ਹਮਲੇ ਤੋਂ ਬਾਅਦ ਬੀਜੇਪੀ ਵਿਧਾਇਕ ਅਰੁਣ ਨਾਰੰਗ ਦਾ ਆਇਆ ਵੱਡਾ ਬਿਆਨ, ਦਿੱਲੀ ਤੋਂ ਵੱਡੇ ਆਗੂ ਨੇ ਦੱਸਿਆ ਕਿਸ ਨੇ ਕਰਵਾਇਆ ਹਮਲਾ
Advertisement

ਹਮਲੇ ਤੋਂ ਬਾਅਦ ਬੀਜੇਪੀ ਵਿਧਾਇਕ ਅਰੁਣ ਨਾਰੰਗ ਦਾ ਆਇਆ ਵੱਡਾ ਬਿਆਨ, ਦਿੱਲੀ ਤੋਂ ਵੱਡੇ ਆਗੂ ਨੇ ਦੱਸਿਆ ਕਿਸ ਨੇ ਕਰਵਾਇਆ ਹਮਲਾ

 ਅਬੋਹਰ ਤੋਂ ਬੀਜੇਪੀ ਦੇ ਵਿਧਾਇਕ 'ਤੇ ਹਮਲਾ, ਕਿਸਾਨ ਕਰ ਰਹੇ ਸਨ ਪ੍ਰਦਰਸ਼ਨ

 ਅਬੋਹਰ ਤੋਂ ਬੀਜੇਪੀ ਦੇ ਵਿਧਾਇਕ 'ਤੇ ਹਮਲਾ, ਕਿਸਾਨ ਕਰ ਰਹੇ ਸਨ ਪ੍ਰਦਰਸ਼ਨ

ਜਸਵਿੰਦਰ ਬੱਬਰ/ਮਲੋਟ : ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਤੋਂ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਭਾਰਤੀ ਜਨਤਾ ਦੇ ਵਿਧਾਇਕ 'ਤੇ  ਹਮਲਾ ਕਰ ਦਿੱਤਾ ਗਿਆ। ਅਬੋਹਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਅਰੁਣ ਨਾਰੰਗ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ,ਵਿਰੋਧ ਇੰਨਾਂ ਭਖ ਗਿਆ ਕਿ ਪ੍ਰਦਰਸ਼ਨਕਾਰੀਆਂ ਨੇ ਵਿਧਾਇਕ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਵਿਧਾਇਕ ਦੇ ਕਪੜੇ ਤੱਕ ਵੀ ਪਾੜ ਦਿੱਤੇ, ਮੌਕੇ 'ਤੇ ਮਾਹੌਲ ਤਣਾਅਪੁਰਣ ਹੋ ਗਿਆ

ਹਮਲੇ 'ਤੇ ਵਿਧਾਇਕ ਅਰੁਣ ਨਾਰੰਗ ਦਾ ਬਿਆਨ 

ਉਧਰ ਪੀੜਤ ਵਿਧਾਇਕ ਅਰੁਣ ਨਾਰੰਗ ਨੇ ਕਿਹਾ ਕੀ ਕਿਸਾਨਾਂ ਦਾ ਝੰਡਾ ਫੜ ਕੇ ਸੈਂਕੜੇ ਲੋਕਾਂ ਨੇ ਜਾਨਲੇਵਾ ਹਮਲਾ ਕੀਤਾ, ਨਾਰੰਗ ਨੇ ਕਿਹਾ ਸਾਰਿਆਂ ਨੂੰ ਹੱਕ ਹੈ ਕੀ ਲੋਕਰਾਜ ਵਿੱਚ ਪ੍ਰਦਰਸ਼ਨ ਅਤੇ ਪ੍ਰੈਸਕਾਂਫਰੰਸ ਕਰਨ ਦਾ ਪਰ ਹਿੰਸਾ ਨਹੀਂ ਹੋਣੀ ਚਾਹੀਦੀ ਹੈ, ਉਨ੍ਹਾਂ ਮੈਂ ਕਿਹਾ ਕੀ ਮੈਂ ਕੈਪਟਨ ਤੋਂ 4 ਸਾਲਾਂ ਦੇ ਕਾਰਜਕਾਲ ਦਾ ਹਿਸਾਬ ਪੁੱਛ ਰਿਹਾ ਸੀ ਮੇਰੇ ਬਾਹਰ ਆਉਣ ਤੋਂ ਬਾਅਦ ਹੀ ਮੇਰੇ 'ਤੇ ਹਮਲਾ ਕਰ ਦਿੱਤਾ ਗਿਆ, ਅਰੁਣ ਨਾਰੰਗ ਨੇ ਕਿਹਾ ਹੈ ਕਿਸਾਨਾਂ ਦਾ ਹੱਲ ਕੇਂਦਰ ਸਰਕਾਰ ਨੇ ਕਰਨਾ ਹੈ ਅਸੀਂ ਕੇਂਦਰ ਕੋਲ ਕਿਸਾਨਾਂ ਦੀ ਹਰ ਸਿਫ਼ਾਰਸ਼ ਕਰ ਰਹੇ ਹਾਂ ਅਤੇ ਕਿਸਾਨਾਂ ਦੇ ਨਾਲ ਹਾਂ

ਤਰੁਣ ਚੁੱਘ ਨੇ ਕਾਂਗਰਸ ਨੂੰ ਜ਼ਿੰਮੇਵਾਰ ਦੱਸਿਆ 

ਇਸ ਮਸਲੇ 'ਤੇ ਕੌਮੀ ਸੀਨੀਅਰ ਭਾਜਪਾ ਆਗੂ ਤਰੁਣ ਚੁੱਘ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਤਰੁਣ ਚੁੱਘ ਨੇ ਇਸ ਸਾਰੀ ਘਟਨਾ ਦਾ ਠੀਕਰਾ ਯੂਥ ਕਾਂਗਰਸ 'ਤੇ ਭੰਨਿਆ ਹੈ, ਤਰੁਣ ਚੁੱਘ ਦਾ ਕਹਿਣਾ ਹੈ ਕਿ ਲੋਕ ਕੈਪਟਨ ਸਰਕਾਰ ਤੋਂ 4 ਸਾਲਾ ਦਾ ਹਿਸਾਬ ਮੰਗ ਰਹੇ ਹਨ, ਜਿਸ ਤੋਂ ਪਿੱਛਾ ਛੁਡਾਉਣ ਲਈ ਸੂਬੇ ਦੀ ਕਾਂਗਰਸ ਸਰਕਾਰ ਗੁੰਡਾਗਰਦੀ 'ਤੇ ਉੱਤਰ ਆਈ ਹੈ, ਉਹਨਾਂ ਕਿਹਾ ਕਿ ਯੂਥ ਕਾਂਗਰਸ ਦੇ ਗੁੰਡਿਆਂ ਵਲੋਂ ਵਿਧਾਇਕ 'ਤੇ ਹਮਲਾ ਕਰਵਾਇਆ ਗਿਆ।

ਇਹਨਾਂ ਹੀ ਨਹੀਂ ਭਾਜਪਾ ਪ੍ਰਧਾਨ ਪੰਜਾਬ ਦਾ ਕਹਿਣਾ ਕਿ ਲੋਕਤੰਤਰ 'ਚ ਕਪਤਾਨ ਸਰਕਾਰ ਨੂੰ ਰਹਿਣ ਦਾ ਹੱਕ ਨਹੀਂ ਹੈ ਉਹਨਾ ਕਿਹਾ ਕਿ ਉਹ ਰਾਜਪਾਲ ਨੂੰ ਸਰਕਾਰ ਦੀ ਬਰਖ਼ਾਸਤਗੀ ਮੰਗਣਗੇ। ਤੁਹਾਨੂੰ ਦੱਸ ਦਈਏ ਕਿ ਫਿਰੋਜਪੁਰ, ਮੁਕਤਸਰ ਸਣੇ ਕਈ ਇਲਾਕਿਆਂ ਚ ਭਾਜਪਾ ਆਗੂਆਂ ਨੇ ਵਰਕਰ ਮਿਲਣੀ ਰੱਖੀ ਸੀ ਜਿਸ ਦਾ ਥਾਂ ਥਾਂ 'ਤੇ ਵਿਰੋਧ ਕੀਤਾ ਗਿਆ ਹੈ, ਉਧਰ ਕਾਂਗਰਸ ਦਾ ਵੀ ਇਸ ਹਮਲੇ ਤੇ ਬਿਆਨ ਆਇਆ ਹੈ 

ਕਾਂਗਰਸ ਆਗੂ ਰਾਜਕੁਮਾਰ ਵੇਰਕਾ ਨੇ ਹਮਲੇ ਦੀ ਨਿੰਦਾ ਕੀਤਾ 

ਕਾਂਗਰਸ ਦੇ ਸੀਨੀਅਰ ਵਿਧਾਇਕ ਰਾਜਕੁਮਾਰ ਵੇਰਕਾ ਨੇ ਬੀਜੇਪੀ ਦੇ ਵਿਧਾਇਕ ਅਰੁਣ ਨਾਰੰਗ ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ ਨਾਲ ਹੀ ਉਨ੍ਹਾਂ ਕਿਹਾ ਕੀ ਕਿਸਾਨਾਂ ਦੇ ਸਬਰ ਦਾ ਬੰਨ੍ਹ ਹੁਣ ਟੁੱਟ ਰਿਹਾ ਹੈ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਨੇ  

 

 

ये भी देखे

Trending news