ਕਿਸਾਨਾਂ ਸੰਘਰਸ਼ 'ਤੇ ਆਲ ਪਾਰਟੀ ਮੀਟਿੰਗ ਤੋਂ ਆਪ ਦਾ ਵਾਕਆਊਟ ਹਰਪਾਲ ਚੀਮਾ ਨੇ ਦੱਸੀ ਇਹ ਵੱਡੀ ਵਜ੍ਹਾਂ
Advertisement

ਕਿਸਾਨਾਂ ਸੰਘਰਸ਼ 'ਤੇ ਆਲ ਪਾਰਟੀ ਮੀਟਿੰਗ ਤੋਂ ਆਪ ਦਾ ਵਾਕਆਊਟ ਹਰਪਾਲ ਚੀਮਾ ਨੇ ਦੱਸੀ ਇਹ ਵੱਡੀ ਵਜ੍ਹਾਂ

ਆਮ ਆਦਮੀ ਪਾਰਟੀ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੀ ਰਾਖੀ ਦੇ ਲਈ ਪੰਜਾਬ ਪੁਲਿਸ ਦੀ ਤੈਨਾਤੀ ਦੀ ਮੰਗ ਕੀਤੀ ਸੀ ਜਿਸਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ਾਰਜ ਕਰ ਦਿੱਤਾ ਹੈ

ਆਮ ਆਦਮੀ ਪਾਰਟੀ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੀ ਰਾਖੀ ਦੇ ਲਈ ਪੰਜਾਬ ਪੁਲਿਸ ਦੀ ਤੈਨਾਤੀ ਦੀ ਮੰਗ ਕੀਤੀ ਸੀ ਜਿਸਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ਾਰਜ ਕਰ ਦਿੱਤਾ ਹੈ

ਨਿਤਿਕਾ ਮਹੇਸ਼ਵਰੀ/ ਚੰਡੀਗੜ੍ਹ  :  ਖੇਤੀ ਕਾਨੂੰਨ 'ਤੇ ਰਣਨੀਤੀ ਬਣਾਉਣ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਲ ਪਾਰਟੀ ਮੀਟਿੰਗ ਸੱਦੀ ਗਈ ਸੀ,ਪਰ ਇਸ ਮੀਟਿੰਗ ਤੋਂ ਬੀਜੇਪੀ ਨੇ ਪਹਿਲਾਂ ਬਾਈਕਾਟ ਕਰ ਦਿੱਤਾ ਸੀ ਜਦਕਿ ਆਪ ਵੱਲੋਂ ਮੀਟਿੰਗ ਦੌਰਾਨ ਵਾਕਆਊਟ ਕੀਤਾ ਗਿਆ ਹੈ, ਆਗੂ ਵਿਰੋਧੀ ਧਿਰ ਹਰਪਾਲ ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਸਰਕਾਰ ਦੇ ਸਾਹਮਣੇ 2 ਮੰਗਾਂ ਰੱਖਿਆ ਗਇਆ ਸਨ ਪਰ ਮੁੱਖ ਮੰਤਰੀ ਦੇ ਇਨਕਾਰ ਤੋਂ ਬਾਅਦ ਉਨ੍ਹਾਂ ਨੇ ਵਾਕਆਉਟ ਕਰ ਦਿੱਤਾ ਹੈ 

ਆਪ ਨੇ ਸਰਕਾਰ ਦੇ ਸਾਹਮਣੇ ਰੱਖਿਆ ਸਨ 2 ਮੰਗਾਂ  

ਆਮ ਆਦਮੀ ਪਾਰਟੀ ਵੱਲੋਂ ਆਗੂ ਵਿਰੋਧੀ ਧਿਰ ਹਰਪਾਲ ਚੀਮਾ ਨੇ ਮੰਗ ਕੀਤੀ ਸੀ ਕਿ ਖੇਤੀ ਕਾਨੂੰਨ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਫ਼ਦ ਦੀ ਅਗਵਾਈ ਕਰਦੇ ਹੋਏ ਪ੍ਰਧਾਨ ਮੰਤਰੀ ਨੂੰ ਮਿਲਣ ਦੂਜੀ ਮੰਗ ਸੀ ਕਿ ਦਿੱਲੀ ਦੀ ਸਰਹੱਦਾਂ 'ਤੇ ਬੈਠੇ ਕਿਸਾਨਾਂ ਦੀ ਮਦਦ ਲਈ ਪੰਜਾਬ ਪੁਲਿਸ ਦੇ ਮੁਲਾਜ਼ਮ ਤੈਨਾਤ ਕੀਤੇ ਜਾਣ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਤੌਰ ਤੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਇਸ ਤੋਂ ਪਹਿਲਾਂ ਪੰਜਾਬ ਆਪ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਨੇ ਮੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਕਿਸਾਨਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੀ ਤੈਨਾਤੀ ਦੀ ਮੰਗ ਕੀਤੀ ਸੀ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਖ਼ਾਰਜ ਕਰ ਦਿੱਤਾ ਸੀ 

 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ  ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਸਪੱਸ਼ਟ ਤੌਰ ’ਤੇ ਸੰਵਿਧਾਨਕ ਅਤੇ ਕਾਨੂੰਨੀ ਪ੍ਰਕਿਰਿਆ ਦੇ ਸਾਰੇ ਅਰਥ ਭੁੱਲ ਚੁੱਕੀ ਹੈ। ਇਥੋਂ ਤੱਕ ਕਿ ਆਪ ਸਰਵਉੱਚ ਅਦਾਲਤ ਵੱਲੋਂ ਨਿਰਧਾਰਤ ਕੀਤੇ ਕਾਨੂੰਨਾਂ ਤੋਂ ਪੂਰੀ ਤਰਾਂ ਅਣਜਾਨ ਹੈ। ਆਪ ਦੀ ਅਰਥਹੀਣ ਮੰਗ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ ਅਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਕਿਸੇ ਵੀ ਦੂਜੇ ਸੂਬੇ ਵਿੱਚ ਕਿਸੇ ਦੀ ਰੱਖਿਆ ਲਈ 72 ਘੰਟੇ ਤੋਂ ਵੱਧ ਨਹੀਂ ਠਹਿਰ ਸਕਦੀ। ਉਨਾਂ ਅੱਗੇ ਕਿਹਾ ਸੀ ‘‘ਤਾਂ ਇਸ ਦਾ ਅਰਥ ਇਹ ਹੋਵੇਗਾ ਜੇ ਮੈਂ ਅੱਜ ਅਜਿਹੇ ਕਿਸੇ ਵੀ ਹੁਕਮ ਉਤੇ ਦਸਤਖਤ ਕਰ ਵੀ ਦੇਵਾ ਤਾਂ ਜਿਸ ਅਨੁਸਾਰ ਸਿਰਫ ਕੁਝ ਕੁ ਹੀ, ਜੇਕਰ ਸਾਰੇ ਨਹੀਂ, ਕਿਸਾਨਾਂ ਨੂੰ ਸੁਰੱਖਿਅਕ (ਸੁਰੱਖਿਆ ਦੀ ਲੋੜ ਵਾਲੇ) ਐਲਾਨਿਆ ਜਾ ਸਕੇ ਤਾਂ ਵੀ ਇਸ ਦਾ ਅਰਥ ਇਹ ਹੋਵੇਗਾ ਕਿ ਪੰਜਾਬ ਪੁਲਿਸ ਉਥੇ ਉਨਾਂ ਦੇ ਨਾਲ 72 ਘੰਟਿਆਂ ਦੀ ਮਿਆਦ ਤੋਂ ਵੱਧ ਨਹੀਂ ਰੁਕ ਸਕਦੀ। 

 

 

 

Trending news