2 ਹਜ਼ਾਰ ਦੇ ਨੋਟ ਨੂੰ ਲੈਕੇ ਆਈ ਹੈ ਵੱਡੀ ਤੇ ਅਹਿਮ ਖ਼ਬਰ,ਮੰਤਰੀ ਨੇ ਲੋਕਸਭਾ ਵਿੱਚ ਦਿੱਤੀ ਜਾਣਕਾਰੀ
Advertisement

2 ਹਜ਼ਾਰ ਦੇ ਨੋਟ ਨੂੰ ਲੈਕੇ ਆਈ ਹੈ ਵੱਡੀ ਤੇ ਅਹਿਮ ਖ਼ਬਰ,ਮੰਤਰੀ ਨੇ ਲੋਕਸਭਾ ਵਿੱਚ ਦਿੱਤੀ ਜਾਣਕਾਰੀ

ਪਿਛਲੇ 2 ਸਾਲਾਂ ਤੋਂ 2 ਹਜ਼ਾਰ ਦੇ ਨੋਟਾਂ ਦੀ ਛਪਾਈ ਨਹੀਂ ਹੋਈ ਹੈ, ਪਾਰਲੀਮੈਂਟ ਵਿੱਚ ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਦਾ ਆਇਆ ਬਿਆਨ

ਪਿਛਲੇ 2 ਸਾਲਾਂ ਤੋਂ 2 ਹਜ਼ਾਰ ਦੇ ਨੋਟਾਂ ਦੀ ਛਪਾਈ ਨਹੀਂ ਹੋਈ ਹੈ, ਪਾਰਲੀਮੈਂਟ ਵਿੱਚ ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਦਾ ਆਇਆ ਬਿਆਨ

ਦਿੱਲੀ :  ਕੇਂਦਰੀ ਖ਼ਜ਼ਾਨਾ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਲੋਕਸਭਾ ਵਿੱਚ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ, ਉਨ੍ਹਾਂ ਦਾ ਇਹ ਬਿਆਨ 2000 ਦੇ ਨੋਟ ਨੂੰ ਲੈਕੇ ਆਇਆ ਹੈ, ਕੇਂਦਰੀ ਮੰਤਰੀ ਨੇ ਲੋਕਸਭਾ ਵਿੱਚ 2 ਹਜ਼ਾਰ ਦੇ ਨੋਟ ਦੀ ਛਪਾਈ ਬਾਰੇ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ 

2 ਸਾਲ ਤੋਂ ਨਹੀਂ ਛਪਿਆ 2 ਹਜ਼ਾਰ ਦਾ ਨੋਟ 

ਅਨੁਰਾਗ ਠਾਕੁਰ ਨੇ ਦੱਸਿਆ ਕੀ ਨੋਟਾਂ ਦੀ ਪ੍ਰਿੰਟਿੰਗ ਨੂੰ ਲੈਕੇ ਕੇਂਦਰ ਸਰਕਾਰ ਪਹਿਲਾਂ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਨਾਲ ਗੱਲਬਾਤ ਕਰਦੀ ਹੈ, ਉਸ ਦੇ ਬਾਅਦ ਸਹਿਮਤੀ ਮਿਲਣ ਤੋਂ ਬਾਅਦ ਹੀ ਪ੍ਰਿੰਟਿੰਗ ਦਾ ਕੰਮ ਸ਼ੁਰੂ ਹੁੰਦਾ ਹੈ,ਉਨ੍ਹਾਂ ਨੇ ਦੱਸਿਆ ਕੀ 2019-20 ਅਤੇ 2020-21 ਦੇ ਦੌਰਾਨ 2000 ਰੁਪਏ ਦੇ ਨੋਟ ਦੀ ਛਪਾਈ ਸਬੰਧੀ ਸਰਕਾਰ ਨੇ ਕੋਈ ਵੀ ਨਿਰਦੇਸ਼ ਜਾਰੀ ਨਹੀਂ ਕੀਤੇ ਨੇ, ਅਨੁਰਾਗ ਠਾਕੁਰ ਨੇ 2 ਹਜ਼ਾਰ ਦੇ ਨੋਟਾਂ ਦੀ ਛਪਾਈ ਰੋਕਣ ਦੇ ਪਿੱਛੇ ਵੱਡਾ ਕਾਰਨ ਵੀ ਦੱਸਿਆ ਹੈ  

ਇਸ ਲਈ ਨਹੀਂ ਹੋਈ ਨੋਟ ਦੀ ਛਪਾਈ 

2000 ਦੇ ਨੋਟਾਂ ਦੀ ਛਪਾਈ ਬੰਦ ਕਰਨ ਦੇ ਪਿੱਛੇ ਕਾਰਣ ਦੱਸ ਦੇ ਹੋਏ ਅਨੁਰਾਗ ਠਾਕੁਰ ਨੇ ਦੱਸਿਆ ਕੀ ਜਮਾਖੋਰੀ  ਅਤੇ ਬਲੈਕ ਮਨੀ 'ਤੇ ਸ਼ਿਕੰਜਾ ਕੱਸਣ ਦੇ ਲਈ ਇਹ ਫ਼ੈਸਲਾ ਲਿਆ ਗਿਆ ਹੈ, ਪਹਿਲੇ ਵੀ ਨਵੰਬਰ 2016 ਦੇ ਵਿੱਚ ਸਰਕਾਰ ਨੇ ਕਾਲੇ ਧੰਨ 'ਤੇ ਰੋਕ ਲਗਾਉਣ ਦੇ ਲਈ ਫਰਜ਼ੀ ਨੋਟਾਂ ਨੂੰ ਬਾਹਰ ਕਰਨ ਦੇ ਲਈ 1000 ਅਤੇ 500 ਦੇ ਨੋਟਾਂ ਦੇ ਪਾਬੰਦੀ ਲਗਾਈ ਸੀ ਅਤੇ ਨਵੇਂ ਨੋਟ ਜਾਰੀ ਕੀਤੇ ਸਨ 

ਨੋਟਾਂ ਦੇ ਸਰਕੂਲੇਸ਼ਨ ਵਿੱਚ ਆਈ ਕਮੀ

RBI ਮੁਤਾਬਿਕ ਮਾਰਚ 2018 ਵਿੱਚ 2000 ਰੁਪਏ ਦੇ ਨੋਟ 3 ਅਰਬ 36 ਕਰੋੜ 20 ਲੱਖ ਦੇ   ਸਰਕੂਲੇਟ ਹੋਏ ਸਨ, ਜਦਕਿ 26 ਫਰਵਰੀ 2021 ਵਿੱਚ 2000 ਦੇ ਸਿਰਫ਼ 2 ਕਰੋੜ 49 ਲੱਖ 2000 ਰੁਪਏ ਦੇ ਨੋਟ ਹੀ ਸਰਕੂਲੇਟ ਹੋਏ ਸੀ, ਹਾਲਾਂਕਿ 2017-18 ਵਿੱਚ ਸਿਰਫ਼ 11.1507 ਕਰੋੜ ਰੁਪਏ ਦੇ ਨੋਟਾਂ ਦੀ ਛਪਾਈ ਕੀਤੀ ਗਈ ਸੀ 2018-19 ਵਿੱਚ 4,669 ਕਰੋੜ ਨੋਟ ਛਾਪੇ ਗਏ ਤਾਂ ਅਪ੍ਰੈਲ 2019 ਦੇ ਬਾਅਦ ਇੱਕ ਵੀ ਨੋਟ ਨਹੀਂ ਛਾਪਿਆ ਗਿਆ ਹੈ 

 

 

 

 

Trending news