NSA ਡੋਭਾਲ ਦੀ ਚੀਨੀ ਵਿਦੇਸ਼ ਮੰਤਰੀ ਨਾਲ 2 ਘੰਟੇ ਦੀ ਕਾਲ,ਚੀਨੀ ਫ਼ੌਜ ਪਿੱਛੇ ਹਟੀ

 5 ਜੁਲਾਈ ਨੂੰ ਹੋਈ ਗੱਲਬਾਤ

NSA ਡੋਭਾਲ ਦੀ ਚੀਨੀ ਵਿਦੇਸ਼ ਮੰਤਰੀ ਨਾਲ 2 ਘੰਟੇ ਦੀ ਕਾਲ,ਚੀਨੀ ਫ਼ੌਜ ਪਿੱਛੇ ਹਟੀ
5 ਜੁਲਾਈ ਨੂੰ ਹੋਈ ਗੱਲਬਾਤ

ਦਿੱਲੀ : ਭਾਰਤ ਅਤੇ ਚੀਨ ਸਰਹੱਦ ਵਿਵਾਦ ਦੇ ਵਿੱਚ ਵੱਡੀ ਖ਼ਬਰ ਇਹ ਹੈ ਕਿ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਚੀਨ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕੀਤੀ ਹੈ, ਇਹ ਗੱਲਬਾਤ 5 ਜੁਲਾਈ ਨੂੰ ਹੋਈ ਸੀ, 2 ਘੰਟੇ ਤੱਕ ਚੱਲੀ ਗੱਲਬਾਤ ਦੌਰਾਨ ਸਰਹੱਦ 'ਤੇ ਤਣਾਅ ਘੱਟ ਕਰਨ 'ਤੇ ਚਰਚਾ ਹੋਈ, ਦੋਵਾਂ ਦੇਸ਼ ਭਵਿੱਖ ਵਿੱਚ ਸ਼ਾਂਤੀ ਦਾ ਮਾਹੌਲ ਬਣਾਉਣ ਦੇ ਸਹਿਮਤ ਹੋ ਗਏ ਨੇ

ਵਿਦੇਸ਼ ਮੰਤਰਾਲੇ ਨੇ ਕਿਹਾ ਦੋਵਾਂ ਪੱਖਾਂ ਦੇ ਵਿੱਚ ਇਸ ਗੱਲ ਦੀ ਸਹਿਮਤੀ ਬਣੀ ਹੈ ਕਿ LAC ਨੂੰ ਖ਼ਤਮ ਕਰਨ ਦੀ ਪ੍ਰਕਿਆ ਨੂੰ ਜਲਦ ਹੀ ਪੂਰੀ ਕੀਤਾ ਜਾਵੇਗਾ, ਇਸ ਤੋਂ ਇਲਾਵਾ ਦੋਵਾਂ ਪੱਖਾਂ ਨੇ ਭਾਰਤ-ਚੀਨ ਸਰਹੱਦ 'ਤੇ ਹੋਲੀ-ਹੋਲੀ ਤਣਾਅ ਘੱਟ ਕਰਨ 'ਤੇ ਵੀ ਸਹਿਮਤੀ ਬਣੀ ਹੈ, ਦੋਵੇਂ ਦੇਸ਼ ਇਸ ਗੱਲ ਨੂੰ ਰਾਜ਼ੀ ਹੋ ਗਏ ਨੇ, ਕਿ ਭਾਰਤ ਚੀਨ ਸਰਹੱਦ 'ਤੇ ਸ਼ਾਂਤੀ ਬਣਾਉਣ ਦੇ ਲਈ ਆਗੂਆਂ ਵਿੱਚ ਆਮ ਸਹਿਮਤੀ ਨਾਲ ਫ਼ੈਸਲੇ ਲੈਣੇ ਚਾਹੀਦੇ ਨੇ

ਦੋਵਾਂ ਪੱਖਾਂ ਦੇ ਵਫ਼ਦ ਦੇ ਵਿੱਚ ਡਿਪਲੋਮੈਟਿਕ ਅਤੇ ਫ਼ੌਜੀ ਅਧਿਕਾਰੀਆਂ ਦੇ ਵਿੱਚ ਚਰਚਾ ਬਰਕਰਾਰ ਰੱਖਣ 'ਤੇ ਸਹਿਮਤੀ ਹੋਈ ਹੈ

ਇਸ ਵਿਚਾਲੇ, ਲਦਾਖ਼ ਵਿੱਚ ਭਾਰਤ ਦੇ ਸਖ਼ਤ ਰੁੱਖ ਦੇ ਸਾਹਮਣੇ ਚੀਨ ਨੂੰ ਝੁਕਣਾ ਪਿਆ ਹੈ, ਸੂਤਰਾਂ ਮੁਤਾਬਿਕ ਗਲਵਾਨ ਘਾਟੀ ਵਿੱਚ ਚੀਨ ਦੇ ਫ਼ੌਜੀ ਪਿੱਛੇ ਹਟ ਨੇ ਸ਼ੁਰੂ ਹੋ ਗਏ ਨੇ, ਗੱਡੀਆਂ,ਬਕਤਰਬੰਦ ਗੱਡੀਆਂ ਵਾਪਸ ਜਾ ਰਹੀਆਂ ਨੇ, ਚੀਨ ਦੇ ਫ਼ੌਜੀ ਗਲਵਾਨ,ਹਾਟ ਸਪਰਿੰਗ ਗੋਗਰਾ ਤੋਂ ਜਾਂਦੇ ਵੇਖੇ ਗਏ ਨੇ, PP 14 ਵਿੱਚ ਟੈਂਟ ਹਟਾਏ ਗਏ ਨੇ, ਇਸੇ ਥਾਂ 'ਤੇ ਭਾਰਤ ਅਤੇ ਚੀਨੀ ਫ਼ੌਜੀਆਂ ਵਿੱਚ ਖ਼ੂਨੀ ਝੜਪ ਹੋਈ ਸੀ ਜਿਸ ਵਿੱਚ 20 ਭਾਰਤੀ ਜਵਾਨ ਸ਼ਹੀਦ ਹੋਏ ਸਨ ਜਦਕਿ ਚੀਨ ਦੇ 40 ਤੋਂ ਵਧ ਫ਼ੌਜੀ ਮਾਰੇ ਗਏ ਸਨ