ਅਕਾਲੀ ਦਲ ਨੇ ਵਧਾਇਆ ਸਿਆਸੀ ਪਾਰਾ! ਦੱਸਿਆ ਕੌਣ ਹੋਵੇਗਾ ਪੰਜਾਬ ਦਾ ਅਗਲਾ ਡਿਪਟੀ CM
Advertisement

ਅਕਾਲੀ ਦਲ ਨੇ ਵਧਾਇਆ ਸਿਆਸੀ ਪਾਰਾ! ਦੱਸਿਆ ਕੌਣ ਹੋਵੇਗਾ ਪੰਜਾਬ ਦਾ ਅਗਲਾ ਡਿਪਟੀ CM

 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ ਡਾ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਨ ਤੇ ਕੀਤੇ ਗਏ ਐਲਾਨ ਨੇ ਸਿਆਸੀ ਪਾਰਾ ਵਧਾ ਦਿੱਤਾ ਹੈ.

ਕੌਣ ਬਣੇਗਾ ਅਗਲਾ ਡਿਪਟੀ ਸੀਐਮ

ਨੀਤਿਕਾ ਮਾਹੇਸ਼ਵਰੀ/ਚੰਡੀਗੜ੍ਹ : ਦੇਸ਼ ਭਰ ਦੇ ਵਿੱਚ ਅੱਜ ਸੰਵਿਧਾਨ ਦੇ ਜਨਕ ਡਾ  ਬਾਬਾ ਭੀਮ ਰਾਓ  ਅੰਬੇਦਕਰਦਾ 130 ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਸ ਦੇ ਚਲਦੇ ਸਿਆਸਤਦਾਨ ਵੀ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਨ. ਅਕਾਲੀ ਦਲ ਦੇ ਵੱਲੋਂ ਲਗਾਤਾਰ ਪਹਿਲਾਂ ਰੈਲੀਆਂ ਕਰਕੇ ਅਤੇ ਵੱਖ ਵੱਖ ਜਗ੍ਹਾਵਾਂ ਤੇ ਜਾ ਕੇ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ ਪਰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ ਡਾ ਭੀਮ ਰਾਓ  ਅੰਬੇਦਕਰ ਜੀ ਦੇ ਜਨਮ ਦਿਨ ਤੇ ਕੀਤੇ ਗਏ ਐਲਾਨ ਨੇ ਸਿਆਸੀ ਪਾਰਾ ਵਧਾ ਦਿੱਤਾ ਹੈ.

ਜਲੰਧਰ ਦੇ ਵਿੱਚ  ਬਾਬਾ ਸਾਹਿਬ ਦੇ 130 ਵੇਂ ਜਨਮ ਦਿਹਾੜੇ ਮੌਕੇ ਸ਼ਰਧਾਂਜਲੀ ਦੇਣ ਪਹੁੰਚੇ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ 2022 ਵਿਚ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ  ਬਣਨ 'ਤੇ ਸੂਬੇ ਦਾ ਉਪ ਮੁੱਖ ਮੰਤਰੀ ਦਲਿਤ ਭਾਈਚਾਰੇ ਤੋਂ ਹੋਵੇਗਾ ਇਸ ਤੋਂ ਇਲਾਵਾ ਦੁਆਬੇ ਵਿੱਚ ਅਸੀਂ ਬਾਬਾ ਸਾਹਿਬ ਦੇ ਨਾਂ ਉੱਤੇ ਯੂਨੀਵਰਸਿਟੀ ਵੀ ਬਣਾਵਾਂਗੇ.

ਦੱਸ ਦਈਏ ਕਿ ਅਕਾਲੀ ਦਲ ਦੇ ਵੱਲੋਂ ਲਗਾਤਾਰ ਆਪਣੇ ਉਮੀਦਵਾਰ ਇਕ ਸਾਲ ਪਹਿਲਾਂ ਹੀ ਐਲਾਨੇ ਜਾ ਰਹੇ ਹਨ ਜੋ ਕਿ ਦੋ ਹਜਾਰ ਬਾਈ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਚਿਹਰਾ ਬਣਨਗੇ  ਇਸ ਦੇ  ਚਲਦੇ ਲਗਾਤਾਰ ਸੁਖਬੀਰ ਬਾਦਲ ਦੇ ਵੱਲੋਂ ਹੁਣ ਤਕ 7 ਉਮੀਦਵਾਰਾਂ ਦੇ ਨਾਮ ਐਲਾਨੇ ਜਾ ਚੁੱਕੇ ਹਨ. ਹੁਣ ਪਾਰਟੀ ਦੇ ਪ੍ਰਧਾਨ ਵੱਲੋਂ ਸਿਆਸੀ ਕਾਰਡ ਖੇਡਦੇ ਹੋਏ ਡਿਪਟੀ ਸੀਐਮ ਅਹੁਦੇ ਦੇ ਲਈ ਵੀ ਵੱਡਾ ਐਲਾਨ ਕਰ ਦਿੱਤਾ ਗਿਆ ਹੈ.

WATCH LIVE TV

Trending news