ਸਾਬਕਾ ਸਮਾਜਵਾਦੀ ਆਗੂ ਅਤੇ ਰਾਜਸਭਾ ਮੈਂਬਰ ਅਮਰ ਸਿੰਘ ਦਾ ਦੇਹਾਂਤ, ਲੰਮੇ ਵਕਤ ਤੋਂ ਸੀ ਬਿਮਾਰ

ਸਾਬਕਾ ਸਮਾਜਵਾਦੀ ਪਾਰਟੀ ਦੇ ਆਗੂ ਅਮਰ ਸਿੰਘ ਦਾ ਲੰਮੇ ਵਕਤ ਤੋਂ ਚੱਲ ਰਿਹਾ ਇਲਾਜ

ਸਾਬਕਾ ਸਮਾਜਵਾਦੀ ਆਗੂ ਅਤੇ ਰਾਜਸਭਾ ਮੈਂਬਰ ਅਮਰ ਸਿੰਘ ਦਾ ਦੇਹਾਂਤ, ਲੰਮੇ ਵਕਤ ਤੋਂ ਸੀ ਬਿਮਾਰ
ਸਾਬਕਾ ਸਮਾਜਵਾਦੀ ਪਾਰਟੀ ਦੇ ਆਗੂ ਅਮਰ ਸਿੰਘ ਦਾ ਲੰਮੇ ਵਕਤ ਤੋਂ ਚੱਲ ਰਿਹਾ ਇਲਾਜ

ਦਿੱਲੀ : ਸਾਬਕਾ ਸਮਾਜਵਾਦੀ ਪਾਰਟੀ ਦੇ ਆਗੂ ਅਤੇ ਰਾਜਸਭਾ ਮੈਂਬਰ ਅਮਰ ਸਿੰਘ ਦਾ ਸਨਿੱਚਰਵਾਰ ਨੂੰ ਦੇਹਾਂਤ ਹੋ ਗਿਆ ਹੈ, ਸਿੰਗਾਪੁਰ ਵਿੱਚ ਉਨ੍ਹਾਂ ਦਾ ਕਾਫ਼ੀ ਲੰਮੇ ਵਕਤ ਤੋਂ ਇਲਾਜ ਚੱਲ ਰਿਹਾ ਸੀ,ਉਹ 2013 ਤੋਂ ਕਿਡਨੀ ਦੀ ਬਿਮਾਰੀ ਨਾਲ ਪਰੇਸ਼ਾਨ ਸੀ, ਸੂਤਰਾਂ ਮੁਤਾਬਿਕ ਦੇਹਾਂਤ ਦੇ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਨਾਲ ਸੀ 

ਇਸ ਤੋਂ ਪਹਿਲਾਂ ਸਵੇਰੇ ਉਨ੍ਹਾਂ ਨੇ ਭਾਰਤੀ ਆਜ਼ਾਦੀ ਦੇ ਅਮਰ ਯੋਧਾ ਅਤੇ ਸਿੱਖਿਆ ਮਾਹਿਰ ਬਾਲ ਗੰਗਾਧਰ ਤਿਲਕ ਦੇ ਜਨਮ ਦਿਨ ਤੇ ਟਵੀਟ ਕਰ ਕੇ ਉਨ੍ਹਾਂ ਨੂੰ ਯਾਦ ਕੀਤਾ ਸੀ ਅਤੇ ਆਪਣੇ ਹਿਮਾਇਤੀਆਂ ਨੂੰ ਈਦ ਦੀ ਮੁਬਾਰਕ ਦਿੱਤੀ ਸੀ, ਮਾਰਚ ਦੇ ਮਹੀਨੇ ਵਿੱਚ ਉਨ੍ਹਾਂ ਨੇ ਇੱਕ ਵੀਡੀਓ ਵੀ ਟਵੀਟ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਇਲਾਜ ਕਰਾ ਰਹੇ ਨੇ ਅਤੇ ਜਲਦ ਠੀਕ ਹੋਕੇ ਆਉਣਗੇ 

ਸਮਾਜਵਾਦੀ ਪਾਰਟੀ ਦੇ ਸਾਬਕਾ ਆਗੂ ਅਮਰ ਸਿੰਘ ਬਿਮਾਰੀ ਦੇ ਬਾਵਜੂਦ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਸਨ, ਉਨ੍ਹਾਂ ਨੇ 22 ਮਾਰਚ ਨੂੰ ਵੀਡੀਓ ਪੋਸਟ ਕਰ ਕੇ ਆਪਣੇ ਹਿਮਾਇਤਿਆਂ ਨੂੰ ਕੋਰੋਨਾ ਵਾਇਰਸ ਦੇ ਖ਼ਿਲਾਫ਼ ਪੀਐੱਮ ਮੋਦੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਸੀ