ਅਕਾਲੀ ਦਲ ਨੇ 15 ਦਿਨਾਂ ਦੇ ਲਈ ਸਾਰੇ ਸਿਆਸੀ ਇਕੱਠ ਕੀਤੇ ਰੱਦ, ਦੱਸਿਆ ਇਹ ਕਾਰਨ
Advertisement

ਅਕਾਲੀ ਦਲ ਨੇ 15 ਦਿਨਾਂ ਦੇ ਲਈ ਸਾਰੇ ਸਿਆਸੀ ਇਕੱਠ ਕੀਤੇ ਰੱਦ, ਦੱਸਿਆ ਇਹ ਕਾਰਨ

ਅਕਾਲੀ ਦਲ ਨੇ ਇਸ ਲਈ ਸਿਆਸੀ ਇਕੱਠ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ

ਅਕਾਲੀ ਦਲ ਨੇ ਇਸ ਲਈ ਸਿਆਸੀ ਇਕੱਠ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ

ਚੰਡੀਗੜ੍ਹ : ਪੈਟਰੋਲ ਅਤੇ  ਹੋਰ ਸਿਆਸੀ ਮੁੱਦਿਆਂ 'ਤੇ ਲਗਾਤਾਰ ਸਰਕਾਰ ਨੂੰ ਸੜਕਾਂ 'ਤੇ ਉੱਤਰ ਕੇ ਘੇਰ ਰਹੀ ਅਕਾਲੀ ਦਲ  ਨੇ ਹੁਣ ਅਹਿਮ ਫ਼ੈਸਲਾ ਲਿਆ ਹੈ, ਪਾਰਟੀ ਮੁਤਾਬਿਕ ਹੁਣ ਉਹ ਸੜਕਾਂ 'ਤੇ ਪ੍ਰਦਰਸ਼ਨ ਨਹੀਂ ਕਰੇਗੀ, ਸ਼੍ਰੋਮਣੀ ਅਕਾਲੀ ਦਲ ਅਗਲੇ 15 ਦਿਨਾਂ ਲਈ ਪਾਰਟੀ ਵੱਲੋਂ ਕਿਸੇ ਵੀ ਤਰ੍ਹਾਂ ਦਾ ਇਕੱਠ ਨਹੀਂ ਕਰੇਗੀ  ਇਸ ਦੌਰਾਨ ਕੋਈ ਮੀਟਿੰਗ ਵੀ ਲਈ ਹੋਵੇਗੀ, ਪਾਰਟੀ ਦੇ ਬੁਲਾਕੇ ਦਲਜੀਤ ਸਿੰਘ ਚੀਮਾ ਨੇ ਇਸ ਦੀ ਤਸਦੀਕ ਟਵੀਟ ਕਰ ਕੇ ਕੀਤੀ ਹੈ, ਉਨ੍ਹਾਂ ਨੇ ਲਿਖਿਆ ਕਿ 'SAD ਵੱਲੋਂ ਤੈਅ ਕੀਤਾ ਗਿਆ ਹੈ ਕਿ ਸਾਰੀਆਂ ਪਾਰਟੀ ਮੀਟਿੰਗਾਂ  ਅਗਲੇ 15 ਦਿਨਾਂ ਦੇ ਲਈ ਮੁਲਤਵੀ (Postpone) ਕੀਤੀਆਂ ਜਾਂਦੀਆਂ ਨੇ ਉਨ੍ਹਾਂ ਨੇ ਕਿਹਾ ਕਿ ਇਹ ਫ਼ੈਸਲਾ COVID-19 ਦੇ ਪੰਜਾਬ ਵਿੱਚ ਲਗਾਤਾਰ ਵਧ ਰਹੇ ਮਾਮਲਿਆਂ ਦੀ ਵਜ੍ਹਾਂ ਕਰ ਕੇ ਲਿਆ ਗਿਆ ਹੈ, ਇਸ ਦੌਰਾਨ ਸਾਰੇ ਪਾਰਟੀ ਵਰਕਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੋਈ ਵੀ ਸਿਆਸੀ  ਇਕੱਠ ਨਾ ਕਰਨ,ਹੈੱਡ ਆਫ਼ਿਸ ਵਿੱਚ ਵੀ ਕਿਸੇ ਤਰ੍ਹਾਂ ਦੀ ਮੀਟਿੰਗ ਨਹੀਂ ਹੋਵੇਗੀ'

 

ਅਕਾਲੀ ਦਲ ਨੇ ਇਸ ਲਈ ਲਿਆ ਫ਼ੈਸਲਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਧ ਰਹੇ ਕੋਰੋਨਾ ਦੇ ਮਾਮਲਿਆਂ ਦੀ ਵਜ੍ਹਾਂ ਕਰ ਕੇ ਇੱਕ ਵਾਰ ਮੁੜ ਤੋਂ ਨਵੇਂ ਸਿਰੇ ਤੋਂ ਗਾਈਡ ਲਾਈਨਾਂ ਜਾਰੀ ਕੀਤੀਆਂ ਗਈਆਂ ਸਨ, ਨਵੇਂ ਦਿਸ਼ਾ-ਨਿਰਦੇਸ਼ ਮੁਤਾਬਿਕ ਜਨਕ ਥਾਵਾਂ 'ਤੇ ਹੋਣ ਵਾਲੇ ਇਕੱਠ 'ਤੇ ਪੂਰੀ ਤਰ੍ਹਾਂ ਨਾਲ ਰੋਕ ਲੱਗਾ ਦਿੱਤੀ ਗਈ ਸੀ, ਧਾਰਾ 144 ਲਾਗੂ ਕਰ ਦਿੱਤੀ ਗਈ ਸੀ, 5 ਲੋਕਾਂ ਤੋਂ ਵਧ ਇਕੱਠ 'ਤੇ ਰੋਕ ਲਗਾਈ ਗਈ ਸੀ,ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੀਂ  ਪਾਰਟੀ ਬਣਾਉਣ ਸਮੇਂ ਹੋਏ ਇਕੱਠ ਤੋਂ ਬਾਅਦ ਪੁਲਿਸ ਨੇ ਕਈ ਸਿਆਸਤਦਾਨਾਂ   ਖ਼ਿਲਾਫ਼ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਤੋੜਨ 'ਤੇ ਮਾਮਲਾ ਦਰਜ ਕੀਤਾ ਸੀ,ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਸੀ ਕਿ ਸਿਆਸਤ ਲਈ ਬਹੁਤ ਸਮਾਂ ਮਿਲ ਜਾਵੇਗਾ ਇਸ ਵੇਲੇ ਸੂਬੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ  ਕੋਰੋਨਾ ਮਹਾਂਮਾਰੀ ਹੈ ਉਸ ਤੋਂ ਨਿਪਟਣ ਦੇ ਲਈ ਸਭ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ, ਜਿਸ ਤੋਂ ਬਾਅਦ ਹੁਣ ਅਕਾਲੀ ਦਲ ਨੇ ਅਗਲੇ 15 ਦਿਨਾਂ ਦੇ ਲਈ ਆਪਣੇ ਸਾਰੇ ਪ੍ਰੋਗਰਾਮ ਰੱਦ ਕਰਨ ਦਾ ਫ਼ੈਸਲਾ ਲਿਆ ਹੈ  

Trending news