ਜਾਖੜ ਦੀ CM ਕੈਪਟਨ ਤੋਂ ਮੰਗ,ਗੋਵਿੰਦਵਾਲ,ਰਾਜਪੁਰਾ,ਤਲਵੰਡੀ ਸਾਬੋ ਥਰਮਲ ਪਲਾਂਟ ਹੋਣ ਬੰਦ, ਕੈਂਸਰ ਨੂੰ ਦੱਸਿਆ ਕਾਰਨ

ਜਾਖੜ ਦਾ ਇਲਜ਼ਾਮ ਤਿੰਨੋ ਥਰਮਲ ਪਲਾਂਟ ਦੀ ਵਜਾ ਕਰਕੇ ਸਰਕਾਰ ਦੇ ਖ਼ਜਾਨੇ 'ਤੇ 2300 ਕਰੋੜ ਦਾ ਬੋਝ  

ਜਾਖੜ ਦੀ CM ਕੈਪਟਨ ਤੋਂ ਮੰਗ,ਗੋਵਿੰਦਵਾਲ,ਰਾਜਪੁਰਾ,ਤਲਵੰਡੀ ਸਾਬੋ ਥਰਮਲ ਪਲਾਂਟ ਹੋਣ ਬੰਦ, ਕੈਂਸਰ  ਨੂੰ ਦੱਸਿਆ ਕਾਰਨ
ਜਾਖੜ ਦਾ ਇਲਜ਼ਾਮ ਤਿੰਨੋ ਥਰਮਲ ਪਲਾਂਟ ਦੀ ਵਜਾ ਕਰਕੇ ਸਰਕਾਰ ਦੇ ਖ਼ਜਾਨੇ 'ਤੇ 2300 ਕਰੋੜ ਦਾ ਬੋਝ

ਚੰਡੀਗੜ੍ਹ : ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਥਰਮਲ ਪਲਾਟ ਤੋਂ ਨਿਕਲਣ ਵਾਲੇ ਪ੍ਰਦੂਸ਼ਨ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਨੂੰ ਦਿੱਤੇ ਨੋਟਿਸ ਤੋਂ ਬਾਅਦ ਹੁਣ ਸਿਆਸੀ ਆਗੂਆਂ ਵੱਲੋਂ ਵੀ ਇਸ ਨੂੰ ਬੰਦ ਕਰਨ  ਦੀ ਮੰਗ ਸ਼ੁਰੂ ਹੋ ਗਈ ਹੈ, ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਉਹ ਜਲਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਪੰਜਾਬ ਵਿੱਚ ਮੌਜੂਦ ਤਿੰਨ ਥਰਮਲ ਪਲਾਟ ਗੋਵਿੰਦਵਾਲ,ਰਾਜਪੁਰਾ ਅਤੇ ਤਲਵੰਡੀ ਸਾਬੋ ਨੂੰ ਬੰਦ ਕਰਨ ਦੀ ਅਪੀਲ ਕਰਨਗੇ,ਸੁਨੀਲ ਜਾਖੜ ਦਾ ਕਹਿਣਾ ਹੈ ਕਿ ਇਨ੍ਹਾਂ ਥਰਮਲ ਪਲਾਟ ਦੀ ਵੱਜਾਂ ਕਰਕੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਕੈਂਸਰ ਫੈਲ ਰਿਹਾ ਹੈ  

ਥਰਮਲ ਪਲਾਂਟ 'ਤੇ ਖਰਚਾ 

ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਥਰਮਲ ਪਲਾਂਟ ਦਾ ਸਾਲਾਨਾ ਖਰਚਾ 2300 ਕਰੋੜ ਦਾ ਹੈ, ਜੋ ਕਿ ਸੂਬੇ ਦੇ  ਸਿਰ 'ਤੇ ਵਾਧੂ ਭਾਰ ਹੈ,ਜਾਖੜ ਨੇ ਇਸ ਦੇ ਲਈ ਸਾਬਕਾ ਬਾਦਲ ਸਰਕਾਰ  ਨੂੰ ਜ਼ਿੰਮੇਵਾਰ ਦੱਸਿਆ,ਸਿਰਫ਼ ਇੰਨਾ ਹੀ ਨਹੀਂ ਸੁਨੀਲ ਜਾਖੜ ਨੇ ਅਫ਼ਸਰਾਂ ਨੂੰ ਵੀ ਥਰਮਲ ਪਲਾਂਟਾ ਨੂੰ ਲੈ ਕੇ ਖਰੀਆਂ-ਖਰੀਆਂ ਸੁਣਾਇਆ, ਜਾਖੜ ਨੇ ਕਿਹਾ ਕਿ ਅਫ਼ਸਰਾਂ ਨੇ ਥਰਮਲ ਪਲਾਂਟਾ ਤੋਂ ਛੁਟਕਾਰਾ 

ਦਿਵਾਉਣ ਦਾ ਸਰਕਾਰ ਨੂੰ ਕਾਨੂੰਨੀ ਰਸਤਾ ਨਹੀਂ ਦੱਸਿਆ ਜਿਸ ਦੀ ਵੱਜ੍ਹਾਂ ਕਰ ਕੇ ਲੋਕ ਪਰੇਸ਼ਾਨ ਨੇ 

ਕੀ ਸਨ CPCB ਦੇ ਨਿਰਦੇਸ਼ ?

ਦਰਾਸਲ ਪਾਵਰ ਪਲਾਂਟ ਤੋਂ ਨਿਕਲਣ ਵਾਲੀ ਰਾਖ ਘਰਾਂ  ਵਿੱਚ ਪਹੁੰਚ ਰਹੀ ਹੈ ਜਿਸ ਦੀ ਵਜਾ ਕਰ ਕੇ ਕੈਂਸਰ ਦੇ ਮਾਮਲੇ ਲਗਾਤਾਰ ਵੱਧ ਸਾਹਮਣੇ ਆਉਂਦੇ ਨੇ, ਇਸ ਤੋਂ ਬਚਣ ਦੇ ਲਈ ਕੇਂਦਰ ਪ੍ਰਦੂਸ਼ਣ ਕੰਟਰੋਲ ਬੋਰਡ ਨੇ 31 ਦਸੰਬਰ 2019 ਤੱਕ ਪੰਜਾਬ ਦੇ ਸਾਰੇ ਥਰਮਲ ਪਲਾਂਟ ਵਿੱਚ ਡੀ-ਸਲਫਰਾਈਜੇਸ਼ਨ ਯੰਤਰ ਲਗਾਉਣ ਦੇ ਨਿਰਦੇਸ਼ ਦਿੱਤੇ ਸਨ, ਪਰ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕਿਆ 

ਗਿਆ 

CPCB ਦਾ ਹਰਿਆਣਾ ਨੂੰ ਨੋਟਿਸ 

ਝੱਜਰ ਦਾ ਥਰਮਲ ਪਾਵਰ ਪਲਾਂਟ ਦਾ ਕੰਟਰੋਲ ਕੇਂਦਰ ਸਰਕਾਰ ਕੋਲ ਹੈ,ਜਿਸ 'ਤੇ 550 ਕਰੋੜ਼ ਰੁਪਏ ਖ਼ਰਚ ਕਰਨੇ ਹੋਣਗੇ, ਜਦਕਿ ਬਾਕੀ ਦੇ 3 ਪਾਵਰ ਪਲਾਂਟ ਸੂਬਾ ਸਰਕਾਰ ਦੇ ਕੰਟਰੋਲ 'ਚ ਹਨ,ਜਾਣਕਾਰੀ ਮੁਤਾਬਿਕ ਚਾਰੋ ਥਰਮਲ ਪਾਵਰ ਪਲਾਂਟ 'ਤੇ ਕਰੀਬ 1600 ਕਰੋੜ ਰੁਪਏ ਖਰਚ ਕਰਨ ਦੀ ਤਜਵੀਜ਼ ਰਹੇਗੀ । ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਦੇ ਮਕਸਦ ਨਾਲ ਨਿਯਮਾਂ ਵਿੱਚ ਕੀਤੀ ਸੋਧ ਤਹਿਤ 

ਕੁੱਝ ਨਵੇਂ  ਯੰਤਰ ਲਗਾਏ ਜਾਣੇ ਸਨ ਪਰ ਉਨ੍ਹਾਂ ਨੂੰ ਨਹੀਂ ਲਗਾਇਆ ਗਿਆ