ਹੁਣ ਨਹੀਂ ਕੱਟਾ ਸਕਣਗੇ ਪਟਵਾਰੀ ਗੇੜੇ, ਜ਼ਮੀਨ ਦਾ ਸਮੇਂ ਸਿਰ ਹੋਵੇਗਾ ਇੰਤਕਾਲ, ਸਰਕਾਰ ਨੇ ਕੀਤਾ ਇਹ ਵੱਡਾ ਬਦਲਾਅ
Advertisement

ਹੁਣ ਨਹੀਂ ਕੱਟਾ ਸਕਣਗੇ ਪਟਵਾਰੀ ਗੇੜੇ, ਜ਼ਮੀਨ ਦਾ ਸਮੇਂ ਸਿਰ ਹੋਵੇਗਾ ਇੰਤਕਾਲ, ਸਰਕਾਰ ਨੇ ਕੀਤਾ ਇਹ ਵੱਡਾ ਬਦਲਾਅ

ਹੁਣ ਸੂਬੇ ਵਿੱਚ ਜ਼ਮੀਨ ਪਲਾਟ ਜਾਂ ਮਕਾਨ ਦਾ ਇੰਤਕਾਲ ਰਜਿਸਟਰੀ ਦੇ ਨਾਲ ਹੀ ਦਰਜ ਹੋਵੇਗਾ, ਪ੍ਰਾਪਰਟੀ ਦੇ ਇੰਤਕਾਲ ਕਰਾਉਣ ਦੀ ਜ਼ਿੰਮੇਵਾਰੀ ਸਬੰਧਿਤ ਵਿਭਾਗ ਦੀ ਹੋਵੇਗੀ,ਜੇਕਰ ਜ਼ਮੀਨ ਦੀ ਰਜਿਸਟਰੀ ਦਸਤਾਵੇਜ਼ਾਂ ਦੀ ਕਮੀ ਦੇ ਬਾਵਜੂਦ ਕੀਤੀ ਜਾਂਦੀ ਹੈ

ਜ਼ਮੀਨ ਪਲਾਟ ਜਾਂ ਮਕਾਨ ਦਾ ਇੰਤਕਾਲ ਰਜਿਸਟਰੀ ਦੇ ਨਾਲ ਹੀ ਦਰਜ ਹੋਵੇਗਾ

ਚੰਡੀਗੜ੍ਹ : ਹੁਣ ਸੂਬੇ ਵਿੱਚ ਜ਼ਮੀਨ ਪਲਾਟ ਜਾਂ ਮਕਾਨ ਦਾ ਇੰਤਕਾਲ ਰਜਿਸਟਰੀ ਦੇ ਨਾਲ ਹੀ ਦਰਜ ਹੋਵੇਗਾ, ਪ੍ਰਾਪਰਟੀ ਦੇ ਇੰਤਕਾਲ ਕਰਾਉਣ ਦੀ ਜ਼ਿੰਮੇਵਾਰੀ ਸਬੰਧਿਤ ਵਿਭਾਗ ਦੀ ਹੋਵੇਗੀ,ਜੇਕਰ  ਜ਼ਮੀਨ ਦੀ ਰਜਿਸਟਰੀ  ਦਸਤਾਵੇਜ਼ਾਂ ਦੀ ਕਮੀ ਦੇ ਬਾਵਜੂਦ ਕੀਤੀ ਜਾਂਦੀ ਹੈ ਤਾਂ ਉਸ ਦੇ ਲਈ ਤਹਿਸੀਲਦਾਰ ਜ਼ਿੰਮੇਵਾਰ ਹੋਵੇਗਾ ਸਰਕਾਰ ਨੇ ਇੰਤਕਾਲ ਦੇ ਲਈ ਜ਼ਿਆਦਾ ਤੋਂ ਜ਼ਿਆਦਾ 45 ਦਿਨਾਂ ਦਾ ਸਮਾਂ ਤੈਅ ਕੀਤਾ ਹੈ. ਰਜਿਸਟਰੀ ਦਫ਼ਤਰ ਵਿੱਚ ਰਜਿਸਟਰੀ ਹੁੰਦੇ ਹੀ ਆਨਲਾਈਨ ਅਲਰਟ ਪਟਵਾਰਖਾਨੇ ਪਹੁੰਚ ਜਾਏਗਾ ਜਿਸ ਤੋਂ ਬਾਅਦ 45 ਦਿਨਾਂ ਦੇ ਵਿਚਕਾਰ ਪਟਵਾਰੀਆਂ ਨੂੰ ਇੰਤਕਾਲ ਕਰਨਾ ਹੋਵੇਗਾ ਕਈ ਲੋਕ ਰਜਿਸਟਰੀ ਦੇ ਬਾਅਦ ਵੀ ਇੰਤਕਾਲ ਨਹੀਂ ਸੀ  ਕਰਵਾ ਪਾਉਂਦੇ ਅਜਿਹੇ ਵਿੱਚ ਕੁੱਝ ਲੋਕ ਰਜਿਸਟਰੀ ਦੇ ਬਾਅਦ ਵੀ ਜ਼ਮੀਨ ਨੂੰ ਹੋਰ ਲੋਕਾਂ ਨੂੰ ਵੇਚ ਦਿੰਦੇ ਸੀ ਹੁਣ ਰਜਿਸਟਰੀ ਦੇ ਨਾਲ ਇੰਤਕਾਲ ਹੋਣ ਤੇ ਪਟਵਾਰੀਆਂ ਦੇ ਚੱਕਰ ਨਹੀਂ ਕੱਟਣੇ ਪੈਣਗੇ ਅਤੇ ਫਰੂਟ ਤੋਂ ਵੀ ਬਚ ਸਕੋਗੇ.

  5 ਸਾਲ ਵਿੱਚ ਜਮਾਂ ਬੰਦੀ ਹੋਣ ਉੱਤੇ ਦਰਜ ਹੁੰਦਾ ਹੈ ਨਾਂ

 ਤਹਿਸੀਲ ਵਿੱਚ ਹਰ 5 ਸਾਲ ਬਾਅਦ ਜਮਾ ਬੰਦੀ ਹੁੰਦੀ ਹੈ ਇੰਤਕਾਲ ਹੋਣ ਤੇ ਨਵੇਂ ਖਰੀਦਦਾਰ ਦਾ ਨਾਂ ਤਹਿਸੀਲ 'ਚ ਦਰਜ ਹੋ ਜਾਂਦਾ ਹੈ ਹੁਣ ਵੀ ਜਮਾ - ਬੰਦੀ ਹੋਵੇਗੀ ਤਾਂ ਇਹ ਨਾਂ ਇਸ ਜਮਾ-ਬੰਦੀ ਵਿੱਚ ਦਰਜ ਕੀਤਾ ਜਾਂਦਾ ਹੈ.

ਪਟਵਾਰੀਆਂ ਦੇ ਕੰਮ ਵਿਚ ਤੇਜ਼ੀ ਲਿਆਉਣ ਦੇ ਆਦੇਸ਼ 

 ਸਰਕਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ ਮਿਲਣ ਤੋਂ ਬਾਅਦ ਉਨ੍ਹਾਂ ਉੱਤੇ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ ਸਾਰੇ ਪਟਵਾਰੀਆਂ ਨੂੰ ਕੰਮ ਦੇ ਵਿੱਚ ਤੇਜ਼ੀ ਲੈ ਕੇ ਆਉਣ ਨੂੰ ਕਹਿ ਦਿੱਤਾ ਗਿਆ ਹੈ  

ਕੀ ਹੁੰਦਾ ਹੈ ਇੰਤਕਾਲ 

ਜ਼ਮੀਨ ਦੀ ਰਜਿਸਟਰੀ ਦੇ ਬਾਅਦ ਰਿਕਾਰਡ ਵਿੱਚ ਖਰੀਦਦਾਰ ਦਾ ਨਾਂ ਦਰਜ ਕਰਨਾ ਇੰਤਕਾਲ ਹੁੰਦਾ ਹੈ ਮੱਧਕਾਲ ਦੇ ਬਾਅਦ ਸਬੰਧਿਤ ਜ਼ਮੀਨ ਨੂੰ ਪਹਿਲੇ ਵਾਲਾ ਮਾਲਕ ਦੂਜੀ ਜਗ੍ਹਾ ਨਹੀਂ ਵੇਚ ਸਕਦਾ ਜਦ ਰਜਿਸਟਰੀ ਹੁੰਦੀ ਹੈ ਤਾਂ  ਤਹਿਸੀਲ ਵਿੱਚ ਵੇਖਿਆ ਜਾਂਦਾ ਹੈ ਕਿ ਜ਼ਮੀਨ ਕਿਸ ਦੇ ਨਾਂ 'ਤੇ ਹੈ ਜਾਂ ਇੰਤਕਾਲ ਨਹੀਂ ਹੁੰਦਾ ਉਦੋਂ ਤਕ ਜ਼ਮੀਨ ਵੇਚਣ ਵਾਲੇ ਦੇ ਹੀ ਨਾਂ ਰਹਿੰਦੀ ਹੈ ਇੰਤਕਾਲ ਪਟਵਾਰੀ ਕੰਪਿਊਟਰ ਵਿੱਚ ਦਰਜ ਕਰਦਾ ਹੈ ਪੁਰਾਣੇ ਅਤੇ ਨਵੇਂ ਰਿਕਾਰਡ  ਦਾ ਮਿਲਾਨ ਕਾਨੂੰਨਗੋ ਕਰਦਾ ਹੈ ਇਸਦੇ ਬਾਅਦ ਤਹਿਸੀਲਦਾਰ ਉਸਨੂੰ ਫਾਈਨਲ ਕਰਦਾ ਹੈ.

WATCH LIVE TV

Trending news