ਪਾਲਾ ਬਦਲ ਵਾਲੇ ਆਪ ਦੇ 4 ਵਿਧਾਇਕਾਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ,ਅਦਾਲਤ ਨੇ ਗੇਂਦ ਸਪੀਕਰ ਦੇ ਪਾਲੇ ਵਿੱਚ ਸੁੱਟੀ

ਪਾਲਾ ਬਦਲ ਵਾਲੇ ਆਪ ਦੇ 4 ਵਿਧਾਇਕਾਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ,ਅਦਾਲਤ ਨੇ ਗੇਂਦ ਸਪੀਕਰ ਦੇ ਪਾਲੇ ਵਿੱਚ ਸੁੱਟੀ

ਪਾਲਾ ਬਦਲ ਵਾਲੇ ਆਪ ਦੇ 4 ਵਿਧਾਇਕਾਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ,ਅਦਾਲਤ ਨੇ ਗੇਂਦ ਸਪੀਕਰ ਦੇ ਪਾਲੇ ਵਿੱਚ ਸੁੱਟੀ
ਪਾਲਾ ਬਦਲ ਵਾਲੇ ਆਪ ਦੇ 4 ਵਿਧਾਇਕਾਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ,ਅਦਾਲਤ ਨੇ ਗੇਂਦ ਸਪੀਕਰ ਦੇ ਪਾਲੇ ਵਿੱਚ ਸੁੱਟੀ

ਚੰਡੀਗੜ੍ਹ : ਲੋਕਸਭਾ ਚੋਣਾਂ ਤੋਂ ਪਹਿਲਾਂ ਪਾਲਾ ਬਦਲਣ ਵਾਲੇ ਆਪ ਦੇ ਚਾਰ ਵਿਧਾਇਕਾਂ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ,ਹਾਈ ਕੋਰਟ ਨੇ ਵਿਧਾਇਕਾਂ ਦੀ ਮੈਂਬਰ ਸ਼ਿੱਪ ਰੱਦ ਕਰਨ ਦਾ ਫ਼ੈਸਲਾ ਸਪੀਕਰ ਰਾਣਾ ਕੇ.ਪੀ ਦੇ ਪਾਲੇ ਵਿੱਚ ਪਾ ਦਿੱਤਾ ਹੈ,ਹਾਈਕੋਰਟ ਵਿੱਚ ਇੱਕ ਵਕੀਲ ਵੱਲੋਂ ਆਪ ਦੇ ਚਾਰ ਵਿਧਾਇਕ ਸੁਖਪਾਲ ਖਹਿਰਾ, ਮਾਸਟਰ ਬਲਦੇਵ ਸਿੰਘ,ਅਮਰਜੀਤ ਸੰਦੋਹਾ ਅਤੇ ਨਾਜ਼ਰ ਸਿੰਘ ਮਾਨਸ਼ਾਹੀਆ ਦੀ ਮੈਂਬਰ ਸ਼ਿੱਪ ਰੱਦ ਕਰਨ ਦੀ ਪਟੀਸ਼ਨ ਪਾਈ ਗਈ ਸੀ 

ਹਾਈਕੋਰਟ ਨੇ ਕਿ ਕਿਹਾ ?

ਪੰਜਾਬ ਹਰਿਆਣਾ ਹਾਈਕੋਰਟ ਨੇ ਕਿਹਾ ਕਿ ਉਨਾਂ ਕੋਲ ਵਿਧਾਇਕਾਂ ਦੀ ਮੈਂਬਰ ਸ਼ਿਪ ਰੱਦ ਕਰਨ ਦਾ ਅਧਿਕਾਰ ਨਹੀਂ ਹੈ ਇਸਤੇ ਫੈਸਲਾ ਲੈਣ ਦਾ ਅਧਿਕਾਰ ਸਿਰਫ਼ ਤੇ ਸਿਰਫ਼ ਸਪੀਕਰ ਕੋਲ ਹੈ, ਹਾਲਾਂਕਿ ਪਟੀਸ਼ਨਕਰਤਾ ਨੇ ਸੁਪਰੀਮ ਕੋਰਟ ਦੇ ਤਾਜ਼ਾ ਫ਼ੈਸਲੇ ਦਾ ਉਦਾਰਣ ਦਿੰਦੇ ਹੋਏ ਕਿਹਾ ਸੀ ਕਿ ਕੁੱਝ ਹੀ ਦਿਨ ਪਹਿਲਾਂ ਮਨੀਪੁਰ ਦੇ ਇੱਕ ਵਿਧਾਇਕ ਦੀ ਸੁਪਰੀਮ ਕੋਰਟ ਨੇ ਮੈਂਬਰ ਸ਼ਿੱਪ ਰੱਦ ਕੀਤੀ ਸੀ,ਪਰ ਹਾਈਕੋਰਟ ਨੇ ਪਟੀਸ਼ਨਕਰਤਾ ਦੀ ਦਲੀਲ ਨੂੰ ਖਾਰਿਜ ਕਰ ਦਿੱਤਾ, ਹਾਈਕੋਰਟ ਨੇ ਕਿਹਾ ਕਿ ਉਹ ਚਾਉਣ ਤਾਂ ਉਨ੍ਹਾਂ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਨੌਤੀ ਦੇ ਸਕਦੇ ਨੇ  

ਕੀ ਹੈ ਪੂਰਾ ਮਾਮਲਾ ?

2019 ਦੀਆ ਲੋਕਸਭਾ ਚੋਣਾਂ ਤੋਂ ਠੀਕ ਪਹਿਲਾਂ ਆਪ ਦੇ ਚਾਰ ਵਿਧਾਇਕਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ, ਇੰਨਾ ਵਿੱਚ 2 ਵਿਧਾਇਕ ਅਮਰਜੀਤ ਸਿੰਘ ਸੰਦੋਹਾ ਅਤੇ ਨਾਜ਼ਰ ਸਿੰਘ ਮਾਨਸ਼ਾਹਿਆ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ ਜਦਕਿ ਸੁਖਪਾਲ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਨੇ ਪੰਜਾਬ ਏਕਤਾ ਪਾਰਟੀ ਦੀ ਟਿਕਟ ਤੋਂ ਲੋਕਸਭਾ ਲਈ ਦਾਅਵੇਦਾਰੀ ਪੇਸ਼ ਕੀਤੀ ਸੀ, ਸੁਖਪਾਲ ਖਹਿਰਾ ਨੇ ਬਠਿੰਡਾ ਅਤੇ ਮਾਸਟਰ ਬਲਦੇਵ ਸਿੰਘ ਨੇ ਫਰੀਦਕੋਟ ਹਲਕੇ ਤੋਂ ਚੋਣ ਲੜੀ ਸੀ, ਚੋਣ ਲੜਨ ਤੋਂ ਪਹਿਲਾਂ ਦੋਵਾਂ ਨੇ ਆਪਣਾ ਅਸਤੀਫ਼ਾ ਸਪੀਕਰ ਨੂੰ ਭੇਜ ਦਿੱਤਾ ਸੀ, ਪਰ ਕੁੱਝ ਦਿਨ ਪਹਿਲਾਂ ਸੁਖਪਾਲ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਨੇ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਸੀ

 ਅਕਾਲੀ ਦਲ ਨੇ ਸਪੀਕਰ ਨੂੰ ਦਿੱਤੀ ਸੀ ਨਸੀਹਤ

ਅਕਾਲੀ ਦਲ ਨੇ ਵੀ ਪਾਲਾ ਬਦਲਣ ਵਾਲੇ ਆਪ ਦੇ 4 ਵਿਧਾਇਕਾਂ ਦੀ ਮੈਂਬਰ ਸ਼ਿੱਪ ਰੱਦ ਦੀ ਪੰਜਾਬ ਵਿਧਾਨਸਭਾ ਦੇ ਸਪੀਕਰ ਨੂੰ ਚਿੱਠੀ ਲਿਖੀ ਸੀ, ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਸਪੀਕਰ ਨੂੰ ਨਸੀਹਤ ਦਿੱਤੀ ਸੀ ਕਿ ਸਪੀਕਰ ਸਿਆਸਤ ਤੋਂ ਉੱਪਰ ਉੱਠਕੇ ਫੈਸਲਾ ਲੈਣ, ਢਿੱਲੋਂ ਨੇ ਮੰਗ ਕੀਤੀ ਸੀ ਆਪ ਦੇ ਚਾਰੋ ਵਿਧਾਇਕਾਂ ਖਿਲਾਫ਼ ਦਲਬਦਲ ਕਨੂੰਨ ਦੇ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ