ਹਿਮਾਚਲ ਸਮੇਤ ਇਨ੍ਹਾਂ ਸੂਬਿਆਂ ਵਿੱਚ ਅੱਜ ਤੋਂ ਪੈਟਰੋਲ ਅਤੇ ਡੀਜ਼ਲ ਹੋਇਆ ਮਹਿੰਗਾ
Advertisement

ਹਿਮਾਚਲ ਸਮੇਤ ਇਨ੍ਹਾਂ ਸੂਬਿਆਂ ਵਿੱਚ ਅੱਜ ਤੋਂ ਪੈਟਰੋਲ ਅਤੇ ਡੀਜ਼ਲ ਹੋਇਆ ਮਹਿੰਗਾ

1 ਜੂਨ ਤੋਂ ਪੈਟਰੋਲ  ਅਤੇ ਡੀਜ਼ਲ ਮਹਿੰਗਾ ਹੋਣ ਜਾ ਰਿਹਾ ਹੈ

 1 ਜੂਨ ਤੋਂ ਪੈਟਰੋਲ  ਅਤੇ ਡੀਜ਼ਲ ਮਹਿੰਗਾ ਹੋਣ ਜਾ ਰਿਹਾ ਹੈ

ਦਿੱਲੀ : 1 ਜੂਨ ਤੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧ ਗਈਆਂ ਨੇ,ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ ਸੂਬਿਆਂ ਵੱਲੋਂ ਵਧਾਇਆ ਗਿਆ ਵੈਟ ਲਾਗੂ ਹੋਣ ਜਾ ਰਿਹਾ ਹੈ, ਹਾਲਾਂਕਿ ਕੁੱਝ ਸੂਬੇ ਜਿਵੇਂ ਦਿੱਲੀ,ਉੱਤਰ ਪ੍ਰਦੇਸ਼,ਨਾਗਾਲੈਂਡ,ਝਾਰਖੰਡ ਪਹਿਲਾਂ ਹੀ ਵੈਟ ਵਧਾ ਚੁੱਕੇ ਨੇ

ਇਨ੍ਹਾਂ ਸੂਬਿਆਂ ਵਿੱਚ ਸੋਮਵਾਰ ਨੂੰ ਵਧੇਗੀ ਕੀਮਤ

ਸੋਮਵਾਰ ਤੋਂ ਹਿਮਾਚਲ ਪ੍ਰਦੇਸ਼,ਜੰਮੂ-ਕਸ਼ਮੀਰ, ਮਿਜ਼ੋਰਮ ਨੇ  ਵੈਟ ਵਧਾਉਣ ਦਾ ਐਲਾਨ ਕੀਤਾ ਗਿਆ ਹੈ,ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ  ਰੋਜ਼ਾਨਾ ਸਵੇਰੇ 6 ਵਜੇ ਬਦਲ ਦੀਆਂ ਨੇ ਪਰ ਪਿਛਲੇ ਤਿੰਨ ਦਿਨਾਂ ਤੋਂ ਕੋਈ ਬਦਲਾਅ ਨਹੀਂ ਵੇਖਣ ਨੂੰ ਮਿਲਿਆ ਹੈ

ਹਿਮਾਚਲ ਅਤੇ ਜੰਮੂ-ਕਸ਼ਮੀਰ ਵਿੱਚ ਕਿੰਨਾ ਵਾਧਾ ?

ਹਿਮਾਚਲ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਵਿੱਚ  1 ਰੁਪਏ ਫੀ ਲੀਟਰ ਵੈਟ ਲਗਾਉਣ ਨੂੰ ਮਨਜ਼ੂਰੀ ਦਿੱਤੀ ਹੈ, ਸਰਕਾਰ ਨੂੰ ਇਸ ਨਾਲ ਹਰ ਸਾਲ 120 ਕਰੋੜ ਵਾਧੂ ਮਿਲੇਗਾ,1 ਜੂਨ ਤੋਂ ਜੰਮੂ-ਕਸ਼ਮੀਰ ਵਿੱਚ ਪੈਟਰੋਲ  2 ਰੁਪਏ ਫੀ ਲੀਟਰ ਮਹਿੰਗਾ ਹੋ ਜਾਵੇਗਾ ਅਤੇ ਡੀਜ਼ਲ 1 ਰੁਪਏ ਫੀ ਲੀਟਰ ਲੀਟਰ ਵੈਟ ਵਧ ਜਾਵੇਗਾ, ਇਸ ਦਾ ਅਸਰ ਸਿੱਧਾ ਆਮ ਜਨਤਾ ਵੇਖਣ ਨੂੰ ਮਿਲੇਗਾ, ਨਿੱਜੀ ਵਾਹਰ ਵਾਲਿਆਂ ਨੂੰ ਵਧ ਪੈਸਾ ਦੇਣਾ ਹੋਵੇਗਾ, ਟਰਾਂਸਪੋਟੇਸ਼ਨ ਦਾ ਖਰਚਾ ਵੀ ਵਧ ਜਾਵੇਗਾ 

31 ਮਈ  ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
           ਪੈਟਰੋਲ    ਡੀਜ਼ਲ
ਦਿੱਲੀ      71.26      69.39
ਮੁੰਬਈ     73.30     65.62
ਚੈਨਈ     75.54     68.22
ਕੋਲਕਾਤਾ 76.31    66.21

Trending news