ਕੈਪਟਨ ਸਰਕਾਰ ਖ਼ਿਲਾਫ਼ ਇੰਨਾ ਮੁੱਦਿਆਂ 'ਤੇ ਅਕਾਲੀ ਦਲ ਦਾ ਹੱਲਾ ਬੋਲ,ਪੈਟਰੋਲ 'ਤੇ ਸੁਖਬੀਰ ਨੇ ਦਿੱਤੀ ਇਹ ਚੁਨੌਤੀ
X

ਕੈਪਟਨ ਸਰਕਾਰ ਖ਼ਿਲਾਫ਼ ਇੰਨਾ ਮੁੱਦਿਆਂ 'ਤੇ ਅਕਾਲੀ ਦਲ ਦਾ ਹੱਲਾ ਬੋਲ,ਪੈਟਰੋਲ 'ਤੇ ਸੁਖਬੀਰ ਨੇ ਦਿੱਤੀ ਇਹ ਚੁਨੌਤੀ

ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਪ੍ਰਦਰਸ਼ਨ 

ਕੈਪਟਨ ਸਰਕਾਰ ਖ਼ਿਲਾਫ਼ ਇੰਨਾ ਮੁੱਦਿਆਂ 'ਤੇ ਅਕਾਲੀ ਦਲ ਦਾ ਹੱਲਾ ਬੋਲ,ਪੈਟਰੋਲ 'ਤੇ ਸੁਖਬੀਰ ਨੇ ਦਿੱਤੀ ਇਹ ਚੁਨੌਤੀ

ਚੰਡੀਗੜ੍ਹ : ਕੋਰੋਨਾ ਕਾਲ ਦੌਰਾਨ ਵੀ ਪੰਜਾਬ ਦੀ ਸਿਆਸਤ ਗਰਮੀ ਵਾਂਗ ਪੂਰੀ ਤਰ੍ਹਾਂ ਨਾਲ ਤਪ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬਾ ਪੱਧਰ 'ਤੇ ਕੈਪਟਨ ਸਰਕਾਰ ਨੂੰ ਘੇਰਨ ਦੇ ਲਈ ਥਾਂ-ਥਾਂ ਦੇ ਪ੍ਰਦਰਸ਼ਨ ਕੀਤਾ ਗਿਆ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ੀਰਕਪੁਰ ਵਿੱਚ ਮੋਰਚਾ ਸੰਭਾਲਿਆ ਸੀ, ਉਨ੍ਹਾਂ ਨੇ ਮੰਚ ਤੋਂ ਕੈਪਟਨ ਸਰਕਾਰ ਨੂੰ ਘੇਰ ਦੇ ਹੋਏ ਇਲਜ਼ਾਮ ਲਗਾਇਆ ਕਿ ਕੇਂਦਰ ਸਰਕਾਰ ਨੇ ਲੌਕਡਾਊਨ ਦੌਰਾਨ ਗ਼ਰੀਬਾਂ ਦੇ ਲਈ ਜੋ ਰਾਸ਼ਨ ਭੇਜਿਆ ਸੀ ਉਸ ਨੂੰ ਵੇਚ ਦਿੱਤਾ ਗਿਆ,ਸੁਖਬੀਰ ਬਾਦਲ ਨੇ ਇਸ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਕੀਤੀ,ਖ਼ਾਲੀ ਖ਼ਜ਼ਾਨੇ 'ਤੇ ਕਾਂਗਰਸ ਦੇ ਬਿਆਨ ਨੂੰ ਲੈਕੇ ਵੀ ਸੁਖਬੀਰ ਬਾਦਲ ਨੇ ਸਵਾਲ ਚੁੱਕੇ ਉਨ੍ਹਾਂ ਕਿਹਾ ਅਸੀਂ ਕਦੇ ਵੀ ਨਹੀਂ ਕਿਹਾ ਖ਼ਾਲੀ ਖ਼ਜ਼ਾਨਾ ਹੈ,ਉਨ੍ਹਾਂ ਕਿਹਾ ਕਾਂਗਰਸ ਨੇ ਇਸ ਖ਼ਜ਼ਾਨੇ ਨੂੰ ਪਿਛਲੇ ਤਿੰਨ ਸਾਲਾਂ ਵਿੱਚ ਜਮ ਕੇ ਲੁੱਟਿਆ ਹੈ, ਇੱਕ ਵਕਤ ਰੇਤ ਮਾਫ਼ੀਆਂ 'ਤੇ ਘਿਰੀ ਅਕਾਲੀ ਦਲ ਹੁਣ ਕੈਪਟਨ ਸਰਕਾਰ ਨੂੰ ਇਸ 'ਤੇ ਘੇਰ ਰਹੀ ਹੈ, ਪਾਰਟੀ ਪ੍ਰਧਾਨ ਨੇ ਕਿਹਾ ਰੇਤ ਤੋਂ ਜੋ ਪੈਸਾ ਆਉਣਾ ਸੀ ਉਹ ਕਾਂਗਰਸ ਦੇ ਆਗੂਆਂ ਦੇ ਐਕਾਉਂਟ ਵਿੱਚ ਜਾ ਚੁੱਕਾ ਹੈ, ਸੁਖਬੀਰ ਬਾਦਲ ਨੇ ਇੱਕ ਵਾਰ ਮੁੜ ਤੋਂ ਸੂਬਾ ਸਰਕਾਰ ਨੂੰ ਚੁਨੌਤੀ ਦਿੱਤੀ ਹੈ ਕਿ ਜੇਕਰ ਉਹ ਡੀਜ਼ਲ 'ਤੇ 10 ਰੁਪਏ ਵੈਟ ਘਟਾਉਂਦੀ ਹੈ ਤਾਂ ਉਹ ਦਿੱਲੀ ਜਾਕੇ ਧਰਨਾ ਦੇਣਗੇ 

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨ  

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਦੀ ਹਾਜ਼ਰੀ ਵਿੱਚ ਮੁਹਾਲੀ ਦੇ ਪਿੰਡ ਸਨੇਟਾ ਵਿਖੇ ਡੀਜ਼ਲ ਅਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ,ਇਸ ਦੇ ਨਾਲ ਚੰਦੂਮਾਜਰਾ ਨੇ ਸੂਬਾ ਸਰਕਾਰ ਵੱਲੋਂ ਕੱਟੇ ਗਏ ਗਰੀਬਾਂ ਦੇ ਨੀਲੇ ਕਾਰਡ ਬਹਾਲ ਕਰਨ ਦੀ ਮੰਗ ਕੀਤੀ ਨਾਲ ਹੀ ਰਾਸ਼ਨ ਘੁਟਾਲੇ ਦੀ ਜਾਂਚ ਕਰਵਾਉਣ ਲਈ ਵੀ ਕਿਹਾ, ਉਧਰ ਬਟਾਲਾ ਵਿੱਚ ਅਕਾਲੀ ਦਲ ਨੇ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਨੇ ਸੂਬਾ ਸਰਕਾਰ ਖ਼ਿਲਾਫ ਪ੍ਰਦਰਸ਼ਨ ਦੀ ਅਗਵਾਈ ਕੀਤੀ,ਉਨ੍ਹਾਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਦੇ ਨਾਲ ਸਕੂਲ ਫ਼ੀਸ ਮੁਆਫੀ ਦਾ ਮੁੱਦਾ ਵੀ ਚੁੱਕਿਆ, ਉਨ੍ਹਾਂ ਕਿਹਾ ਲੌਕਡਾਊਨ ਦੌਰਾਨ ਲੋਕਾਂ ਦੇ ਵਪਾਰ 'ਤੇ ਬੁਰਾ ਅਸਰ ਪਿਆ ਹੈ ਇਸ ਲਈ ਨਿੱਜੀ ਸਕੂਲਾਂ ਦੀ  ਫ਼ੀਸ ਮੁਆਫ਼ ਹੋਣੀ ਚਾਹੀਦੀ ਹੈ, ਲੁਧਿਆਣਾ ਵਿੱਚ ਅਕਾਲੀ ਦਲ ਦੇ ਪ੍ਰਦਰਸ਼ਨ ਵਿੱਚ  
ਸਾਬਕਾ ਵਿਧਾਨਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਵੀ ਮੌਜੂਦ ਸਨ, ਗਰੇਵਾਲ  ਨੇ ਕਿਹਾ ਇੱਕ ਤਰਫ਼ ਸਰਕਾਰ ਗਰੀਬਾਂ ਦਾ ਰਾਸ਼ਨ ਨਹੀਂ ਦੇ ਰਹੀ ਹੈ ਉੱਤੋਂ MSP ਦੇ ਮੁੱਦੇ 'ਤੇ ਕਿਸਾਨਾਂ ਨੂੰ ਭੜਕਾਉਣ ਦਾ ਕੰਮ ਕਰ ਰਹੀ ਹੈ 

 

 

Trending news