ਸ਼ਰਾਬਕਾਂਡ: ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤੇ 2-2 ਲੱਖ ਦੇ ਚੈੱਕ, ਚੈੱਕ ਤਾਂ ਮਿਲ ਗਏ ਇਨਸਾਫ ਕਦੋਂ ?

ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਨੂੰ ਮਦਦ ਦਾ ਭਰੋਸਾ ਦਿੰਦਿਆਂ 2-2 ਲੱਖ ਰੁਪਏ ਦੇ ਚੈੱਕ ਦੇਣ ਦਾ ਐਲਾਨ ਕੀਤਾ ਗਿਆ। 

ਸ਼ਰਾਬਕਾਂਡ: ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤੇ 2-2 ਲੱਖ ਦੇ ਚੈੱਕ, ਚੈੱਕ ਤਾਂ ਮਿਲ ਗਏ ਇਨਸਾਫ ਕਦੋਂ ?
ਸ਼ਰਾਬਕਾਂਡ: ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤੇ 2-2 ਲੱਖ ਦੇ ਚੈੱਕ, ਚੈੱਕ ਤਾਂ ਮਿਲ ਗਏ ਇਨਸਾਫ ਕਦੋਂ ?

ਮਨੀਸ਼ ਸ਼ਰਮਾ/ ਤਰਨਤਾਰਨ: ਪੰਜਾਬ ਦੇ ਮਾਝਾ ਖਿੱਤੇ 'ਚ ਜੋ ਹੋਇਆ ਉਸ ਨੂੰ ਛੇਤੀ ਭੁੱਲਿਆ ਨਹੀਂ ਜਾ ਸਕਦਾ ਹੈ। ਜ਼ਹਿਰੀਲੀ ਸ਼ਰਾਬ ਦੇ ਤਾਂਡਵ ਨੇ ਕਈ ਮਾਵਾਂ ਦੇ ਪੁੱਤ ਤੇ ਕਈ ਪਰਿਵਾਰ ਤਬਾਹ ਕਰ ਦਿੱਤੇ ਗਏ। ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਨੂੰ ਮਦਦ ਦਾ ਭਰੋਸਾ ਦਿੰਦਿਆਂ 2-2 ਲੱਖ ਰੁਪਏ ਦੇ ਚੈੱਕ ਦੇਣ ਦਾ ਐਲਾਨ ਕੀਤਾ ਗਿਆ। 

ਜਿਸ ਦੇ ਮੱਦੇਨਜ਼ਰ ਪਰਿਵਾਰਾਂ ਨੂੰ ਮੁਆਵਜੇ ਦੇ ਚੈਕ ਵੰਡਣ ਦਾ ਸਿਲਸਿਲਾ ਸ਼ੁਰੂ ਗਿਆ ਹੈ। ਤਰਨ ਤਾਰਨ ਵਿੱਚ ਪੀੜਿਤ ਪਰਿਵਾਰਾਂ ਨੂੰ ਕੈਬਿਨਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਡਾਕਟਰ ਰਾਜਕੁਮਾਰ ਵੇਰਕਾ ਵਲੋਂ ਦੋ ਦੋ ਲੱਖ ਰੁਪਏ ਦੇ ਚੈਕ ਵੰਡੇ ਜਾ ਰਹੇ ਹਨ। 

ਇਥੇ ਦੱਸ ਦੇਈਏ ਕਿ 30 ਜੁਲਾਈ ਦੀ ਰਾਤ ਨੂੰ ਜ਼ਿਲੇ ਦੇ ਵੱਖ-ਵੱਖ ਪਿੰਡਾਂ ਦੇ ਨਿਵਾਸੀ ਗਰੀਬ ਵਰਗ ਨਾਲ ਸਬੰਧਤ 96 ਵਿਅਕਤੀਆਂ ਦੀ ਮੌਤ ਹੋ ਗਈ ਸੀ। ਪਰਿਵਾਰਾਂ 'ਚ ਵਿਰਲਾਪ ਸੀ ਤੇ ਲੋਕਾਂ ਦਾ ਹਾਲ ਕਿਸੇ ਤੋਂ ਦੇਖਿਆ ਨਹੀਂ ਜਾ ਰਿਹਾ ਸੀ। 

ਇਸ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਨੇ ਮਜਿਸਟਰੇਟ ਜਾਂਚ ਦੇ ਹੁਕਮ ਦਿੱਤੇ। ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਕਈ ਗ੍ਰਿਫਤਾਰੀਆਂ ਵੀ ਕੀਤੀਆਂ ਤੇ ਇਸ ਸ਼ਰਾਬਕਾਂਡ ਮਗਰੋਂ ਪੰਜਾਬ ਦੀ ਪੁਲਿਸ ਮੁਸਤੈਦ ਹੋਈ ਤਾਂ ਸੂਬੇ ਭਰ 'ਚੋ ਲੱਖਾਂ ਲੀਟਰ ਨਜ਼ਾਇਜ਼ ਸ਼ਰਾਬ ਦੀ ਬਰਾਮਦਗੀ ਹੋਈ, ਜੋ ਆਪਣੇ 'ਚ ਇੱਕ ਵੱਡਾ ਸਵਾਲ ਹੈ। ਸ਼ਰਾਬ ਦੀ ਇਹ ਬਰਾਮਦਗੀ ਸੂਬਾ ਸਰਕਾਰ ਅਤੇ ਜ਼ਿਲਾ ਪ੍ਰਸਾਸਨਾਂ 'ਤੇ ਸਵਾਲੀਆਂ ਨਿਸ਼ਾਨ ਖੜੇ ਕਰ ਰਹੀ ਹੈ ਕਿ ਸਰਕਾਰ ਵੱਲੋਂ ਜੇਕਰ ਪਹਿਲਾਂ ਹੀ ਜ਼ਹਿਰੀਲੀ ਸ਼ਰਾਬ ਦੇ ਪੈੜ ਨੱਪੀ ਜਾਂਦੀ ਤਾਂ ਮਾਵਾਂ ਦੇ ਪੁੱਤ ਇਸ ਜ਼ਹਿਰ ਦਾ ਸ਼ਿਕਾਰ ਨਾ ਹੁੰਦੇ। 

Watch Live TV-