ਸ਼ਰੇਆਮ ਝੂਠ ਫੈਲਾਇਆ ਜਾ ਰਿਹੈ ਭਾਜਪਾ 'MSP' ਖਤਮ ਕਰ ਰਹੀ ਹੈ: ਹਰਦੀਪ ਪੁਰੀ
Advertisement

ਸ਼ਰੇਆਮ ਝੂਠ ਫੈਲਾਇਆ ਜਾ ਰਿਹੈ ਭਾਜਪਾ 'MSP' ਖਤਮ ਕਰ ਰਹੀ ਹੈ: ਹਰਦੀਪ ਪੁਰੀ

ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਥੇ ਕਿਸਾਨ ਆਪਣੀਆਂ ਹੱਕਾਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਪਟੜੀਆਂ 'ਤੇ ਬੈਠੇ ਹੋਏ ਹਨ, ਉਥੇ ਹੀ ਇਸ ਮੁੱਦੇ 'ਤੇ ਸਿਆਸਤ ਵੀ ਗਰਮਾਈ ਜਾਪ ਰਹੀ ਹੈ। ਜਿਥੇ ਕੁਝ ਸਿਆਸੀ ਪਾਰਟੀਆਂ ਵੱਲੋਂ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ, ਉਥੇ ਹੀ  ਭਾਜਪਾ ਵਲੋਂ ਖੇਤੀ ਕਾਨੂੰਨਾਂ ਦਾ ਸਮਰਥਨ ਕੀ

ਸ਼ਰੇਆਮ ਝੂਠ ਫੈਲਾਇਆ ਜਾ ਰਿਹੈ ਭਾਜਪਾ 'MSP' ਖਤਮ ਕਰ ਰਹੀ ਹੈ: ਹਰਦੀਪ ਪੁਰੀ

ਤਪਿਨ ਮਲਹੋਤਰਾ/ ਚੰਡੀਗੜ੍ਹ: ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਥੇ ਕਿਸਾਨ ਆਪਣੀਆਂ ਹੱਕਾਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਪਟੜੀਆਂ 'ਤੇ ਬੈਠੇ ਹੋਏ ਹਨ, ਉਥੇ ਹੀ ਇਸ ਮੁੱਦੇ 'ਤੇ ਸਿਆਸਤ ਵੀ ਗਰਮਾਈ ਜਾਪ ਰਹੀ ਹੈ। ਜਿਥੇ ਕੁਝ ਸਿਆਸੀ ਪਾਰਟੀਆਂ ਵੱਲੋਂ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ, ਉਥੇ ਹੀ  ਭਾਜਪਾ ਵਲੋਂ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ।  ਅੱਜ ਕੇਂਦਰੀ ਮੰਤਰੀ ਹਰਦੀਪ ਪੁਰੀ ਵੱਲੋਂ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਗਈ।

ਇਸ ਦੌਰਾਨ ਉਹਨਾਂ ਨੇ ਕਾਂਗਰਸ 'ਤੇ ਜੰਮ ਕੇ ਨਿਸ਼ਾਨੇ ਸਾਧੇ। ਉਹਨਾਂ ਕਾਂਗਰਸ 'ਤੇ ਇਲਜ਼ਾਮ ਲਗਾਇਆ ਕਿ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਹਨਾਂ ਕਿਹਾ ਕਿ ਸਰੇਆਮ ਝੂਠ ਬੋਲਿਆ ਜਾ ਰਿਹਾ ਹੈ ਕਿ BJP ਵੱਲੋਂ MSP ਕੀਤੀ ਜਾ ਰਹੀ ਹੈ। ਇਹ ਕਾਨੂੰਨ ਕਿਸਾਨਾਂ ਲਈ ਫਾਇਦੇਮੰਦ ਹੈ।  ਅੱਗੇ ਉਹਨਾਂ ਕਾਂਗਰਸ 'ਤੇ ਵਰਦਿਆਂ ਕਿਹਾ ਕਿ ਯੂਥ ਕਾਂਗਰਸ ਨੇ ਦਿੱਲੀ 'ਚ ਟਰੈਕਟਰ ਸਾੜ ਕੇ ਗੁੰਡਾਗਰਦੀ ਫੈਲਾਈ ਹੈ। ਇਸ ਮੌਕੇ ਉਹਨਾਂ ਕਾਂਗਰਸ ਨੂੰ ਪੁੱਛਿਆ ਕਿ ਰਾਜਸਭਾ 'ਚ ਕਾਂਗਰਸ ਦੇ 35 ਰਾਜਸਭਾ ਮੈਂਬਰ ਕਿਥੇ ਗਾਇਬ ਸਨ। 

ਕੇਂਦਰੀ ਮੰਤਰੀ ਨੇ ਕਿਹਾ ਕਿ 20 ਸਤੰਬਰ ਨੂੰ ਬਟਨ ਦਬਾ ਕੇ ਆਪਣੀ ਰਾਏ ਰੱਖਣੀ ਚਾਹੀਦੀ ਸੀ, ਪਰ 'ਚ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ, ਮਾਇਕ ਤੋੜੇ ਗਏ, ਇਹ ਤਰੀਕਾ ਸਹੀ ਨਹੀਂ ਸੀ।  

ਅੱਗੇ ਉਹਨਾਂ ਕਿਹਾ ਕਿ ਝੂਠ ਫੈਲਾਇਆ ਜਾ ਰਿਹਾ ਹੈ ਕਿ ਨਿੱਜੀ ਲੋਕ ਆਉਣਗੇ ਜ਼ਮੀਨਾਂ 'ਤੇ ਕਬਜ਼ਾ ਕਰਨ ਲੈਣਗੇ, ਪਰ ਬਿੱਲ 'ਚ ਸਾਫ ਲਿਖਿਆ ਹੈ ਕਿ ਕੋਈ ਵੀ ਕਿਸਾਨ ਦੀ ਜ਼ਮੀਨ 'ਤੇ ਕਬਜ਼ਾ ਨਹੀਂ ਕਰ ਸਕਦਾ। 

Watch Live TV-

Trending news