ਮੁੱਖ ਮੰਤਰੀ ਦਾ ਚਿਹਰਾ ਅਜੇ ਭਗਵੰਤ ਮਾਨ, 'ਆਪ' ਦੀ ਸਰਕਾਰ ਆਈ ਤਾਂ ਨੌਜਵਾਨਾਂ ਨੂੰ ਦੇਵਾਂਗੇ ਨੌਕਰੀਆਂ: ਮੀਤ ਹੇਅਰ

 ਨਵਾਂਸ਼ਹਿਰ ਦੇ ਪਿੰਡ ਖਟਕੜ ਕਲਾਂ ਵਿੱਚ ਸਥਾਪਿਤ ਸ਼ਹੀਦ ਭਗਤ ਸਿੰਘ ਜੀ ਦੀ ਸਮਾਰਕ ਉੱਤੇ ਸ਼ਰਧਾਂਜਲੀ ਭੇਂਟ ਕਰਨ ਪਹੁੰਚੇ।

ਮੁੱਖ ਮੰਤਰੀ ਦਾ ਚਿਹਰਾ ਅਜੇ ਭਗਵੰਤ ਮਾਨ, 'ਆਪ' ਦੀ ਸਰਕਾਰ ਆਈ ਤਾਂ ਨੌਜਵਾਨਾਂ ਨੂੰ ਦੇਵਾਂਗੇ ਨੌਕਰੀਆਂ: ਮੀਤ ਹੇਅਰ
ਫਾਈਲ ਫੋਟੋ

ਨਵਾਂਸ਼ਹਿਰ: ਪੰਜਾਬ 'ਚ 2022 ਦੀਆਂ ਚੋਣਾਂ ਦੀਆ ਤਿਆਰੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਯੂਥ ਵਿੰਗ ਦੇ ਪੰਜਾਬ ਪ੍ਰਧਾਨ ਦੀ ਜਿੰਮੇਵਾਰੀ ਹਲਕਾ ਬਰਨਾਲਾ ਦੇ ਵਿਧਾਇਕ ਮੀਤ ਹੇਅਰ ਨੂੰ ਸੌਂਪੀ ਗਈ ਹੈ। ਅੱਜ ਆਪਣੀ ਜਿੰਮੇਵਾਰੀ ਨੂੰ ਸੰਭਾਲਣ ਤੋਂ ਬਾਅਦ ਮੀਤ ਹੇਅਰ ਅਤੇ ਉਹਨਾਂ ਉੱਪ ਪ੍ਰਧਾਨ ਸਮੇਤ ਆਪਣੇ ਕਈ ਸਾਥੀਆਂ ਨਾਲ ਜਿਲਾ ਨਵਾਂਸ਼ਹਿਰ ਦੇ ਪਿੰਡ ਖਟਕੜ ਕਲਾਂ ਵਿੱਚ ਸਥਾਪਿਤ ਸ਼ਹੀਦ ਭਗਤ ਸਿੰਘ ਜੀ ਦੀ ਸਮਾਰਕ ਉੱਤੇ ਸ਼ਰਧਾਂਜਲੀ ਭੇਂਟ ਕਰਨ ਪਹੁੰਚੇ।

ਇਸ ਮੌਕੇ ਉਹਨਾਂ ਕਿਹਾ ਕਿ ਅਗਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਯੂਥ ਲਈ ਪੰਜਾਬ ਵਿੱਚ ਉਚੇਚੇ ਨੌਕਰੀਆਂ ਦੇ ਪ੍ਰਬੰਧ ਕੀਤੇ ਜਾਣਗੇ। ਉਹਨਾਂ ਕਿਹਾ ਕਿ ਪੰਜਾਬ 'ਚ ਭਗਵੰਤ ਮਾਨ ਦੀ ਅਗਵਾਈ ਵਿੱਚ 2022 ਦੀਆਂ ਚੋਣਾਂ ਲੜੀਆਂ ਜਾਣਗੀਆਂ ਤੇ ਭਗਵੰਤ ਮਾਨ ਹੀ ਹਜੇ ਸਾਡੀ ਪਾਰਟੀ ਦਾ ਚਿਹਰਾ ਹੈ। 

ਮੀਤ ਹੇਅਰ ਨੇ ਕਿਹਾ ਅੱਜ ਜੋ ਵੀ ਪੰਜਾਬ ਵਿੱਚ ਕਿਸਾਨੀ ਖਿਲਾਫ਼ ਕੇਂਦਰ ਸਰਕਾਰ ਨੇ ਜੋ ਕਾਲੇ ਕਾਨੂੰਨ ਬਣਾਏ ਹਨ ਉਹਨਾਂ ਨੂੰ ਲੈ ਰਾਜਨੀਤਕ ਪਾਰਟੀਆਂ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। 

 Watch Live TV-