ਪੰਜਾਬ 'ਚ 20ਵੇਂ ਦਿਨ ਵਧੀ ਡੀਜ਼ਲ ਦੀ ਕੀਮਤ,ਜਾਣੋ ਕਿਉਂ ਆ ਰਿਹਾ ਹੈ ਡੀਜ਼ਲ ਦੀ ਕੀਮਤ 'ਚ ਉਛਾਲ
Advertisement

ਪੰਜਾਬ 'ਚ 20ਵੇਂ ਦਿਨ ਵਧੀ ਡੀਜ਼ਲ ਦੀ ਕੀਮਤ,ਜਾਣੋ ਕਿਉਂ ਆ ਰਿਹਾ ਹੈ ਡੀਜ਼ਲ ਦੀ ਕੀਮਤ 'ਚ ਉਛਾਲ

ਪੰਜਾਬ ਵਿੱਚ ਡੀਜ਼ਲ ਅਤੇ ਹਰਿਆਣਾ ਵਿੱਚ ਪੈਟਰੋਲ ਦੀ ਕੀਮਤ ਵਿੱਚ ਵਾਧਾ 

ਪੰਜਾਬ ਵਿੱਚ ਡੀਜ਼ਲ ਅਤੇ ਹਰਿਆਣਾ ਵਿੱਚ ਪੈਟਰੋਲ ਦੀ ਕੀਮਤ ਵਿੱਚ ਵਾਧਾ

ਚੰਡੀਗੜ੍ਹ : ਰਾਜਧਾਨੀ ਦਿੱਲੀ ਵਿੱਚ ਤਿੰਨ ਦਿਨਾਂ ਦੇ ਅੰਦਰ ਡੀਜ਼ਲ ਦੀ ਕੀਮਤ ਲਗਾਤਾਰ ਵਧ ਰਹੀ ਹੈ, ਇਹ ਪਹਿਲੀ ਵਾਰ ਹੈ ਕਿ ਜਦੋਂ ਡੀਜ਼ਲ ਦੀ ਕੀਮਤ ਪੈਟਰੋਲ ਦੀ ਕੀਮਤ ਤੋਂ ਵਧ ਹੋ ਗਈ ਹੈ, ਲਗਾਤਾਰ 20ਵੇਂ ਦਿਨ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਵਾਧਾ ਕੀਤਾ ਹੈ, ਪੰਜਾਬ  ਵਿੱਚ 26 ਜੂਨ ਨੂੰ ਡੀਜ਼ਲ ਦੀ ਕੀਮਤ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਜਦਕਿ ਹਰਿਆਣਾ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਕੋਈ ਵਾਧਾ ਦਰਜ ਨਹੀਂ ਹੋਇਆ ਹੈ

ਪੰਜਾਬ ਵਿੱਚ ਪੈਟਰੋਲ,ਡੀਜ਼ਲ ਦੀ ਕੀਮਤ 

ਪੰਜਾਬ ਵਿੱਚ 26 ਜੂਨ ਨੂੰ ਡੀਜ਼ਲ ਦੀ ਕੀਮਤ ਵਿੱਚ 16 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਡੀਜ਼ਲ ਸੂਬੇ ਵਿੱਚ ਹੁਣ 72.88 ਰੁਪਏ ਫ਼ੀ ਲੀਟਰ ਮਿਲ ਰਿਹਾ ਹੈ ਜਦਕਿ 25 ਜੂਨ ਨੂੰ ਡੀਜ਼ਲ ਦੀ ਕੀਮਤ ਵਿੱਚ 55 ਪੈਸੇ ਦਾ ਵਾਧਾ ਦਰਜ ਹੋਇਆ ਸੀ,ਹਾਲਾਂਕਿ ਪੰਜਾਬ ਵਿੱਚ ਪੈਟਰੋਲ ਦੀ ਕੀਮਤ ਵਿੱਚ 26 ਜੂਨ ਨੂੰ ਕੋਈ ਵਾਧਾ ਦਰਜ ਨਹੀਂ ਹੋਇਆ ਹੈ, ਸੂਬੇ ਵਿੱਚ ਪੈਟਰੋਲ ਦੀ ਕੀਮਤ  79.27 ਰੁਪਏ ਫ਼ੀ ਲੀਟਰ ਹੈ 

ਹਰਿਆਣਾ ਵਿੱਚ ਪੈਟਰੋਲ ਡੀਜ਼ਲ ਦੀ ਕੀਮਤ 

19 ਦਿਨਾਂ ਬਾਅਦ  ਹਰਿਆਣਾ ਵਿੱਚ  ਪੈਟਰੋਲ ਅਤੇ ਡੀਜ਼ਲ ਦੀ ਕੀਮਤ  'ਤੇ ਬ੍ਰੇਕ ਲੱਗੀ ਹੈ, ਹਰਿਆਣਾ ਵਿੱਚ 26 ਜੂਨ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਕੋਈ ਵਾਧਾ ਦਰਜ ਨਹੀਂ ਕੀਤਾ ਗਿਆ,ਹਰਿਆਣਾ ਵਿੱਚ ਡੀਜ਼ਲ ਦੀ ਕੀਮਤ 72.42 ਰੁਪਏ ਫ਼ੀ ਲੀਟਰ ਹੈ ਜਦਕਿ ਪੈਟਰੋਲ ਦੀ ਕੀਮਤ 78.47 ਰੁਪਏ ਫ਼ੀ ਲੀਟਰ ਹੈ  

ਹਿਮਾਚਲ ਵਿੱਚ ਪੈਟਰੋਲ ਡੀਜ਼ਲ ਦੀ ਕੀਮਤ 

ਹਿਮਾਚਲ ਵਿੱਚ 20ਵੇਂ ਦਿਨ ਪੈਟਰੋਲ ਦੀ ਕੀਮਤ ਵਿੱਚ 29 ਪੈਸਾ ਦਾ ਵਾਧਾ ਦਰਜ ਕੀਤਾ ਗਿਆ, ਸੂਬੇ ਵਿੱਚ ਪੈਟਰੋਲ ਦੀ ਕੀਮਤ 79 ਰੁਪਏ ਫ਼ੀ ਲੀਟਰ ਪਹੁੰਚ ਗਈ ਹੈ,ਜਦਕਿ ਡੀਜ਼ਲ ਦੀ ਕੀਮਤ ਵਿੱਚ ਪਿਛਲੇ 2 ਦਿਨਾਂ ਤੋਂ ਕੋਈ ਵਾਧਾ ਨਹੀਂ ਹੋਇਆ ਹੈ, ਹਿਮਾਚਲ ਵਿੱਚ ਡੀਜ਼ਲ ਦੀ ਕੀਮਤ 71.45 ਰੁਪਏ ਫ਼ੀ ਲੀਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ

ਇਹ ਹੈ ਕੀਮਤਾਂ ਵਿੱਚ ਉਛਾਲ ਦੀ ਮੁੱਖ ਵਜ੍ਹਾਂ

ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਲੌਕਡਾਊਨ ਦੌਰਾਨ ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ ਵਧਾਈ ਸੀ ਉਸ ਤੋਂ ਸੂਬਾ ਸਰਕਾਰ ਨੇ ਵੈਟ ਵਧਾਇਆ,ਯਾਨੀ ਬੇਸ ਟੈਕਸ ਹੀ ਮਹਿੰਗਾ ਹੋ ਗਿਆ, ਕਿਉਂਕਿ ਕੱਚੇ ਤੇਲ ਦੀ ਕੀਮਤ ਰੋਜ਼ਾਨਾ ਘੱਟ ਦੀ ਵਧ ਦੀ ਹੈ, ਰੁਪਏ ਦਾ ਡਾਲਰ ਦੇ ਮੁਕਾਬਲੇ ਮਹਿੰਗਾ ਹੋਣ ਦਾ ਅਸਰ ਵੀ ਪੈਂਦਾ ਹੈ,  ਇਸ ਦੀ ਵਜ੍ਹਾਂ ਕਰ ਕੇ ਡੀਜ਼ਲ ਦੀਆਂ ਕੀਮਤਾਂ ਵਧ ਗਈਆਂ ਨੇ, ਜਦਕਿ ਕੱਚੇ ਤੇਲ ਦੀਆਂ ਕੀਮਤਾਂ ਰੋਜ਼ਾਨਾ ਘੱਟ ਰਹੀਆਂ ਨੇ ਤਾਂ ਦੋਵੇਂ ਟੈਕਸ ਵਧਣ ਦੀ ਵਜ੍ਹਾਂ ਕਰ ਕੇ ਟੈਕਸ ਬੇਸ ਜ਼ਿਆਦਾ ਹੋ ਗਿਆ

 

 

Trending news