ਮੁਸ਼ਕਿਲ 'ਚ 15000 ਵਿਧਵਾ ਔਰਤਾਂ, 4 ਮਹਿਨਿਆਂ ਤੋਂ ਸਰਕਾਰੀ ਮਦਦ ਦੀ ਉਡੀਕ

ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ 750 ਰੁਪਏ ਵਿਧਵਾ ਪੈਂਸ਼ਨ ਅਕਤੂਬਰ ਦੇ ਮਹੀਨੇ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਵਿਧਵਾ ਔਰਤਾਂ ਕੋਲ ਨਹੀਂ ਪਹੁੰਚੀ ਹੈ।

 ਮੁਸ਼ਕਿਲ 'ਚ 15000 ਵਿਧਵਾ ਔਰਤਾਂ, 4 ਮਹਿਨਿਆਂ ਤੋਂ ਸਰਕਾਰੀ ਮਦਦ ਦੀ ਉਡੀਕ

ਮੌਗਾ: ਪੰਜਾਬ ਸਰਕਾਰ ਵੱਲੋਂ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕੀਤੇ ਜਾਂਦੇ ਰਹੇ ਹਨ ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਜਾਪਦੀ ਹੈ। ਕਿਉਂਕੀ ਵਾਅਦੇ ਅਕਸਰ ਗੱਲਾਂ-ਗੱਲਾਂ 'ਚ ਹੀ ਹੁੰਦੇ ਹਨ ਜਾਂ ਫੇਰ ਕਾਗਜ਼ੀ ਹੀ ਨਜ਼ਰ ਆਉਂਦੇ ਹਨ। ਇੱਕ ਪਾਸੇ ਹੋਰ ਸਹੂਲਤਾਂ, ਬੇਹਤਰ ਸੁਵਿਧਾਵਾਂ ਦੇਣ ਦੀ ਗੱਲ ਸਰਕਾਰ ਕਰਦੀ ਹੈ ਤੇ ਦੂਜੇ ਪਾਸੇ ਸਰਕਾਰ 'ਤੇ ਇਲਜ਼ਾਮ ਲੱਗਦੇ ਹਨ ਕਿ ਉਹ ਮੌਜੂਦਾ ਸੁਵਿਧਾਵਾਂ ਅਤੇ ਵਾਅਦੇ ਪੁਰੇ ਕਰਨ ਵਿੱਚ ਅਸਮਰੱਥ ਹੈ। ਮੌਜੂਦਾ ਸਕੀਮਾਂ ਵਿੱਚ ਕਟੌਤੀ ਕਰ ਰਹੀ ਹੈ।

ਹਮਸਫ਼ਰ ਬਿਨਾਂ ਜ਼ਿੰਦਗੀ ਦਾ ਸਫ਼ਰ ਕਰਨਾ ਮੁਸ਼ਕਲ ਹੈ। ਤੇ ਇਸ ਮੁਸ਼ਕਿਲ ਵਿੱਚ ਇਨ੍ਹਾਂ ਵਿਧਵਾ ਔਰਤਾਂ ਦੀ ਸਹਾਰਾ ਬਣਦੀ ਹੈ ਸਰਕਾਰ ਤੋਂ ਮਿਲਣ ਵਾਲੀ ਵਿਧਵਾ ਪੈਂਸ਼ਨ । ਨਾ ਦੇ ਬਰਾਬਰ ਹੀ ਸਹੀ ਪਰ ਇਸ ਨਾਲ ਉਹ ਅਪਣਾ ਢਿੱਡ ਭਰ ਲੈਂਦੀਆਂ ਹਨ। ਪਰ ਤਰਾਸਦੀ ਇਹ ਹੈ ਕਿ ਮੋਗਾ 'ਚ ਕਰੀਬ 15 ਹਜ਼ਾਰ ਵਿਧਵਾ ਔਰਤਾਂ ਨੂੰ 4 ਮਹੀਨੇ ਤੋਂ ਇਹ ਨਾ ਦੇ ਬਰਾਬਰ ਪੈਂਸ਼ਨ ਵੀ ਨਹੀਂ ਮਿਲੀ ਘਰ ਦਾ ਗੁਜ਼ਾਰਾ ਕਰਨ ਮੁਸ਼ਕਲ ਹੋ ਗਿਆ ਹੈ. ਉਧਰ ਜਦੋਂ ਡੀਸੀ ਸਾਹਿਬ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇੱਕ ਹਫ਼ਤੇ 'ਚ ਪੈਂਸ਼ਨ ਦੇਣ ਦਾ ਦਾਅਵਾ ਕੀਤਾ।  ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਆਰਥਿਕ ਮੰਦੀ ਦੇ ਦੌਰ ਤੋਂ ਗੁਜ਼ਰ ਰਹੀ ਹੈ, ਉੱਥੇ ਹੀ ਜੇਕਰ ਮੋਗਾ ਦੀ ਗੱਲ ਕਰੀਏ ਤਾਂ ਸਿਰਫ਼ ਇੱਥੇ ਦੀਆਂ ਵਿਧਵਾ ਔਰਤਾਂ ਦੇ ਕੁੱਲ 5 ਮਹੀਨੀਆਂ ਦੀ ਪੈਂਸ਼ਨ ਦੀ ਬਾਕੀ ਰਕਮ  5 ਕਰੋੜ 2 ਲੱਖ 5 ਹਜ਼ਾਰ ਹੈ ਅਤੇ ਪੰਜਾਬ  ਦੇ ਕਈ ਅਜਿਹੇ ਜ਼ਿਲ੍ਹੇ ਹੋਰ ਵੀ ਹਨ ਜਿੱਥੇ ਵਿਧਵਾ ਔਰਤਾਂ ਦੀ ਪੇਂਸ਼ਨ ਨਹੀਂ ਆਈ ਹੈ।  

ਕਿਉਂ ਹੋਈ ਦੇਰੀ
ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ 750 ਰੁਪਏ ਵਿਧਵਾ ਪੈਂਸ਼ਨ ਅਕਤੂਬਰ ਦੇ ਮਹੀਨੇ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਵਿਧਵਾ ਔਰਤਾਂ ਕੋਲ ਨਹੀਂ ਪਹੁੰਚੀ ਹੈ।  ਇਸ ਮਾਮਲੇ ਵਿੱਚ ਮੋਗਾ ਦੇ ਡੀਸੀ ਇਹੀ ਭਰੋਸੇ ਦੇ ਰਹੇ ਹਨ ਕਿ ਇੱਕ ਹਫ਼ਤੇ ਤੱਕ ਅਕਤੂਬਰ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਪੈਸਾ ਵਿਧਵਾ ਔਰਤਾਂ ਨੂੰ  ਦੇ ਦਿੱਤਾ ਜਾਵੇਗਾ। ਡੀਸੀ ਮੌਗਾ ਸੰਦੀਪ ਹੰਸ ਨੇ ਕਿਹਾ ਕਿ ਪ੍ਰਬੰਧਕੀ ਕਾਰਣਾਂ ਕਾਰਨ ਦੇਰੀ ਹੋਈ ਹੈ ਪਰ1 ਹਫ਼ਤੇ ਦੇ ਅੰਦਰ ਹੀ ਵਿਧਵਾ ਪੈਂਸ਼ਨ ਦਿੱਤੀ ਜਾਵੇਗੀ।  ਡੀਸੀ ਸਾਹਿਬ ਨੇ ਇਹ ਵੀ ਭਰੋਸਾ ਦਵਾਇਆ ਹੈ ਕਿ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ ਅਤੇ ਪਹਿਲਾਂ ਦੀ ਤਰ੍ਹਾਂ ਹਰ ਮਹੀਨੇ ਵਿਧਵਾ ਔਰਤਾਂ ਨੂੰ ਪੈਂਸ਼ਨ ਦਿੱਤੀ ਜਾਵੇਗੀ।