'ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਖ਼ੂਨ 'ਚ ਵਫ਼ਾਦਾਰੀ ਨਹੀਂ' ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ 'ਤੇ ਸੀਨੀਅਰ ਅਕਾਲੀ ਦਲ ਆਗੂ ਦਾ ਵੱਡਾ ਹਮਲਾ
Advertisement

'ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਖ਼ੂਨ 'ਚ ਵਫ਼ਾਦਾਰੀ ਨਹੀਂ' ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ 'ਤੇ ਸੀਨੀਅਰ ਅਕਾਲੀ ਦਲ ਆਗੂ ਦਾ ਵੱਡਾ ਹਮਲਾ

 2022 ਵਿਧਾਨਸਭਾ ਚੋਣਾਂ ਲਈ ਖੇਮਕਰਨ ਵਿਧਾਨਸਭਾ ਸੀਟ 'ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਆਪਣੇ ਪਰਿਵਾਰ ਦੇ ਮੈਂਬਰ ਦੀ ਦਾਅਵੇਦਾਰੀ ਪੇਸ਼ ਕੀਤੀ ਸੀ ਜਿਸ 'ਤੇ ਵਿਰਸਾ ਸਿੰਘ ਵਲਟੋਹਾ ਨੇ ਸਖ਼ਤ ਬਿਆਨ ਜਾਰੀ ਕੀਤਾ ਹੈ

 2022 ਵਿਧਾਨਸਭਾ ਚੋਣਾਂ ਲਈ ਖੇਮਕਰਨ ਵਿਧਾਨਸਭਾ ਸੀਟ 'ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਆਪਣੇ ਪਰਿਵਾਰ ਦੇ ਮੈਂਬਰ ਦੀ ਦਾਅਵੇਦਾਰੀ ਪੇਸ਼ ਕੀਤੀ ਸੀ ਜਿਸ 'ਤੇ ਵਿਰਸਾ ਸਿੰਘ ਵਲਟੋਹਾ ਨੇ ਸਖ਼ਤ ਬਿਆਨ ਜਾਰੀ ਕੀਤਾ ਹੈ

ਮਨੀਸ਼ ਸ਼ਰਮਾ/ਤਰਨਤਾਰਨ : 2022 ਦੀ ਸਿਆਸੀ ਜੰਗ ਨੂੰ ਲੈਕੇ 1 ਸਾਲ ਦਾ ਸਮਾਂ ਬੱਚਿਆ ਪਰ ਮਾਝੇ ਵਿੱਚ ਅਕਾਲੀ ਦਲ ਵਿੱਚ ਇੱਕ ਵਾਰ ਮੁੜ ਤੋਂ ਵੱਡੀ ਸਿਆਸੀ ਫੁੱਟ ਨਜ਼ਰ ਆ ਰਹੀ ਹੈ, ਇਸ ਵਾਰ ਮੋਰਚਾ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਅਤੇ ਸੁਖਬੀਰ ਬਾਦਲ ਦੇ ਜੀਜਾ ਆਦੇਸ਼ ਪ੍ਰਤਾਪ ਸਿੰਘ ਕੈਰੈਂ ਦੇ ਖਿਲਾਫ਼ ਸੀਨੀਅਰ ਅਕਾਲੀ ਦਲ ਦੇ ਆਗੂ ਵਿਰਸਾ ਦੀ ਸਿੰਘ ਵਲਟੋਹਾ ਨੇ ਖੋਲਿਆਂ

ਆਦੇਸ਼ ਪ੍ਰਤਾਪ ਸਿੰਘ ਕੈਰੋਂ 'ਤੇ ਵਲਟੋਹਾ ਦੇ ਸਖ਼ਤ ਤੇਵਰ

ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਅਤੇ ਅਕਾਲੀ ਸਰਕਾਰ ਵਿੱਚ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਸੋਸ਼ਲ ਮੀਡੀਆ 'ਤੇ ਬਿਆਨ ਜਾਰੀ ਕਰਦੇ ਹੋਏ ਦਾਅਵਾ ਕੀ ਖੇਮਕਰਨ ਸੀਟ 'ਤੇ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਹੀ ਚੋਣ ਲੜੇਗਾ, ਇਸ ਸੀਟ 'ਤੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬੁਲਾਰੇ ਵਿਰਸਾ ਸਿੰਘ ਵਲਟੋਹਾ 2 ਵਾਰ ਵਿਧਾਇਕ ਰਹਿ ਚੁੱਕੇ ਨੇ , ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਇਸ ਬਿਆਨ 'ਤੇ ਵਿਰਸਾ ਸਿੰਘ ਵਲਟੋਹਾ ਨੇ ਤਿਖਾ ਬਿਆਨ ਦਿੱਤਾ ਹੈ ਉਨ੍ਹਾਂ ਨੇ ਕਿਹਾ 'ਆਦੇਸ਼ ਪ੍ਰਤਾਪ ਦੇ ਖ਼ੂਨ ਵਿੱਚ ਵਫ਼ਾਦਾਰੀ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਕਿਸੇ ਦੇ ਪਿਉ ਦੀ ਜਾਗੀਰ ਨਹੀਂ ਹੈ' ਸਿਰਫ਼ ਇੰਨਾਂ ਹੀ ਨਹੀਂ ਵਿਰਸਾ ਸਿੰਘ ਵਲਟੋਹਾ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਨਸੀਹਤ ਵੀ ਦਿੱਤੀ 

ਵਲਟੋਹਾ ਦੀ ਕੈਰੋਂ ਨੂੰ ਨਸੀਹਤ 
  
ਵਿਰਸਾ ਸਿੰਘ ਵਲਟੋਹਾ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਨਸੀਹਤ ਦਿੱਤੀ ਹੈ ਕਿ ਉਨ੍ਹਾਂ ਦੇ ਆਪਣੇ ਹਲਕੇ ਪੱਟੀ ਵਿੱਚ ਹੋਲਡ ਨਹੀਂ ਹੈ ਅਤੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਨਹੀਂ ਕੀਤੀ ਹੈ ਸਿਰਫ਼ ਇੰਨਾਂ ਹੀ ਨਹੀਂ ਵਲਟੋਹਾ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਆਪ ਪੱਟੀ ਵਿੱਚ ਜਾਕੇ ਦਖ਼ਲ ਦੇਣਗੇ ਅਤੇ ਆਪਣੇ ਪਰਿਵਾਰ ਦੇ ਮੈਂਬਰ ਦੀ ਦਾਅਵੇਦਾਰੀ ਪੇਸ਼ ਕਰਨਗੇ, ਉਧਰ ਦੂਜੇ ਪਾਸੇ ਖੇਮਕਰਨ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ  ਚਾਰ ਪਿੰਡਾ ਮਰਗਿੰਦਪੁਰ,ਪੂਨਿਆ, ਰਾਮਪੁਰ ਅਤੇ ਖੇਮਕਰਨ ਵਿੱਚ  ਬੈਠਕਾਂ ਕੀਤੀਆਂ ਅਤੇ ਸੋਸ਼ਲ ਮੀਡੀਆ ਤੇ ਮੈਸੇਜ ਜਾਰੀ ਕਰਦੇ ਹੋਏ ਕਿਹਾ 2022 ਵਿੱਚ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਹੀ ਖੇਮਕਰਨ ਤੋਂ ਚੋਣ ਲੜੇਗਾ, ਹੈਰਾਨੀ ਦੀ ਗੱਲ ਇਹ ਹੈ ਕਿ ਆਦੇਸ਼ ਪ੍ਰਤਾਪ ਕੈਰੋਂ ਨੇ ਉਸ ਵੇਲੇ ਇਹ ਦਾਅਵਾ ਕੀਤਾ ਹੈ ਜਦੋਂ ਵਲਟੋਹਾ ਨੇ 15 ਮਾਰਚ ਨੂੰ 'ਪੰਜਾਬ ਮੰਗਦਾ ਹੈ ਹਿਸਾਬ' ਮੁਹਿੰਮ ਦੇ ਤਹਿਤ ਆਪਣੇ ਹਲਕੇ ਵਿੱਚ ਸੁਖਬੀਰ ਬਾਦਲ ਦੀ ਰੈਲੀ ਰੱਖੀ ਹੈ,  ਮਾਝੇ ਵਿੱਚ ਅਕਾਲੀ ਦਲ ਦੇ 2 ਦਿਗਜ ਆਗੂਆਂ ਵਿੱਚ ਛਿੜੀ ਖਾਨਾਜੰਗੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਈ ਇੱਕ ਹੋਰ ਵੱਡੀ ਸਿਰਦਰਦੀ ਬਣ ਸਕਦੀ ਹੈ   

ਆਦੇਸ਼ ਪ੍ਰਤਾਪ ਕੈਰੋਂ ਕਾਂਗਰਸ ਤੋਂ ਅਕਾਲੀ ਦਲ ਵਿੱਚ ਸ਼ਾਮਲ ਹੋਏ

ਆਦੇਸ਼ ਪ੍ਰਤਾਪ ਸਿੰਘ ਕੈਰੋਂ ਪ੍ਰਤਾਪ ਸਿੰਘ ਕੈਰੋਂ ਦੇ ਪੋਤਰੇ ਨੇ ਜੋ ਕਾਂਗਰਸ ਵੱਲੋਂ ਮੁੱਖ ਮੰਤਰੀ ਰਹੇ, ਸਿਆਸੀ ਮਤਭੇਦ ਹੋਣ ਦੇ ਬਾਵਜੂਦ  ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਤਾਪ ਸਿੰਘ ਕੈਰੋਂ ਦੇ ਪਰਿਵਾਰ ਦਾ ਰਿਸ਼ਤਾ ਜੁੜਿਆ, ਪ੍ਰਕਾਸ਼ ਸਿੰਘ ਬਾਦਲ ਦੀ ਧੀ ਦਾ ਵਿਆਹ ਪ੍ਰਤਾਪ ਸਿੰਘ ਕੈਰੋਂ ਦੇ ਪੋਤਰੇ ਆਦੇਸ਼ ਪ੍ਰਤਾਪ ਕੈਰੋਂ ਦੇ ਨਾਲ ਹੋਇਆ,  1997 ਤੋਂ ਲੈਕੇ 2012 ਆਦੇਸ਼ ਪ੍ਰਤਾਪ ਸਿੰਘ ਕੈਰੋਂ   ਨੇ 4 ਵਾਰ ਪੱਟੀ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ ਪਰ 2017 ਦੀਆਂ ਚੋਣਾਂ ਦੌਰਾਨ ਉਹ ਕਾਂਗਰਸ ਦੇ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਤੋਂ ਹਾਰ ਗਏ ਸਨ, ਆਦੇਸ਼ ਪ੍ਰਤਾਪ ਸਿੰਘ ਕੈਰੋਂ  ਪ੍ਰਕਾਸ਼ ਸਿੰਘ ਬਾਦਲ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਰਹਿ ਚੁੱਕੇ 

ਪ੍ਰਤਾਪ ਸਿੰਘ ਕੈਰੋਂ ਬਾਰੇ ਜਾਣਕਾਰੀ 

1 ਅਕਤੂਬਰ 1901 ਵਿੱਚ  ਪ੍ਰਤਾਪ ਸਿੰਘ ਕੈਰੋਂ ਦਾ ਜਨਮ ਹੋਇਆ ਸੀ,ਅੰਮ੍ਰਿਤਸਰ ਵਿੱਚ ਉਨ੍ਹਾਂ ਨੇ ਸਕੂਲ ਦੀ ਪੜਾਈ ਕੀਤਾ, ਖ਼ਾਲਸਾ ਕਾਲਜ ਗਏ, ਉਨ੍ਹਾਂ ਦੇ ਪਿਤਾ ਨਿਹਾਲ ਸਿੰਘ ਆਪਣੇ ਪੁੱਤਰ ਨੂੰ ਉੱਚ ਸਿੱਖਿਆ ਦਵਾਉਣਾ ਚਾਉਂਦੇ ਸਨ ਇਸ ਲਈ ਉਨ੍ਹਾਂ ਨੂੰ ਅੱਗੇ ਦੀ ਪੜਾਈ ਦੇ ਲਈ ਪ੍ਰਤਾਪ ਸਿੰਘ ਕੈਰੋਂ ਨੂੰ ਅਮਰੀਕਾ ਭੇਜਿਆ, ਵਿਦੇਸ਼ ਵਿੱਚ ਪੜਾਈ ਕਰਨ ਤੋਂ ਬਾਅਦ ਉਹ ਭਾਰਤ ਆਏ ਤਾਂ ਉਨ੍ਹਾਂ ਨੇ ਸਿਆਸਤ ਵਿੱਚ ਕਦਮ ਰੱਖੇ 1947 ਤੋਂ1949 ਤੱਕ ਉਹ ਕੇਂਦਰ ਵਿੱਚ ਮੰਤਰੀ ਰਹੇ, 1952 ਵਿੱਚ ਪ੍ਰਤਾਪ ਸਿੰਘ ਕੈਰੋਂ  ਸਿਆਸਤ ਵਿੱਚ ਸਭ ਤੋਂ ਚੰਗੇ ਦੌਰ ਵਿੱਚ ਸਨ, ਉਨ੍ਹਾਂ ਨੇ 21 ਜਨਵਰੀ  1956 ਤੋਂ ਲੈਕੇ 23 ਜੂਨ  1964 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ, ਪੰਜਾਬ ਵਿੱਚ ਹਰਿਤ ਕਰਾਂਤੀ ਲਿਆਉਣ ਵਿੱਚ ਪ੍ਰਤਾਪ ਸਿੰਘ ਕੈਰੋਂ ਦਾ ਅਹਿਮ ਰੋਲ ਰਿਹਾ ਇਸ ਤੋਂ ਇਲਾਵਾ ਸਨਅਤ ਨੂੰ ਪੰਜਾਬ ਵਿੱਚ ਵੀ ਉਹ ਹੀ ਲੈਕੇ ਆਏ, Oswals ਅਤੇ Jaijee ਕੰਪਨੀਆਂ ਉਨ੍ਹਾਂ ਦੇ ਸਮੇਂ ਦੌਰਾਨ ਹੀ ਪੰਜਾਬ ਵਿੱਚ ਆਇਆ, ਖੇਤੀ ਨੂੰ ਵਧਾਵਾ ਦੇਣ ਲਈ ਉਨ੍ਹਾਂ ਨੇ ਕੁਰੂਸ਼ੇਤਰ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਸੀ 

 

 

Trending news