ਪਾਕਿਸਤਾਨ ਦਾ ਕਬੂਲਨਾਮਾ, ਇਸ ਮੰਤਰੀ ਨੇ ਕਿਹਾ, 'ਪੁਲਵਾਮਾ ਹਮਲਾ ਇਮਰਾਨ ਖਾਨ ਸਰਕਾਰ ਦੀ ਵੱਡੀ ਕਾਮਯਾਬੀ'
Advertisement

ਪਾਕਿਸਤਾਨ ਦਾ ਕਬੂਲਨਾਮਾ, ਇਸ ਮੰਤਰੀ ਨੇ ਕਿਹਾ, 'ਪੁਲਵਾਮਾ ਹਮਲਾ ਇਮਰਾਨ ਖਾਨ ਸਰਕਾਰ ਦੀ ਵੱਡੀ ਕਾਮਯਾਬੀ'

ਜੰਮੂ–ਸ੍ਰੀਨਗਰ ਨੈਸ਼ਨਲ ਹਾਈਵੇਅ ਉੱਤੇ 78 ਬੱਸਾਂ ’ਚ ਸੀਆਰਪੀਐੱਫ਼ ਦੇ ਲਗਭਗ 2,500 ਜਵਾਨਾਂ ਦਾ ਕਾਫ਼ਲਾ ਲੰਘ ਰਿਹਾ ਸੀ

ਪਾਕਿਸਤਾਨ ਦਾ ਕਬੂਲਨਾਮਾ, ਇਸ ਮੰਤਰੀ ਨੇ ਕਿਹਾ, 'ਪੁਲਵਾਮਾ ਹਮਲਾ ਇਮਰਾਨ ਖਾਨ ਸਰਕਾਰ ਦੀ ਵੱਡੀ ਕਾਮਯਾਬੀ'

ਨਵੀਂ ਦਿੱਲੀ: ਪਾਕਿਸਤਾਨ ਨੇ ਕਬੂਲ ਲਿਆ ਹੈ ਕਿ ਪੁਲਵਾਮਾ ਅੱਤਵਾਦੀ ਹਮਲੇ 'ਚ ਉਸ ਦਾ ਹੀ ਹੱਥ ਸੀ। ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ ਨੇ ਸੰਸਦ 'ਚ ਕਿਹਾ ਕਿ ਪੁਲਵਾਮਾ ਹਮਲਾ ਇਮਰਾਨ ਖਾਨ ਦੀ ਸਰਕਾਰ ਦੀ ਵੱਡੀ ਕਾਮਯਾਬੀ ਹੈ। 

ਤੁਹਾਨੂੰ ਦੱਸ ਦੇਈਏ ਕਿ 14 ਫ਼ਰਵਰੀ, 2019 ਭਾਵ ਵੈਲੇਨਟਾਈਨ ਡੇਅ ਵਾਲੇ ਦਿਨ  ਜੰਮੂ–ਸ੍ਰੀਨਗਰ ਨੈਸ਼ਨਲ ਹਾਈਵੇਅ ਉੱਤੇ 78 ਬੱਸਾਂ ’ਚ ਸੀਆਰਪੀਐੱਫ਼ ਦੇ ਲਗਭਗ 2,500 ਜਵਾਨਾਂ ਦਾ ਕਾਫ਼ਲਾ ਲੰਘ ਰਿਹਾ ਸੀ। 

ਕਾਫ਼ਲਾ ਜਦੋਂ ਪੁਲਵਾਮਾ ਪੁੱਜਾ, ਤਦ ਸੜਕ ਦੇ ਦੂਜੇ ਪਾਸਿਓਂ ਸਾਹਮਣੇ ਤੋਂ ਆ ਰਹੀ ਇੱਕ ਕਾਰ ਨੇ ਸੀਆਰਪੀਐੱਫ਼ ਦੇ ਕਾਫ਼ਲੇ ਨਾਲ ਚੱਲ ਰਹੇ ਵਾਹਨ ’ਚ ਟੱਕਰ ਮਾਰ ਦਿੱਤੀ। ਜਿਵੇਂ ਹੀ ਸਾਹਮਣੇ ਤੋਂ ਆ ਰਹੀ SUV ਕਾਫ਼ਲੇ ਨਾਲ ਟਕਰਾਈ, ਇੱਕ ਜ਼ੋਰਦਾਰ ਧਮਾਕਾ ਹੋਇਆ। ਇਸ ਹਮਲੇ 'ਚ 42 ਜਵਾਨ ਮੌਕੇ ’ਤੇ ਹੀ ਸ਼ਹੀਦ ਹੋ ਗਏ ਸਨ। 

Watch Live TV-

Trending news