ਸੁਖਪਾਲ ਖਹਿਰਾ ਸਣੇ 2 ਹੋਰ ਵਿਧਾਇਕਾਂ ਨੇ ਕੀਤੀ ਰਾਹੁਲ ਗਾਂਧੀ ਨਾਲ ਮੁਲਾਕਾਤ! ਪੰਜਾਬ ਆਗੂਆਂ ਨੂੰ ਭਿਣਕ ਵੀ ਨਹੀਂ ਲੱਗੀ

ਆਮ ਆਦਮੀ ਪਾਰਟੀ ਦੀ ਝਾੜੂ ਛੱਡ ਕੇ ਕਾਂਗਰਸ ਦਾ ਹੱਥ ਫੜਨ ਵਾਲੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਜਗਦੇਵ, ਕਮਾਲੂ ਤੇ ਪਿਰਮਲ ਸਿੰਘ ਨੇ ਕਾਂਗਰਸ ਦੇ ਕੌਮੀ ਬੁਲਾਰੇ ਅਤੇ ਹਰਿਆਣਾ ਦੇ ਆਗੂ ਰਣਦੀਪ ਸੁਰਜੇਵਾਲਾ ਨੇ ਉਨ੍ਹਾਂ ਦੀ ਮੁਲਾਕਾਤ ਰਾਹੁਲ ਗਾਂਧੀ ਦੇ ਨਾਲ ਕਰਵਾਈ.  

ਸੁਖਪਾਲ ਖਹਿਰਾ ਸਣੇ 2 ਹੋਰ ਵਿਧਾਇਕਾਂ ਨੇ ਕੀਤੀ ਰਾਹੁਲ ਗਾਂਧੀ ਨਾਲ ਮੁਲਾਕਾਤ! ਪੰਜਾਬ ਆਗੂਆਂ ਨੂੰ ਭਿਣਕ ਵੀ ਨਹੀਂ ਲੱਗੀ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਝਾੜੂ ਛੱਡ ਕੇ ਕਾਂਗਰਸ ਦਾ ਹੱਥ ਫੜਨ ਵਾਲੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਜਗਦੇਵ, ਕਮਾਲੂ ਤੇ ਪਿਰਮਲ ਸਿੰਘ ਨੇ ਕਾਂਗਰਸ ਦੇ ਕੌਮੀ ਬੁਲਾਰੇ ਅਤੇ ਹਰਿਆਣਾ ਦੇ ਆਗੂ ਰਣਦੀਪ ਸੁਰਜੇਵਾਲਾ ਨੇ ਉਨ੍ਹਾਂ ਦੀ ਮੁਲਾਕਾਤ ਰਾਹੁਲ ਗਾਂਧੀ ਦੇ ਨਾਲ ਕਰਵਾਈ.  ਇਸ ਮੁਲਾਕਾਤ ਨੂੰ ਲੈ ਕੇ ਪੰਜਾਬ ਦੇ ਆਗੂਆਂ ਨੂੰ ਵੀ ਸੂਹ ਨਹੀਂ ਸੀ ਖਹਿਰਾ ਕਮਾਲੂ ਤੇ ਪਿਰਮਲ ਸਿੰਘ ਰਣਦੀਪ ਸੁਰਜੇਵਾਲਾ ਦੇ ਨਾਲ ਰਾਹੁਲ ਗਾਂਧੀ ਦੇ ਨਵੀਂ ਦਿੱਲੀ ਰਿਹਾਇਸ਼ ਤੇ ਗਏ ਅਤੇ ਮੁਲਾਕਾਤ ਕੀਤੀ ਆਪ ਦੇ ਤਿੰਨਾਂ ਵਿਧਾਇਕਾਂ ਨੇ 3 ਜੂਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਜੁਆਇਨ ਕਰਵਾਈ ਸੀ. ਸੂਤਰਾਂ ਦੇ ਮੁਤਾਬਕ ਤਿੰਨੋਂ ਵਿਧਾਇਕ ਪਾਰਟੀ ਜੁਆਇਨ ਕਰਨ ਤੋਂ ਬਾਅਦ ਰਾਹੁਲ ਗਾਂਧੀ ਦਾ ਸ਼ੁਕਰੀਆ ਕਰਨ ਦਿੱਲੀ ਗਏ ਸੀ.  

ਦੱਸ ਦਈਏ ਕਿ ਖਹਿਰਾ ਸਣੇ 3 ਆਪ ਦੇ ਵਿਧਾਇਕ ਦੀ ਕਾਂਗਰਸ ਵਿੱਚ ਐਂਟਰੀ ਦਾ ਰਸਤਾ ਕਾਂਗਰਸ ਦੀ ਮੁੱਖ ਸਕੱਤਰ ਪ੍ਰਿਅੰਕਾ ਗਾਂਧੀ ਨੇ ਖੋਲ੍ਹਿਆ ਸੀ. ਇਸਦਾ ਜ਼ਰੀਆ ਰਣਦੀਪ ਸੁਰਜੇਵਾਲਾ  ਬਣੇ ਪਾਰਟੀ ਹਾਈ ਕਮਾਨ ਦੇ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ 28 ਮਈ ਨੂੰ ਇਨ੍ਹਾਂ ਵਿਧਾਇਕਾਂ ਦੀ ਜਾਇਨਿੰਗ ਦਾ ਵੇਲਾ ਤੈਅ ਹੋ ਗਿਆ ਸੀ. ਪਰ ਬਾਅਦ ਵਿਚ ਉਸ ਨੂੰ ਰੋਕ ਲਿਆ ਗਿਆ, ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਦੇ ਪ੍ਰਭਾਰੀ ਹਰੀਸ਼ ਰਾਵਤ ਨੇ ਇਨ੍ਹਾਂ ਤਿੰਨਾਂ ਨੂੰ ਪਾਰਟੀ ਜੁਆਇਨ ਕਰਵਾਈ ਸੀ. ਪਰ ਕਾਂਗਰਸ ਦਾ ਅੰਦਰੂਨੀ ਕਲੇਸ਼ ਨੂੰ ਲੈ ਕੇ ਰਾਵਤ ਉਸ ਨੂੰ ਸੁਲਝਾਉਣ ਵਿੱਚ ਲੱਗੇ ਸਨ. ਇਸ ਤੋਂ ਬਾਅਦ ਉਨ੍ਹਾਂ ਦੀ ਜਾਇਨਿੰਗ 3 ਜੂਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਰਵਾਈ ਗਈ.  

ਇਸ ਤੋਂ ਇਲਾਵਾ ਸਾਲ 2015 ਵਿੱਚ ਕਾਂਗਰਸ ਦਾ ਪੱਲਾ ਛੱਡ ਆਮ ਆਦਮੀ ਪਾਰਟੀ ਵਿੱਚ ਜਾਣ ਵਾਲੇ ਖਹਿਰਾ ਦੀ ਵਾਪਸੀ ਵੀ ਰਣਦੀਪ ਸਿੰਘ ਸੁਰਜੇਵਾਲਾ ਰਾਹੀਂ ਹੀ ਹੋਈ ਸੀ. ਇਹੀ ਕਾਰਨ ਹੈ ਕਿ ਹੁਣ ਖਹਿਰਾ ਅਤੇ ਹੋਰ ਦੋ ਵਿਧਾਇਕਾਂ ਨੂੰ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਵਾਉਣ ਲਈ ਵੀ ਸੁਰਜੇਵਾਲਾ ਹੀ ਲੈ ਕੇ ਗਏ ਸੀ. ਖਾਸ ਗੱਲ ਇਹ ਹੈ ਕਿ ਇੱਕ ਪਾਸੇ ਰਾਹੁਲ ਗਾਂਧੀ ਪੰਜਾਬ  ਦੇ ਆਗੂਆਂ ਨੂੰ ਸਮਾਂ ਨਹੀਂ ਦੇ ਰਹੇ ਸਨ. ਉੱਥੇ ਹੀ ਇਨ੍ਹਾਂ ਤਿੰਨਾਂ ਵਿਧਾਇਕਾਂ ਨੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਵੀ ਕਰ ਲਈ ਤੇ ਪੰਜਾਬ ਦੇ ਆਗੂਆਂ ਨੂੰ ਇਸ ਦਾ ਪਤਾ ਵੀ ਨਹੀਂ ਚੱਲਿਆ.