ਸੁਖਬੀਰ ਬਾਦਲ ਨੇ ਜਿਸ 6ਵੇਂ ਉਮੀਦਵਾਰ ਦੇ ਨਾਂ ਦਾ ਕੀਤਾ ਐਲਾਨ,ਉਸ ਦਾ ਤੀਜੀ ਵਾਰ ਬਦਲਿਆ ਗਿਆ ਹਲਕਾ, ਪਿਛਲੀ ਵਾਰ ਮਿਲੀ ਸੀ ਹਾਰ
Advertisement

ਸੁਖਬੀਰ ਬਾਦਲ ਨੇ ਜਿਸ 6ਵੇਂ ਉਮੀਦਵਾਰ ਦੇ ਨਾਂ ਦਾ ਕੀਤਾ ਐਲਾਨ,ਉਸ ਦਾ ਤੀਜੀ ਵਾਰ ਬਦਲਿਆ ਗਿਆ ਹਲਕਾ, ਪਿਛਲੀ ਵਾਰ ਮਿਲੀ ਸੀ ਹਾਰ

 ਅਕਾਲੀ ਦਲ ਨੇ ਜੀਰਾ ਵਿਧਾਨਸਭਾ ਹਲਕੇ ਤੋਂ ਉਮੀਦਵਾਰ ਦਾ ਐਲਾਨ ਕੀਤਾ ਹੈ, ਹੁਣ ਤੱਕ ਅਕਾਲੀ ਦਲ 117 ਵਿੱਚੋਂ 6 ਉਮੀਦਵਾਰ ਦਾ ਐਲਾਨ ਕਰ ਚੁੱਕਾ ਹੈ

 ਅਕਾਲੀ ਦਲ ਨੇ ਜੀਰਾ ਵਿਧਾਨਸਭਾ ਹਲਕੇ ਤੋਂ ਉਮੀਦਵਾਰ ਦਾ ਐਲਾਨ ਕੀਤਾ ਹੈ, ਹੁਣ ਤੱਕ ਅਕਾਲੀ ਦਲ 117 ਵਿੱਚੋਂ 6 ਉਮੀਦਵਾਰ ਦਾ ਐਲਾਨ ਕਰ ਚੁੱਕਾ ਹੈ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : 2022 ਦੀਆਂ ਵਿਧਾਨਸਭਾ ਚੋਣਾਂ ਦੇ ਲਈ ਅਕਾਲੀ ਦਲ ਨੇ ਆਪਣਾ 6ਵਾਂ ਉਮੀਦਵਾਰ ਐਲਾਨ ਕਰ ਦਿੱਤਾ ਹੈ, ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਜੀਰਾ ਵਿਧਾਨਸਭਾ ਹਲਕੇ ਤੋਂ ਜਿਸ 6ਵੇਂ ਉਮੀਦਵਾਰ ਨੂੰ ਟਿਕਟ ਦਿੱਤੀ ਹੈ ਉਹ ਤਿੰਨ ਵਾਰ ਦੇ ਵਿਧਾਇਕ ਨੇ ਪਰ ਤੀਜੀ ਵਾਰ ਉਨ੍ਹਾਂ ਦਾ ਹਲਕਾ ਬਦਲਿਆ ਗਿਆ

ਇਹ ਹੈ ਅਕਾਲੀ ਦਲ ਦੀ 6ਵਾਂ ਉਮੀਦਵਾਰ

2012 ਦੀ ਬਾਦਲ ਸਰਕਾਰ ਵਿੱਚ ਮੰਤਰੀ ਰਹੇ ਜਨਮੇਜਾ ਸਿੰਘ ਸੇਖੋਂ ਨੂੰ ਅਕਾਲੀ ਦਲ ਨੇ ਜ਼ੀਰਾ ਵਿਧਾਨਸਭਾ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਹੈ, 2022 ਵਿੱਚ ਇੱਕ ਵਾਰ ਮੁੜ ਤੋਂ ਉਹ ਨਵੇਂ ਵਿਧਾਨਸਭਾ ਹਲਕੇ ਤੋਂ ਚੋਣ ਲੜਨਗੇ, ਇਸ ਤੋਂ ਪਹਿਲਾਂ 2017 ਵਿੱਚ ਉਨ੍ਹਾਂ ਨੇ ਮੋਡ ਮੰਡੀ ਤੋਂ ਚੋਣ ਲੜੀ ਸੀ ਪਰ ਉਹ ਆਪ ਦੇ ਉਮੀਦਵਾਰ ਜਸਵੀਰ ਸਿੰਘ ਕਮਾਲੂ ਤੋਂ ਹਾਰ ਗਏ ਸਨ, 2012 ਵਿੱਚ ਉਨ੍ਹਾਂ ਨੇ ਮੋਡ ਮੰਡੀ ਤੋਂ 2000 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤ ਹਾਲਕ ਕੀਤੀ ਸੀ ਜਦਕਿ 1997 ਅਤੇ 2007 ਵਿੱਚ ਜਨਮੇਜਾ ਸਿੰਘ  ਨੇ ਫਿਰੋਜ਼ਪੁਰ ਕੰਟੋਨਮੈਂਟ ਹਲਕੇ ਤੋਂ ਚੋਣ ਲੜੀ ਸੀ ਅਤੇ ਜਿੱਤ ਹਾਸਲ ਕੀਤੀ ਸੀ, ਯਾਨੀ ਕੀ ਇਹ ਤੀਜੀ ਵਾਰ ਹੈ ਜਦੋਂ ਜਨਮੇਜਾ ਸਿੰਘ ਸੇਖੋਂ ਦੀ ਸੀਟ ਪਾਰਟੀ ਨੇ ਬਦਲੀ ਹੈ  
  
 ਇਸ ਤੋਂ ਪਹਿਲਾਂ 5 ਉਮੀਦਵਾਰਾਂ ਦਾ ਐਲਾਨ ਕੀਤਾ ਹੈ
 
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹੁਣ ਤੱਕ 6 ਉਮੀਦਵਾਰਾਂ ਦਾ 2022 ਦੀਆਂ ਵਿਧਾਨਸਭਾ ਚੋਣਾਂ ਲਈ ਐਲਾਨ ਕੀਤਾ ਹੈ, ਸਭ ਤੋਂ ਪਹਿਲਾਂ ਜਲਾਲਾਬਾਦ ਤੋਂ ਉਨ੍ਹਾਂ ਨੇ ਆਪਣੇ ਵੱਲੋਂ ਚੋਣ ਲੜਨ ਦਾ ਐਲਾਨ ਕੀਤਾ, ਉਸ ਤੋਂ ਬਾਅਦ ਖੇਮਕਰਨ ਤੋਂ ਉਨ੍ਹਾਂ ਨੇ ਵਿਰਸਾ ਸਿੰਘ ਵਲਟੋਹਾ ਦੀ ਉਮੀਦਵਾਰੀ ਦਾ ਐਲਾਨ ਕੀਤਾ ਸੀ ਹਾਲਾਂਕਿ ਇਸ ਸੀਟ ਤੇ ਵਲਟੋਹਾ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਵਿੱਚਾਲੇ ਸਿਆਸੀ ਟਕਰਾਅ ਸੀ, ਉਸ ਤੋਂ ਬਾਅਦ ਹੁਣ ਅਮਰਪਾਲ ਸਿੰਘ ਬੋਨੀ ਨੂੰ ਅਜਨਾਲਾ ਤੋਂ ਉਮੀਦਵਾਰ ਬਣਾਇਆ ਅਤੇ ਚੌਥਾ ਉਮੀਦਵਾਰ ਦਾ ਐਲਾਨ ਅਟਾਰੀ ਤੋਂ ਗੁਲਜ਼ਾਰ ਸਿੰਘ ਰਾਣੀਕੇ ਦੇ ਨਾਂ ਦਾ ਕੀਤਾ ਸੀ  ਪੰਜਵੇਂ ਉਮੀਦਵਾਰ ਦਾ ਐਲਾਨ ਐਨ.ਕੇ ਸ਼ਰਮਾ ਦੇ ਤੌਰ 'ਤੇ ਹੋਇਆ ਹੈ ਅਤੇ ਹੁਣ ਜ਼ੀਰਾ ਹਲਕੇ ਤੋਂ ਜਨਮੇਜਾ ਸਿੰਘ ਸੋਖੋਂ ਨੂੰ ਸੁਖਬੀਰ ਬਾਦਲ ਨੇ ਉਮੀਦਵਾਰ ਬਣਾਇਆ ਹੈ 

 

Trending news