ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦਾ ਮਾਮਲਾ ਪਹੁੰਚਿਆ ਹਾਈਕੋਰਟ, ਕੀ ਮਿਲੇਗਾ ਇਨਸਾਫ ?
Advertisement

ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦਾ ਮਾਮਲਾ ਪਹੁੰਚਿਆ ਹਾਈਕੋਰਟ, ਕੀ ਮਿਲੇਗਾ ਇਨਸਾਫ ?

ਵਕੀਲ ਨੇ ਇਸ ਮਾਮਲੇ 'ਚ ਸੀਬੀਆਈ ਜਾਂ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਦੀ ਮੰਗ ਕੀਤੀ ਹੈ। 

ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦਾ ਮਾਮਲਾ ਪਹੁੰਚਿਆ ਹਾਈਕੋਰਟ, ਕੀ ਮਿਲੇਗਾ ਇਨਸਾਫ ?

ਨੀਤਿਕਾ ਮਹੇਵਸਰੀ/ਚੰਡੀਗੜ੍ਹ: ਪੰਜਾਬ ਦੇ ਮਾਝਾ ਖਿਤੇ 'ਚ ਜ਼ਹਿਰੀਲੀ ਸ਼ਰਾਬ ਦੇ ਕਹਿਰ ਨਾਲ ਹੋਈਆਂ ਮੌਤਾਂ ਦਾ ਮਾਮਲਾ ਹਾਈਕੋਰਟ ਪਹੁੰਚ ਗਿਆ ਹੈ। ਦਰਅਸਲ, ਵਕੀਲ ਪਰਮਪ੍ਰੀਤ ਸਿੰਘ ਬਾਜਵਾ ਨੇ ਹਾਈਕੋਰਟ 'ਚ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ। ਵਕੀਲ ਨੇ ਇਸ ਮਾਮਲੇ 'ਚ ਸੀਬੀਆਈ ਜਾਂ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਦੀ ਮੰਗ ਕੀਤੀ ਹੈ। 

ਉਹਨਾਂ ਕਿਹਾ ਕਿ ਇਸ ਮਾਮਲੇ 'ਚ ਗਠਿਤ ਕੀਤੀ ਐੱਸ.ਆਈ ਟੀ 'ਤੇ ਕਾਂਗਰਸ ਦੇ ਸੀਨੀਅਰ ਆਗੂ ਸਮਸ਼ੇਰ ਸਿੰਘ ਦੂਲੋ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਕਈ ਸਵਾਲ ਖੜੇ ਕੀਤੇ ਹਨ ਤਾਂ ਅਜਿਹੇ 'ਚ ਆਮ ਲੋਕ ਪੰਜਾਬ ਸਰਕਾਰ ਦੀ ਐੱਸ.ਆਈ ਟੀ 'ਦੀ ਜਾਂਚ 'ਤੇ ਕਿਵੇਂ ਯਕੀਨ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਬਾਜਵਾ ਵੱਲੋਂ ਦਾਇਰ ਕੀਤੀ ਗਈ ਇਸ ਪਟੀਸ਼ਨ 'ਤੇ ਆਉਣ ਵਾਲੇ ਹਫਤੇ 'ਚ ਸੁਣਵਾਈ ਹੋ ਸਕਦੀ ਹੈ। 

ਜ਼ਿਕਰਯੋਗ ਹੈ ਕਿ ਇਸ ਜ਼ਹਿਰੀਲੀ ਸ਼ਰਾਬ ਕਾਰਨ ਤਕਰੀਬਨ 1117 ਲੋਕਾਂ ਦੀ ਮੌਤ ਹੋ ਗਈ ਸੀ। ਕਈ ਮਾਵਾਂ ਦੇ ਪੁੱਤ, ਕਈਆਂ ਦੇ ਸੁਹਾਗ ਤੇ ਘਰ ਤਬਾਹ ਹੋ ਗਏ। ਭਾਵੇ ਕਿ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਦੀ ਮਜਿਸਟ੍ਰੇਟ ਜਾਂਚ ਦੀ ਹੁਕਮ ਦਿੱਤੇ ਹਨ, ਪਰ ਇਹਨਾਂ ਪੀੜਤਾ ਨੂੰ ਕਦੋ ਇਨਸਾਫ ਮਿਲੇਗਾ? 

ਬੀਤੇ ਦਿਨ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਪੀੜਤਾਂ ਨੂੰ  ਮਿਲਣ ਲਈ ਤਰਨਤਾਰਨ ਦੌਰੇ 'ਤੇ ਗਏ, ਜਿਥੇ ਉਹਨਾਂ ਨੇ ਪੀੜਤਾਂ ਨੂੰ ਦੇਣ ਵਾਲੀ ਮੁਆਵਜ਼ਾ ਰਾਸ਼ੀ 2 ਲੱਖ ਤੋਂ ਵਧਾ ਕੇ 5 ਲੱਖ ਕਰ ਦਿੱਤੀ ਹੈ। ਪਰ ਸਵਾਲ ਹੈ ਇਹ ਕੀ ਇਹ ਰਾਸ਼ੀ ਪੀੜਤਾਂ ਲਈ ਕਾਫੀ ਹੈ ? ਕੀ ਪੀੜਤਾਂ ਨੂੰ ਇਨਸਾਫ ਮਿਲੇਗਾ ? ਇਸ ਪੂਰੇ ਮਾਮਲੇ [ਪਿੱਛੇ ਕਿਸ ਦਾ ਹੱਥ ਹੈ ਇਸ ਪਤਾ ਕਦੋ ਲੱਗੇਗਾ ? 

Watch Live Tv- 

Trending news