ। ਬਾਅਦ ਵਿੱਚ ਪਤਾ ਲੱਗਾ ਕਿ ਉਸਦੀ ਮਾਂ ਜਿੰਦਾ ਹੈ! ਉਸ ਦਾ ਇਲਾਜ ਦੂਜੇ ਹਸਪਤਾਲ ਵਿੱਚ ਚੱਲ ਰਿਹਾ ਹੈ। 54 ਦਿਨਾਂ ਦੇ ਵੱਖ ਹੋਣ ਅਤੇ ਡੀਐਨਏ ਟੈਸਟ ਤੋਂ ਬਾਅਦ ਦੋਬਾਰਾ ਇਕੱਠੇ ਹਨ। ਹੁਣ ਲੋਕ ਇਸ ਖ਼ਬਰ ਨੂੰ ਚਮਤਕਾਰ ਮੰਨ ਰਹੇ ਹਨ।
ਉਸ ਦੀ ਪੋਸਟ 'ਤੇ ਟਿੱਪਣੀ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, 'ਇਹ ਸ਼ਾਨਦਾਰ ਹੈ!!' ਇੱਕ ਹੋਰ ਨੇ ਲਿਖਿਆ, 'ਬ੍ਰਹਿਮੰਡ ਵਿੱਚ ਵਿਸ਼ਵਾਸ ਬਹਾਲ ਕਰ ਰਿਹਾ ਹੈ। ਇਨ੍ਹੀਂ ਦਿਨੀਂ ਥੋੜਾ ਬਹੁਤ ਜ਼ਿਆਦਾ ਹੈ।' ਇੱਕ ਹੋਰ ਨੇ ਕਿਹਾ, 'ਬਹੁਤ ਵਧੀਆ ਖ਼ਬਰ, ਮੈਂ ਬਹੁਤ ਖੁਸ਼ ਹਾਂ ਕਿ ਦੋਵੇਂ ਸੁਰੱਖਿਅਤ ਹਨ ਅਤੇ ਇੱਕ ਦੂਜੇ ਦੇ ਨਾਲ ਹਨ। ਇਸ ਖ਼ਬਰ ਨੂੰ ਸਾਂਝਾ ਕਰਨ ਲਈ ਤੁਹਾਡਾ ਧੰਨਵਾਦ।