ਪਾਕਿਸਤਾਨ ਵਿੱਚ ਹਵਾਈ ਜਹਾਜ਼ ਕਰੈਸ਼, 98 ਲੋਕਾਂ ਦੀ ਮੌਤ, ਲਾਹੌਰ ਤੋਂ ਕਰਾਚੀ ਜਾ ਰਿਹਾ ਸੀ ਪਲੇਨ

 ਹੁਣ ਤੱਕ 98 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ 

ਪਾਕਿਸਤਾਨ ਵਿੱਚ ਹਵਾਈ ਜਹਾਜ਼ ਕਰੈਸ਼, 98 ਲੋਕਾਂ ਦੀ ਮੌਤ, ਲਾਹੌਰ ਤੋਂ ਕਰਾਚੀ ਜਾ ਰਿਹਾ ਸੀ ਪਲੇਨ
ਹੁਣ ਤੱਕ 98 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ

ਇਸਲਾਮਾਬਾਦ : ਪਾਕਿਸਤਾਨ ਦੀ ਕੌਮਾਂਤਰੀ ਏਅਰ ਲਾਇੰਸ (PIA) ਦਾ ਇੱਕ ਯਾਤਰੀ ਜਹਾਜ਼ ਸ਼ੁੱਕਰਵਾਰ 22 ਮਈ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ, ਜ਼ਿਨਾਹ ਕੌਮਾਂਤਰੀ ਹਵਾਈ ਅੱਡੇ ਦੇ ਨਜ਼ਦੀਕ ਜਹਾਜ ਕਰੈਸ਼ ਹੋਇਆ, ਜਹਾਜ ਲਾਹੌਰ ਤੋਂ ਕਰਾਚੀ ਜਾ ਰਿਹਾ ਸੀ ਹੁਣ ਤੱਕ 98 ਲੋਕਾਂ ਦੇ ਮੌਤ ਦੀ ਖ਼ਬਰ ਹੈ, ਲੈਂਡਿੰਗ ਤੋਂ ਪਹਿਲਾਂ ਇਹ ਹਾਦਸਾ ਹੋਇਆ, ਜਹਾਜ ਰਿਹਾਇਸ਼ੀ ਇਲਾਕੇ ਮਾਡਲ ਟਾਊਨ ਵਿੱਚ ਡਿੱਗਿਆ ਜਿਸ ਤੋਂ ਬਾਅਦ ਅਫ਼ਰਾ-ਤਫ਼ਰੀ ਮੱਚ ਗਈ, ਰਿਹਾਇਸ਼ੀ ਇਲਾਕੇ ਦੇ ਕਈ ਘਰਾਂ ਵਿੱਚ ਅੱਗ ਲੱਗ ਗਈ, ਹਾਦਸੇ ਨਾਲ 7 ਘਰ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਏ ਨੇ,ਪਾਕਿਸਤਾਨੀ ਫੌ਼ਜ ਨੇ ਰਾਹਤ ਅਤੇ ਬਚਾਅ ਦਾ ਕੰਮ ਸ਼ੁਰੂ ਕਰ ਦਿੱਤਾ ਹੈ,ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹਾਦਸੇ 'ਤੇ ਦੁੱਖ ਜਤਾਇਆ ਹੈ

ਪਾਕਿਸਤਾਨੀ ਫ਼ੌਜ ਨੇ ਸ਼ੁਰੂ ਕੀਤੀ ਰੈਸਕਿਊ ਆਪਰੇਸ਼ਨ 

ਜਹਾਜ ਹਾਦਸੇ ਦੇ ਬਾਅਦ ਚਾਰੋ ਪਾਸੇ ਧੂੰਆਂ ਹੀ ਧੂੰਆਂ ਵਿਖਾਈ ਦੇ ਰਿਹਾ ਸੀ,ਗੱਡੀਆਂ ਵਿੱਚ ਅੱਗ ਲੱਗ ਗਈ, ਇਸ ਹਾਦਸੇ ਨਾਲ ਜਾਨ ਅਤੇ ਮਾਲ ਦਾ ਕਾਫ਼ੀ ਨੁਕਸਾਨ ਹੋਇਆ ਹੈ, ਘਰਾਂ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ,ਕਰਾਚੀ ਦੇ ਹਸਪਤਾਲਾਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ, ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਹੈ