ਰਣਜੀਤ ਸਿੰਘ ਬ੍ਰਹਮਪੁਰਾ ਦੇ ਸਿੱਧੂ 'ਤੇ ਸਿਆਸੀ ਡੋਰੇ ਤਾਂ ਸੁਖਬੀਰ ਬਾਦਲ ਨੂੰ ਨਸੀਹਤ !

ਅਕਾਲੀ ਦਲ ਟਕਸਾਲੀ ਨੇ ਅੰਮ੍ਰਿਤਸਰ ਵਿੱਚ ਖੋਲਿਆ ਆਪਣਾ ਦਫ਼ਤਰ 

ਰਣਜੀਤ ਸਿੰਘ ਬ੍ਰਹਮਪੁਰਾ ਦੇ ਸਿੱਧੂ 'ਤੇ ਸਿਆਸੀ ਡੋਰੇ ਤਾਂ ਸੁਖਬੀਰ ਬਾਦਲ ਨੂੰ ਨਸੀਹਤ !
ਅਕਾਲੀ ਦਲ ਟਕਸਾਲੀ ਨੇ ਅੰਮ੍ਰਿਤਸਰ ਵਿੱਚ ਖੋਲਿਆ ਆਪਣਾ ਦਫ਼ਤਰ

ਪਰਮਵੀਰ ਰਿਸ਼ੀ/ਅੰਮ੍ਰਿਤਸਰ : ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੀਂ ਪਾਰਟੀ ਬਣਾਉਣ ਤੋਂ ਬਾਅਦ ਹੁਣ ਰਣਜੀਤ ਸਿੰਘ ਬ੍ਰਹਮਪੁਰਾ (Ranjeet singh Brampura) ਵੀ  2022 ਦੇ ਲਈ ਆਪਣੀ ਸਿਆਸੀ ਜ਼ਮੀਨ ਤਲਾਸ਼ਨ ਦੇ ਲਈ ਮੁੜ ਤੋਂ ਰਣਨੀਤੀ ਬਣਾ ਰਹੇ ਨੇ,ਬ੍ਰਹਮਪੁਰਾ ਦੀਆਂ ਨਜ਼ਰਾਂ ਹੁਣ ਨਵਜੋਤ ਸਿੰਘ ਸਿੱਧੂ 'ਤੇ ਨੇ, ਅੰਮ੍ਰਿਤਸਰ ਵਿੱਚ ਪਾਰਟੀ  ਦਫ਼ਤਰ ਖੌਲਣ ਵੇਲੇ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ( Navjot Singh Sidhu) ਨੂੰ ਆਪਣੇ ਨਾਲ ਆਉਣ ਦਾ ਸੱਦਾ ਦਿੱਤਾ, ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਕਾਂਗਰਸ ਨੂੰ ਛੱਡ ਕੇ ਉਨ੍ਹਾਂ ਨਾਲ ਆਉਂਦੇ ਨੇ ਤਾਂ ਪਾਰਟੀ ਉਨ੍ਹਾਂ ਦਾ ਸੁਆਗਤ ਕਰੇਗੀ 

ਇਹ ਪਹਿਲਾਂ ਮੌਕਾ ਨਹੀਂ ਜਦੋਂ ਬ੍ਰਹਮਪੁਰਾ ਨੇ ਸਿੱਧੂ 'ਤੇ ਸਿਆਸੀ ਡੋਰੇ ਪਾਏ ਹੋਣ, ਇਸ ਤੋਂ ਪਹਿਲਾਂ ਵੀ CM ਕੈਪਟਨ ਅਤੇ ਸਿੱਧੂ ਵਿਚਾਲੇ ਚੱਲ ਰਹੀ ਸਿਆਸੀ ਲੜਾਈ ਦੌਰਾਨ ਵੀ  ਉਨ੍ਹਾਂ ਨੇ  ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿੱਚ ਆਉਣ ਦਾ ਸੱਦਾ ਦਿੱਤਾ ਹੈ, ਨਵਜੋਤ ਸਿੰਘ ਸਿੱਧੂ ਭਾਵੇਂ ਇਸ ਵਕਤ ਐਕਟਿਵ ਸਿਆਸਤ ਤੋਂ ਪਰੇ ਨੇ ਪਰ ਉਨ੍ਹਾਂ ਦਾ ਪੰਜਾਬ ਦੀ ਸਿਆਸਤ ਵਿੱਚ ਕੱਦ ਇੰਨਾ ਵੱਡਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਬੈਂਸ ਭਰਾ ਵੀ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਨਾਲ ਹੱਥ ਮਿਲਾਉਣ ਬਾਰੇ ਕਈ ਵਾਰ ਆਫ਼ਰ ਦੇ ਚੁੱਕੇ ਨੇ, ਸਿਰਫ਼ ਇੰਨਾ ਹੀ ਨਹੀਂ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ( Arvind Kejriwal) ਵੀ ਸਿੱਧੂ (Navjot Singh Sidhu) ਨੂੰ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਆਪ ਵਿੱਚ ਆਉਣ ਦਾ ਸੱਦਾ ਦੇ ਚੁੱਕੇ ਨੇ 

ਖੇਤੀ ਆਰਡੀਨੈਂਸਾਂ ਮਾਮਲੇ 'ਚ ਸੁਖਬੀਰ ਬਾਦਲ 'ਤੇ ਸਿਆਸੀ ਹਮਲਾ a

ਖੇਤੀ ਆਰਡੀਨੈਂਸਾਂ (Agriculture Ordinace) ਨੂੰ ਲੈਕੇ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ (Akali Dal Taksali Ranjeet Singh Brampura) ਨੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਇਸ ਦੇ ਵਿਰੋਧ ਵਿੱਚ ਹੈ, ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ( Sukhbir Badal) ਅਤੇ ਹਰਸਿਮਰਤ ਕੌਰ ਬਾਦਲ 'ਤੇ ਵੀ ਤੰਜ ਕੱਸ ਦੇ ਹੋਏ ਸਵਾਲ ਕੀਤਾ ਕਿ ਕਿਸਾਨ ਵਿਰੋਧੀ ਆਰਡੀਨੈਂਸ ਹੋਣ ਦੇ ਬਾਵਜੂਦ ਆਖ਼ਿਰ ਉਨ੍ਹਾਂ ਵੱਲੋਂ ਕਿਉਂ ਨਹੀਂ ਬਿੱਲ ਦਾ ਵਿਰੋਧ ਕੀਤਾ ਗਿਆ 

ਅੰਮ੍ਰਿਤਸਰ ਵਿੱਚ ਨਵੇਂ ਦਫ਼ਤਰ ਦਾ ਉਦਘਾਟਨ, 5 ਮਤੇ ਪਾਸ 

ਅਕਾਲੀ ਦਲ ਟਕਸਾਲੀ ਦੇ ਹੈੱਡ ਆਫ਼ਿਸ ਦਾ ਉਦਘਾਟਨ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਹਰਿ ਰਾਏ ਐਨਕਲੇਵ ਵਿੱਚ ਕੀਤਾ ਗਿਆ, ਇਸ ਦੌਰਾਨ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਲ ਕੋਰ ਕਮੇਟੀ ਦੇ ਮੈਂਬਰ ਮੌਜੂਦ ਸਨ, ਪਾਰਟੀ ਨੇ ਕੁੱਲ 5 ਮੱਤੇ  ਪਾਸ ਕੀਤੇ,ਇਸ ਦੌਰਾਨ ਰਣਜੀਤ ਸਿੰਘ ਬ੍ਰਹਮਪੁਰਾ  ਨੇ ਕਿਹਾ ਕਿ 3 ਅਗਸਤ ਨੂੰ ਸਬ ਆਫਿਸ ਚੰਡੀਗੜ੍ਹ ਵਿਚ ਖੌਲਿਆ ਜਾਵੇਗਾ

ਅਕਾਲੀ ਦਲ ਟਕਸਾਲੀ ਮੀਟਿੰਗ ਵਿੱਚ ਇਹ ਮੱਤੇ ਪਾਸ 

-  ਘਰ ਘਰ ਜਾਕੇ 10 ਰੁਪਏ  ਤੋਂ 500 ਤੱਕ ਦੀ ਪਰਚੀ ਕੱਟੀ  ਜਾਏਗੀ
-  UAPA ਕਾਨੂੰਨ ਖ਼ਿਲਾਫ਼  ਪਾਰਟੀ ਸੜਕਾਂ 'ਤੇ ਉੱਤਰੇਗੀ 
-  ਕੋਰੋਨਾ ਟੈਸਟਾਂ ਨੂੰ ਲੈਕੇ ਸਰਕਾਰ ਦੇ ਦਬਾਅ ਪਾਇਆ ਜਾਵੇਗਾ 
-   3 ਆਰਡੀਨੈਂਸ  ਕਿਸਾਨਾਂ ਦੇ ਖ਼ਿਲਾਫ਼ ਨੇ ਉਸ ਦੇ ਖ਼ਿਲਾਫ਼ ਆਵਾਜ਼ ਚੁੱਕੀ ਜਾਵੇਗੀ  
-    ਡੀਜ਼ਲ ਪੈਟਰੋਲ ਦੀਆਂ ਵਧੀਆਂ ਕੀਮਤਾਂ ਘੱਟ ਕਰਨ ਲਈ ਸਰਕਾਰ 'ਤੇ ਦਬਾਅ ਪਾਇਆ ਜਾਵੇਗਾ   
-   Sgpc ਦੀਆਂ ਚੋਣਾਂ ਛੇਤੀ ਕਰਵਾਇਆ ਦੀ ਮੰਗ ਕੀਤੀ ਜਾਵੇਗੀ  
-    2022 ਦੀਆਂ ਚੋਣਾਂ ਬਾਦਲ,ਕਾਂਗਰਸ ਛੱਡ ਕੇ ਕਿਸੇ ਵੀ ਨਾਲ ਗੱਠਜੋੜ ਕੀਤਾ ਜਾਵੇਗਾ