UK new funding to tackle 'pro-Khalistani extremism': ਯੂਕੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਸੁਰੱਖਿਆ ਮੰਤਰੀ Tom Tugendhat ਵੱਲੋਂ "ਖਾਲਿਸਤਾਨ ਪੱਖੀ ਕੱਟੜਵਾਦ" ਨਾਲ ਨਜਿੱਠਣ ਲਈ ਬ੍ਰਿਟੇਨ ਦੀ ਸਮਰੱਥਾ ਨੂੰ ਵਧਾਉਣ ਲਈ 95,000 ਪੌਂਡ (ਲਗਭਗ 1 ਕਰੋੜ ਰੁਪਏ) ਦੀ ਨਵੀਂ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ।


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਕ ਬ੍ਰਿਟਿਸ਼ ਹਾਈ ਕਮਿਸ਼ਨ ਵੱਲੋਂ  Tom Tugendhat ਦੀ ਭਾਰਤ ਦੀ ਤਿੰਨ ਦਿਨਾਂ ਯਾਤਰਾ ਦੌਰਾਨ ਰੀਡਆਊਟ ਰਾਹੀਂ ਇਹ ਗੱਲ ਕਹੀ। ਦੱਸ ਦਈਏ ਕਿ ਨਵੀਂ ਫੰਡਿੰਗ ਬਾਰੇ ਇਹ ਫੈਸਲਾ ਉਦੋਂ ਲਿਆ ਗਿਆ ਹੈ ਜਦੋਂ ਬ੍ਰਿਟੇਨ ਵਿੱਚ ਖਾਲਿਸਤਾਨ ਪੱਖੀ ਤੱਤਾਂ ਦੀਆਂ ਗਤੀਵਿਧੀਆਂ ਵਧਦੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਮਾਰਚ ਦੇ ਮਹੀਨੇ ਵਿੱਚ ਲੰਡਨ 'ਚ ਭਾਰਤੀ ਹਾਈ ਕਮਿਸ਼ਨ 'ਤੇ ਹਮਲਿਆਂ ਤੋਂ ਬਾਅਦ ਭਾਰਤ ਵਿੱਚ ਵੀ ਚਿੰਤਾਵਾਂ ਵਧ ਰਹੀਆਂ ਸਨ। 


Tom Tugendhat ਸੁਰੱਖਿਆ ਪਹਿਲਕਦਮੀਆਂ 'ਤੇ ਦੁਵੱਲੇ ਸਹਿਯੋਗ ਨੂੰ ਹੁਲਾਰਾ ਦੇਣ ਅਤੇ ਕੋਲਕਾਤਾ ਵਿੱਚ G20 ਮੀਟਿੰਗ ਵਿੱਚ ਸ਼ਾਮਲ ਹੋਣ ਲਈ ਭਾਰਤ ਆਏ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਨੇ ਦਿੱਲੀ 'ਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਵੀ ਮੁਲਾਕਾਤ ਕੀਤੀ।


ਹਾਈ ਕਮਿਸ਼ਨ ਵੱਲੋਂ ਸ਼ੁੱਕਰਵਾਰ ਨੂੰ ਕਿਹਾ ਗਿਆ ਕਿ, "ਭਾਰਤ ਦੇ ਵਿਦੇਸ਼ ਮੰਤਰੀ, ਐਸ ਜੈਸ਼ੰਕਰ ਨਾਲ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਮੀਟਿੰਗ ਦੌਰਾਨ, ਮੰਤਰੀ  Tom Tugendhat ਨੇ ਖਾਲਿਸਤਾਨ ਪੱਖੀ ਕੱਟੜਵਾਦ ਨਾਲ ਨਜਿੱਠਣ ਲਈ ਯੂਕੇ ਦੀ ਸਮਰੱਥਾ ਨੂੰ ਵਧਾਉਣ ਲਈ ਨਵੇਂ ਫੰਡਿੰਗ ਦਾ ਐਲਾਨ ਕੀਤਾ।"


Tugendhat ਨੇ ਇਹ ਵੀ ਕਿਹਾ ਕਿ ਭਾਰਤ ਅਤੇ ਬ੍ਰਿਟੇਨ ਵਿਚਕਾਰ ਡੂੰਘੇ ਰਿਸ਼ਤੇ ਅਤੇ ਸਥਾਈ ਦੋਸਤੀ ਹੈ (UK-India Relation) ਅਤੇ ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਲੋਕਤੰਤਰ ਹੋਣ ਦੇ ਨਾਤੇ, ਉਨ੍ਹਾਂ ਕੋਲ ਦੁਨੀਆ ਨੂੰ ਇੱਕ ਸੁਰੱਖਿਅਤ ਅਤੇ ਵਧੇਰੇ ਖੁਸ਼ਹਾਲ ਸਥਾਨ ਬਣਾਉਣ ਲਈ ਬਹੁਤ ਸਾਰੇ ਸਾਂਝੇ ਮੌਕੇ ਹਨ। 


ਨਵੀਂ ਫੰਡਿੰਗ 'ਤੇ ਬ੍ਰਿਟਿਸ਼ ਮੰਤਰੀ ਤੋਂ ਇਸ ਐਲਾਨ ਬਾਰੇ ਸਵਾਲ ਪੁੱਛਿਆ ਗਿਆ ਤਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਇਹ ਬ੍ਰਿਟੇਨ ਦਾ ਅੰਦਰੂਨੀ ਮਾਮਲਾ ਹੈ ਅਤੇ ਉਨ੍ਹਾਂ ਲਈ ਇਸ 'ਤੇ ਟਿੱਪਣੀ ਕਰਨਾ ਉਚਿਤ ਨਹੀਂ ਹੋਵੇਗਾ।


ਇਹ ਵੀ ਪੜ੍ਹੋ: Pakistan News: ਪਾਕਿਸਤਾਨ ਵੱਲੋਂ ਤਿੰਨ ਭਾਰਤੀ ਕੈਦੀ ਕੀਤੇ ਗਏ ਰਿਹਾਅ, ਦੋ ਮਹੀਨੇ ਦੀ ਸੀ ਸਜ਼ਾ, ਪਰ ਜੇਲ੍ਹ 'ਚ ਕੱਟਿਆ ਇੱਕ ਸਾਲ 


(For more news apart from UK new funding to tackle pro-Khalistani extremism, stay tuned to Zee PHH)