ਢੀਂਡਸਾ ਆਪਣੀ ਪਾਰਟੀ ਬਣਾ ਕੇ ਪੁੱਤਰ ਨੂੰ ਬਣਾਉਣਾ ਚਾਉਂਦੇ ਨੇ CM,ਨਹੀਂ ਕਰਾਂਗਾ ਅਕਾਲੀ ਦਲ 'ਚ ਵਾਪਸੀ: ਬ੍ਰਹਮਪੁਰਾ

ਸੇਵਾ ਸਿੰਘ ਸੇਖਵਾਂ ਨੇ ਮੇਰੇ ਨਾਲ ਸ੍ਰੀ ਅਕਾਲ ਤਖ਼ਤ ਜਾਕੇ ਸਾਥ ਦੇਣ ਦੀ ਸਹੁੰ ਚੁੱਕੀ ਸੀ 

ਢੀਂਡਸਾ ਆਪਣੀ ਪਾਰਟੀ ਬਣਾ ਕੇ ਪੁੱਤਰ ਨੂੰ ਬਣਾਉਣਾ ਚਾਉਂਦੇ ਨੇ CM,ਨਹੀਂ ਕਰਾਂਗਾ ਅਕਾਲੀ ਦਲ 'ਚ ਵਾਪਸੀ: ਬ੍ਰਹਮਪੁਰਾ
ਸੇਵਾ ਸਿੰਘ ਸੇਖਵਾਂ ਨੇ ਮੇਰੇ ਨਾਲ ਸ੍ਰੀ ਅਕਾਲ ਤਖ਼ਤ ਜਾਕੇ ਸਾਥ ਦੇਣ ਦੀ ਸਹੁੰ ਚੁੱਕੀ ਸੀ

ਤਪਿਨ ਮਲਹੋਤਰਾ/ਚੰਡੀਗੜ੍ਹ : ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੀਂ ਸ੍ਰੋਮਣੀ ਅਕਾਲੀ ਦਲ ਪਾਰਟੀ ਬਣਾਉਣ ਤੋਂ ਇੱਕ ਦਿਨ ਬਾਅਦ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਢੀਂਡਸਾ ਅਤੇ ਸੇਵਾ ਸਿੰਘ ਸੇਖਵਾਂ ਨੂੰ ਖਰੀਆਂ-ਖਰੀਆਂ ਸੁਣਾਇਆ, ਜ਼ੀ ਪੰਜਾਬ ਹਰਿਆਣਾ ਹਿਮਾਚਲ ਨਾਲ EXCLUSIVE ਗੱਲਬਾਤ ਦੌਰਾਨ ਬ੍ਰਹਮਪੁਰਾ ਨੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੀਂ ਪਾਰਟੀ ਬਣਾਉਣ 'ਤੇ ਤੰਜ ਕੱਸ ਦੇ ਹੋਏ ਕਿਹਾ ਕਿ ਹਰ ਕੋਈ ਪਾਰਟੀ ਦਾ ਪ੍ਰਧਾਨ ਬਣ ਕੇ ਆਪਣੇ ਪੁੱਤਰ ਨੂੰ CM ਬਣਾਉਣਾ ਚਾਉਂਦਾ ਹੈ, ਉਨ੍ਹਾਂ ਕਿਹਾ ਕਿ ਮੈਂ ਸੁਖਦੇਵ ਸਿੰਘ ਢੀਂਡਸਾ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਨਵੀਂ ਪਾਰਟੀ ਬਣਾਉਣ ਦੀ ਜ਼ਰੂਰਤ ਨਹੀਂ ਹੈ ਮੈਂ ਅਕਾਲੀ ਦਲ ਟਕਸਾਲੀ  ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਤਿਆਰ ਹਾਂ,ਪਰ ਢੀਂਡਸਾ ਨੇ ਕਿਹਾ ਕਿ ਉਹ ਸੋਚ ਕੇ ਦੱਸਣਗੇ ਪਰ ਮੁੜ ਤੋਂ ਉਨ੍ਹਾਂ ਕੋਲ ਕਦੇ ਨਹੀਂ ਆਏ ਅਤੇ ਹੁਣ ਨਵੀਂ ਪਾਰਟੀ ਬਣਾ ਲਈ ਅਤੇ ਮੈਨੂੰ ਸੱਦਾ ਤੱਕ ਨਹੀਂ ਦਿੱਤਾ,ਰਣਜੀਤ ਸਿੰਘ ਬ੍ਰਹਮਪੁਰਾ ਨੇ ਸਵਾਲ ਕੀਤਾ ਕਿ ਜੇਕਰ ਸੇਵਾ ਕਰਨੀ ਸੀ ਟਕਸਾਲੀਆਂ ਵੱਲੋਂ ਵੀ ਕਰ ਸਕਦੇ ਸੀ,  ਬ੍ਰਹਮਪੁਰਾ ਨੇ ਪਾਰਟੀ ਛੱਡ ਕੇ ਗਏ ਸੇਵਾ ਸਿੰਘ ਸੇਖਵਾਂ ਅਤੇ ਬੀਰ ਦਵਿੰਦਰ ਨੂੰ ਵੀ ਚੰਗੀਆਂ ਸੁਣਾਇਆਂ ਸਿਰਫ਼ ਇੰਨਾ ਹੀ ਨਹੀਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਾਫ਼ ਕੀਤਾ ਕਿ ਉਹ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਗੇ ਅਤੇ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਨਹੀਂ ਜਾਣਗੇ

ਸੇਵਾ ਸਿੰਘ ਸੇਖਵਾਂ 'ਤੇ ਬ੍ਰਹਮਪੁਰਾ ਦਾ ਇਲਜ਼ਾਮ

ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਜਦੋਂ ਪਾਰਟੀ ਬਣੀ ਸੀ ਤਾਂ ਸੇਵਾ ਸਿੰਘ ਸੇਖਵਾਂ ਨੇ ਸ੍ਰੀ ਅਕਾਲ ਤਖ਼ਤ 'ਤੇ ਜਾਕੇ ਸਹੁੰ ਚੁੱਕੀ ਸੀ ਕਿ ਉਹ ਕਿ ਪਾਰਟੀ ਦੇ ਨਾਲ ਰਹਿਣਗੇ, ਮੇਰੇ ਨਾਲ ਚੱਲਣਗੇ ਅੱਜ ਮੇਰਾ ਫ਼ੋਨ ਵੀ ਨਹੀਂ ਚੁੱਕਿਆ ਮੈਨੂੰ ਬਿਨਾਂ ਦੱਸੇ ਹੀ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਵਿੱਚ ਸ਼ਾਮਲ ਹੋ ਗਏ, ਉਨ੍ਹਾਂ ਕਿਹਾ ਅੱਜ ਉਹ ਰੱਬ ਨੂੰ ਭੁੱਲ ਗਏ ਨੇ, ਲੋਕ ਇੰਨਾ ਲੋਕਾਂ ਦਾ ਸਾਥ ਨਹੀਂ ਦੇਣਗੇ,ਸਿਰਫ਼ ਇੰਨਾ ਹੀ ਨਹੀਂ ਉਨ੍ਹਾਂ ਕਿਹਾ ਅਜਿਹੇ ਸਿਆਸਤਦਾਨਾਂ ਨਾਲ ਲੋਕਾਂ ਨੂੰ ਬੋਲਨਾ ਚਾਲਨਾ ਬੰਦ ਕਰ ਦੇਣਾ ਚਾਹੀਦਾ ਹੈ, ਬ੍ਰਹਮਪੁਰਾ ਨੇ ਦਾਅਵਾ ਕੀਤਾ ਕਿ  ਬੱਬੀ ਬਾਦਲ ਉਨ੍ਹਾਂ ਦੇ ਨਾਲ ਨੇ ਇਹ ਜਾਣਕਾਰੀ ਉਨ੍ਹਾਂ ਨੇ ਆਪ ਫ਼ੋਰ ਕਰ ਕੇ ਦਿੱਤੀ ਹੈ, ਉਨ੍ਹਾਂ ਕਿਹਾ ਬੱਬੀ ਬਾਦਲ  ਭੁਲੇਖੇ ਨਾਲ ਗਏ ਸਨ, ਬ੍ਰਹਮਪੁਰਾ ਨੇ ਸੁਖਦੇਵ ਸਿੰਘ ਢੀਂਡਸਾ ਅਤੇ ਸੇਖਵਾਂ ਨੂੰ ਨਸੀਅਤ ਦਿੰਦੇ ਹੋਏ ਕਿਹਾ ਕਿ  ਜਦੋਂ ਤੱਕ ਤਿਆਗ ਦੀ ਭਾਵਨਾ ਨਹੀਂ ਆਵੇਗੀ ਉਦੋਂ ਤੱਕ ਜਨਤਾ ਪ੍ਰਵਾਨ ਨਹੀਂ ਕਰਨਗੇ, ਬ੍ਰਹਮਪੁਰਾ ਨੇ ਸਾਫ਼ ਕੀਤਾ ਕਿ ਉਹ ਹੁਣ ਸੁਖਦੇਵ ਸਿੰਘ ਢੀਂਡਸਾ ਅਤੇ ਸੇਵਾ ਸਿੰਘ ਸੇਖਵਾਂ ਕੋਲ ਨਹੀਂ ਜਾਣਗੇ