Video:ਨਾ ਤਨ 'ਤੇ ਕੱਪੜਾ,ਉਤੋਂ ਪੇਟ ਖ਼ਾਲੀ,UAEਸੜਕ 'ਤੇ ਬੈਠੇ 2 ਪੰਜਾਬੀ,ਲੱਗਾ ਰਹੇ ਨੇ ਮਦਦ ਦੀ ਗੁਹਾਰ

UAE ਦੇ ਅਸਮਾਨ ਅਲਜ਼ਰਾ ਵਿੱਚ ਗੁਰਦਾਸਪੁਰ ਅਤੇ ਕਪੂਰਥਲਾ ਦੇ 2 ਨਾਗਰਿਕਾਂ ਨੇ ਮੰਗੀ ਮਦਦ  

Video:ਨਾ ਤਨ 'ਤੇ ਕੱਪੜਾ,ਉਤੋਂ ਪੇਟ ਖ਼ਾਲੀ,UAEਸੜਕ 'ਤੇ ਬੈਠੇ 2 ਪੰਜਾਬੀ,ਲੱਗਾ ਰਹੇ ਨੇ ਮਦਦ ਦੀ ਗੁਹਾਰ
UAE ਦੇ ਅਸਮਾਨ ਅਲਜ਼ਰਾ ਵਿੱਚ ਗੁਰਦਾਸਪੁਰ ਅਤੇ ਕਪੂਰਥਲਾ ਦੇ 2 ਨਾਗਰਿਕਾਂ ਨੇ ਮੰਗੀ ਮਦਦ

ਦਿੱਲੀ :  UAE ਤੋਂ 2 ਪੰਜਾਬੀਆਂ ਦਾ ਬੁਰੀ ਹਾਲਤ ਵਿੱਚ ਸੜਕ ਦੇ ਕਿਨਾਰੇ ਗ਼ੁਰਬਤ ਦੀ ਜ਼ਿੰਦਗੀ ਜਿਉਣ ਨੂੰ ਮਜ਼ਬੂਤ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫ਼ੌਰਨ ਵਿਦੇਸ਼ ਮੰਤਰੀ ਜੈ ਕਿਸ਼ਨ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ 'ਕਿ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਇਸ ਵੱਲ ਫ਼ੌਰਨ ਧਿਆਨ ਦਿੱਤਾ ਜਾਵੇ,ਚਰਨਜੀਤ ਸਿੰਘ ਅਤੇ ਗੁਰਦੀਪ ਸਿੰਘ ਨੂੰ UAE ਦੇ ਅਜਮਨ ਅਲ ਜਾਹਰਾ ਤੋਂ ਪੰਜਾਬ ਲਿਆਉਣ ਦਾ ਇੰਤਜ਼ਾਮ ਕੀਤਾ ਜਾਵੇ' 

 

ਇਹ ਵੀਡੀਓ UAE ਵਿੱਚ ਰਹਿ ਰਹੇ ਪਾਕਿਸਤਾਨ ਦੇ ਨਾਗਰਿਕ ਰਹੀਸ ਨੇ ਟਵਿਟਰ 'ਤੇ ਸ਼ੇਅਰ ਕਰਦੇ ਹੋਏ ਦੱਸਿਆ ਕਿ ਗੁਰਦਾਸਪੁਰ ਦੇ ਰਹਿਣਾ ਵਾਲੇ ਗੁਰਦੀਪ ਸਿੰਘ ਗੁਰਾਇਆ ਅਤੇ ਕਪੂਰਥਲਾ ਦੇ ਚਰਨਜੀਤ ਸਿੰਘ ਦੀ ਹਾਲਤ ਬਹੁਤ ਹੀ ਬੁਰੀ ਹੈ, ਸੜਕ ਦੇ ਕਿਨਾਰੇ ਉਹ ਭੁੱਖੇ ਬੈਠੇ ਨੇ, ਤਨ 'ਤੇ ਕੱਪੜੇ ਨਹੀਂ ਨੇ, ਖ਼ਾਨ ਨੂੰ ਰੋਟੀ ਨਹੀਂ ਹੈ, ਪਾਕਿਸਤਾਨ ਨਾਗਰਿਕ  ਰਹੀਸ ਨੇ ਇੰਨਾ ਦੋਵਾਂ ਦਾ ਵੀਡੀਓ ਬਣਾਕੇ ਇੰਨਾ ਦੇ ਨਾਂ ਘਰ ਦਾ ਪਤਾ ਸ਼ੇਅਰ ਕੀਤਾ ਹੈ, ਅਤੇ ਆਪਣਾ ਫ਼ੋਨ ਨੰਬਰ 971586953954 ਵੀ ਸ਼ੇਅਰ ਕਰਦੇ ਹੋਏ ਕਿਹਾ ਕਿ ਕੋਈ ਵੀ ਇੰਨਾ ਦੋਵਾਂ ਸ਼ਖ਼ਸ ਨੂੰ ਜਾਣਦਾ ਹੈ ਤਾਂ ਉਸ ਦੀ ਮਦਦ ਲਈ ਅੱਗੇ ਆਵੇ, ਇੰਨਾ ਕੋਲ ਨਾ 'ਤੇ ਪੈਸੇ ਨੇ ਨਾ ਹੀ ਕਾਗਜ਼ਾਤ ਜਿਸ ਦੇ ਜ਼ਰੀਏ ਉਹ ਭਾਰਤ ਮੁੜ ਸਕਣ,ਪਾਕਿਸਤਾਨੀ ਨਾਗਰਿਕ ਰਹੀਸ ਨੇ ਇੰਨਾ ਦੋਵਾਂ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ ਅਤੇ ਦੋਵਾਂ ਨੂੰ ਖਾਣਾ ਵੀ ਮੁਹੱਈਆ ਕਰਵਾਇਆ ਹੈ 

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਵਿਦੇਸ਼ ਮੰਤਰਾਲੇ ਅਤੇ UAE ਵਿੱਚ ਭਾਰਤੀ ਸਫ਼ੀਰ ਨੂੰ ਗੁਰਦੀਪ ਅਤੇ ਚਰਨਜੀਤ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ