ਸਿਰਸਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦਾ 4 ਮੈਂਬਰੀ ਵਫ਼ਦ ਸ਼ਿਲਾਂਗ ਰਵਾਨਾ
topStories0hindi1006405

ਸਿਰਸਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦਾ 4 ਮੈਂਬਰੀ ਵਫ਼ਦ ਸ਼ਿਲਾਂਗ ਰਵਾਨਾ

ਸ਼੍ਰੋਮਣੀ ਅਕਾਲੀ ਦਲ ਦਾ ਚਾਰ ਮੈਂਬਰੀ ਵਫ਼ਦ ਸ਼ਿਲਾਂਗ ਰਵਾਨਾ ਹੋਇਆ,ਜਿਸਦੀ ਅਗਵਾਈ ਮਨਜਿੰਦਰ ਸਿੰਘ ਸਿਰਸਾ ਨੇ ਕੀਤੀ।ਇਹ ਵਫ਼ਦ ਸ਼ਿਲਾਂਗ ਦੇ ਵਿਚ 350 ਸਿੱਖ ਪਰਿਵਾਰਾਂ ਨਾਲ ਮੁਲਾਕਾਤ ਕਰੇਗਾ।

ਸਿਰਸਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦਾ 4 ਮੈਂਬਰੀ ਵਫ਼ਦ ਸ਼ਿਲਾਂਗ ਰਵਾਨਾ

ਚੰਡੀਗੜ੍ਹ :   ਸ਼੍ਰੋਮਣੀ ਅਕਾਲੀ ਦਲ ਦਾ ਚਾਰ ਮੈਂਬਰੀ ਵਫ਼ਦ ਸ਼ਿਲਾਂਗ ਰਵਾਨਾ ਹੋਇਆ,ਜਿਸਦੀ ਅਗਵਾਈ ਮਨਜਿੰਦਰ ਸਿੰਘ ਸਿਰਸਾ ਨੇ ਕੀਤੀ।ਇਹ ਵਫ਼ਦ ਸ਼ਿਲਾਂਗ ਦੇ ਵਿਚ 350 ਸਿੱਖ ਪਰਿਵਾਰਾਂ ਨਾਲ ਮੁਲਾਕਾਤ ਕਰੇਗਾ।

  ਸ਼ਿਲਾਂਗ ਦੇ ਵਿਚ ਸਿੱਖ ਪਰਿਵਾਰਾਂ ਦੇ ਉੁਜਾੜੇ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ, ਜਿਸ ਤਹਿਤ ਅੱਜ ਸ਼੍ਰੌਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦਾ ਚਾਰ ਮੈਂਬਰੀ ਵਫ਼ਦ ਵੀ ਸ਼ਿਲਾਂਗ ਰਵਾਨਾ ਹੋਇਆ।ਜਿਸਦੀ ਅਗਵਾਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੀਤੀ।ਇਹ ਵਫ਼ਦ ਸ਼ਿਲਾਂਗ ਦੇ ਵਿਚ ਉਹਨਾਂ 350 ਪਰਿਵਾਰਾਂ ਦੇ ਨਾਲ ਮੁਲਾਕਾਤ ਕਰੇਗਾ ਜਿਹਨਾਂ ਨੂੰ ਜ਼ਮੀਨ ਛੱਡਣ ਦੇ ਹੁਕਮ ਦਿੱਤੇ ਗਏ ਹਨ।ਡੀ.ਐਸ.ਜੀ.ਐਮ.ਸੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤਹਿਤ ਇਹ ਵਫ਼ਦ ਸ਼ਿਲਾਂਗ ਜਾ ਰਿਹਾ ਹੈ।

   ਦੱਸ ਦਈਏ ਕਿ ਸ਼ਿਲਾਂਗ ਵਿਚ ਐਸ.ਸੀ ਭਾਈਚਾਰੇ ਨਾਲ ਸਬੰਧਿਤ 28000 ਲੋਕ ਸਾਲਾਂ ਤੋਂ ਰਹਿ ਰਹੇ ਹਨ, ਜਿਹਨਾਂ ਨੂੰ ਉੁਜਾੜੇ ਦਾ ਸੰਤਾਪ ਝੱਲਣਾ ਪੈ ਸਕਦਾ।

Trending news