74ਵਾਂ ਆਜ਼ਾਦੀ ਦਿਹਾੜਾ : ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਆਜ਼ਾਦੀ ਦੀ ਜਸ਼ਨ ਦੀਆਂ ਤਸਵੀਰਾਂ ਵੇਖੋ

ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਫਹਿਰਾਇਆ ਕੌਮੀ ਝੰਡਾ

 74ਵਾਂ ਆਜ਼ਾਦੀ ਦਿਹਾੜਾ : ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਆਜ਼ਾਦੀ ਦੀ ਜਸ਼ਨ ਦੀਆਂ ਤਸਵੀਰਾਂ ਵੇਖੋ
ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਫਹਿਰਾਇਆ ਕੌਮੀ ਝੰਡਾ

ਪੰਜਾਬ :  ਪੂਰੇ ਭਾਰਤ ਵਿੱਚ ਜਸ਼ਨ-ਏ- ਆਜ਼ਾਦੀ ਦਾ ਦਿਹਾੜਾ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਹੈ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲਾਲ ਕਿੱਲੇ ਤੇ 7 ਵੀਂ ਵਾਰ ਝੰਡਾ ਫਹਿਰਾ ਕੇ ਇਤਿਹਾਸ ਬਣਾਇਆ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਹਾਲੀ ਵਿੱਚ ਝੰਡਾ ਫਹਿਰਾਉਣ ਦੀ ਰਸਮ ਅਦਾਇਗੀ ਕੀਤੀ, ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਨੇ ਵੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੌਮੀ ਤਿਰੰਗਾ ਫਹਿਰਾਇਆ 

 
  ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੇ ਹਲਕੇ ਬਠਿੰਡਾ ਵਿੱਚ ਝੰਡਾ ਫਹਿਰਾਉਣ ਦੀ ਰਸਮ ਅਦਾ ਕੀਤੀ, ਇਸ ਮੌਕੇ ਜ਼ਿਲ੍ਹਾਂ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਸਨ, ਕੋਰੋਨਾ ਕਾਲ ਹੋਣ ਦੀ ਵਜ੍ਹਾਂ ਕਰਕੇ ਸਮਾਗਮ ਵਿੱਚ ਘੱਟ ਹੀ ਗਿਣਤੀ ਵਿੱਚ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ 

 

 ਪੰਚਾਇਤੀ ਰਾਜ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਗੁਰਦਾਸਪੁਰ ਹਲਕੇ ਵਿੱਚ 74ਵੇਂ ਆਜ਼ਾਦੀ ਦਿਹਾੜੇ 'ਤੇ ਤਿਰੰਗਾ ਫਹਿਰਾਇਆ

ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਸੰਗਰੂਰ ਹਲਕੇ ਵਿੱਚ ਆਜ਼ਾਦੀ ਦਿਹਾੜੇ ਮੌਕੇ ਝੰਡਾ ਫਹਿਰਾਉਣ ਦੀ ਰਸਮ ਦੀ ਅਦਾਇਗੀ ਕੀਤੀ 

 

ਮਾਨਸਾ ਦੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਵਿੱਚ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਆਜ਼ਾਦੀ ਦਿਹਾੜੇ  'ਤੇ ਕੌਮੀ ਝੰਡਾ ਫਹਿਰਾਇਆ, ਇਸ ਮੌਕੇ ਸੋਸ਼ਲ ਡਿਸਟੈਂਸਿੰਗ ਦਾ ਖ਼ਾਸ ਧਿਆਨ ਰੱਖਿਆ ਗਿਆ ਸੀ 

ਹੁਸ਼ਿਆਰਪੁਰ ਵਿੱਚ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ 74ਵੇਂ ਆਜ਼ਾਦੀ ਦਿਹਾੜੇ ਮੌਕੇ ਝੰਡਾ ਫਹਿਰਾਇਆ 

ਕੈਬਨਿਟ ਮੰਤਰੀ ਓ.ਪੀ ਸੋਨੀ ਨੇ ਵੀ ਆਪਣੇ ਹਲਕੇ ਅੰਮ੍ਰਿਤਸਰ ਵਿੱਚ  ਹੀ ਕੌਮੀ ਝੰਡਾ ਫਹਿਰਾਇਆ 

 ਪਠਾਨਕੋਟ ‘ਚ ਅਰੂਣਾ ਚੌਧਰੀ  ਨੇ ਤਿਰੰਗਾ ਲਹਿਰਾਇਆ