ਕੈਪਟਨ ਸਰਕਾਰ ਨੂੰ ਕਿਸਾਨੀ ਮੁੱਦੇ 'ਤੇ ਘੇਰੇਗਾ ਅਕਾਲੀ ਦਲ ,ਸਪੀਕਰ ਤੋਂ ਮੰਗਿਆ ਵਧ ਸਮਾਂ

ਆਮ ਆਦਮੀ ਪਾਰਟੀ ਨੇ ਵੀ ਇਜਲਾਸ ਦਾ ਸਮਾਂ ਵਧਾਉਣ ਦੀ ਕੀਤੀ ਮੰਗ 

ਕੈਪਟਨ ਸਰਕਾਰ ਨੂੰ ਕਿਸਾਨੀ ਮੁੱਦੇ 'ਤੇ ਘੇਰੇਗਾ ਅਕਾਲੀ ਦਲ ,ਸਪੀਕਰ ਤੋਂ ਮੰਗਿਆ ਵਧ ਸਮਾਂ
ਕੈਪਟਨ ਸਰਕਾਰ ਨੂੰ ਕਿਸਾਨੀ ਮੁੱਦੇ 'ਤੇ ਘੇਰੇਗਾ ਅਕਾਲੀ ਦਲ ,ਸਪੀਕਰ ਤੋਂ ਮੰਗਿਆ ਵਧ ਸਮਾਂ

 ਚੰਡੀਗੜ੍ਹ : 20 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਪੰਜਾਬ ਦੇ ਬਜਟ (PUNJAB BUDGET SESSION)ਇਜਲਾਸ ਦੇ ਲਈ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੋਵਾਂ ਨੇ ਮੁੱਦਿਆਂ ਦੀ ਲਿਸਟ ਤਿਆਰ ਕਰ ਲਈ ਹੈ,  ਦਿੱਲੀ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਵਿੱਚ ਵਿਰੋਧੀ ਪਾਰਟੀ ਧਿਰ ਦੀ ਭੂਮਿਕਾ ਨਿਭਾ ਰਹੀ ਹੈ ਆਮ ਆਦਮੀ ਪਾਰਟੀ  ਨੇ ਆਪਣੇ ਸੁਰ ਹੋਰ ਤਿੱਖ਼ੇ ਕਰ ਲਏ ਨੇ, ਦੋਵਾਂ ਹੀ ਪਾਰਟੀਆਂ ਨੇ ਸਪੀਕਰ ਤੋਂ ਮੁੱਦਿਆਂ ਨੂੰ ਚੁੱਕਣ ਦੇ ਲਈ ਵਧ ਸਮਾਂ ਮੰਗਿਆ ਹੈ

ਅਕਾਲੀ ਦਲ ਦੀ ਕਿਹੜੇ ਮੁੱਦਿਆਂ 'ਤੇ ਨਜ਼ਰ ?

ਬਜਟ ਇਜਲਾਸ ਦੌਰਾਨ ਅਕਾਲੀ ਦਲ ਨੇ ਸਰਕਾਰ ਨੂੰ ਘੇਰਨ ਦੇ ਲਈ ਜੋ ਲਿਸਟ ਤਿਆਰ ਕੀਤੀ ਹੈ ਉਸ ਵਿੱਚ ਸਭ ਤੋਂ ਉੱਤੇ ਕਿਸਾਨੀ ਮੁੱਦਾ ਹੈ, ਇਸ ਸਿਲਸਿਲੇ ਵਿੱਚ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਅਤੇ ਸਦਨ ਵਿੱਚ ਪਾਰਟੀ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਨੇ ਸਪੀਕਰ ਰਾਣਾ.ਕੇ.ਪੀ ਨਾਲ ਵੀ ਮੁਲਾਕਾਤ ਕੀਤੀ ਹੈ, ਅਕਾਲੀ ਦਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ 2017 ਵਿੱਚ ਕਿਸਾਨਾਂ ਨੂੰ ਲੈਕੇ ਜੋ ਵਾਅਦੇ ਕੀਤੇ ਸਨ ਉਨ੍ਹਾਂ ਵਾਅਦਿਆਂ ਨੂੰ ਲੈਕੇ ਸਰਕਾਰ ਪੂਰੀ ਤਰਾਂ ਨਾਲ ਫੇਲ ਸਾਬਿਤ ਹੋਈ ਹੈ ਅਤੇ ਹੁਣ ਜਦੋਂ ਸਰਕਾਰ ਆਪਣਾ ਅੱਧੇ ਤੋਂ ਵੀ ਵੱਧ ਸਮਾਂ ਪੂਰਾ ਕਰ ਚੁੱਕੀ ਹੈ ਤਾਂ ਸਰਕਾਰ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ, ਅਕਾਲੀ ਦਲ ਨੇ ਕਿਸਾਨੀ ਮੁੱਦੇ 'ਤੇ ਬਹਿਸ ਦੀ ਮੰਗ ਕੀਤੀ ਹੈ,ਇਸ ਤੋਂ ਇਲਾਵਾ ਅਕਾਲੀ ਦਲ ਸੂਬੇ ਦੇ ਕਾਨੂੰਨੀ ਹਾਲਾਤਾਂ,ਨਸ਼ਾ ਅਤੇ  ਮੁਲਾਜ਼ਮਾਂ ਨਾਲ ਕੀਤੇ ਵਾਅਦੇ 'ਤੇ ਵੀ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾਈ ਹੈ

ਆਪ ਦੀ ਬਜਟ ਇਜਲਾਸ 'ਤੇ ਰਣਨੀਤੀ 

ਆਮ ਆਦਮੀ ਪਾਰਟੀ ਵੱਲੋਂ ਵੀ ਸਪੀਕਰ ਰਾਣਾ ਕੇ.ਪੀ ਨਾਲ ਮੁਲਾਕਾਤ ਕੀਤੀ ਗਈ,ਵਿਧਾਇਕ ਅਮਨ ਅਰੋੜਾ ਨੇ ਸਪੀਕਰ ਨੂੰ ਮੰਗ ਕੀਤੀ ਕਿ ਬਜਟ ਇਜਲਾਸ ਦਾ ਸਮਾਂ ਵਧਾਇਆ ਜਾਵੇ,ਆਮ ਆਦਮੀ ਪਾਰਟੀ ਲਈ ਇਸ ਵਾਰ ਦਾ ਬਜਟ ਇਜਲਾਸ  ਖ਼ਾਸ ਹੈ ਕਿਉਂਕਿ ਦਿੱਲੀ ਜਿੱਤ ਤੋਂ ਬਾਅਦ ਸਾਰੇ ਵਿਧਾਇਕਾਂ ਦੀ ਨਜ਼ਰ 2022 ਦੀਆਂ ਵਿਧਾਨਸਭਾ ਚੋਣਾਂ 'ਤੇ ਹੋਣਗੀਆਂ,ਦਿੱਲੀ ਜਿੱਤ ਨੇ ਵਿਧਾਇਕਾਂ ਵਿੱਚ ਜੋਸ਼ ਭਰ ਦਿੱਤਾ ਹੈ, ਇਸ ਲਈ ਆਪ ਦੇ ਵਿਧਾਇਕ ਹਰ ਉਸ ਮੁੱਦੇ 'ਤੇ ਸਰਕਾਰ ਨੂੰ ਘੇਰਨ ਦੀ ਯੋਜਨਾ ਬਣਾ ਰਹੇ ਨੇ ਜੋ ਸਿੱਧੇ-ਸਿੱਧੇ 2022 ਦੀਆਂ ਚੋਣਾਂ ਨਾਲ ਜੁੜਿਆ ਹੋਵੇ, ਉਹ ਭਾਵੇਂ ਬਿਜਲੀ ਦੀਆਂ ਵਧੀਆਂ ਦਰਾਂ ਹੋਣ, ਕਿਸਾਨ ਕਰਜ਼ ਮੁਆਫ਼ੀ ਦਾ ਮੁੱਦਾ ਹੋਵੇ ਜਾਂ ਫਿਰ ਨੌਜਵਾਨ ਨਾਲ ਜੁੜਿਆ ਡਰੱਗ ਅਤੇ ਨੌਜਵਾਨਾਂ ਨੂੰ ਕੀਤਾ ਨੌਕਰੀ ਦਾ ਵਾਅਦਾ, ਇੰਨਾ ਸਾਰੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਲਈ ਆਪ ਨੇ ਪੂਰੀ ਤਰਾਂ ਨਾਲ ਕਮਰ ਕਸ ਲਈ ਹੈ

ਸਪੀਕਰ ਦਾ  ਜਵਾਬ

ਪੰਜਾਬ ਵਿਧਾਨਸਭਾ ਦੇ ਸਪੀਕਰ ਨੇ ਵਿਰੋਧੀ ਧਿਰ ਨੂੰ ਪੂਰਾ ਭਰੋਸਾ ਦਿੱਤਾ ਹੈ ਕਿ ਬਜਟ ਇਜਲਾਸ ਦੌਰਾਨ ਸਾਰੀਆਂ ਹੀ ਪਾਰਟੀਆਂ ਦੇ ਵਿਧਾਇਕਾਂ ਨੂੰ ਪੂਰਾ ਸਮਾਂ ਦਿੱਤਾ ਜਾਵੇਗੀ,ਹਾਲਾਂਕਿ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹਰ ਵਾਰ ਵਿਰੋਧੀ ਧਿਰ ਵੱਲੋਂ ਅਜਿਹੀ ਮੰਗ ਕੀਤੀ ਜਾਂਦੀ ਹੈ, ਪਰ ਸ਼ਾਇਦ ਕੋਈ ਮੌਕਾ ਹੋਵੇ ਜਦੋਂ ਵਿਧਾਨਸਭਾ ਸੈਸ਼ਨ ਦਾ ਤੈਅ ਸਮਾਂ ਵਧਾਇਆ ਜਾਵੇ