ਪ੍ਰਕਾਸ਼ ਸਿੰਘ ਬਾਦਲ ਦੀ ਇਸ਼ਾਰਿਆਂ-ਇਸ਼ਾਰਿਆਂ ਵਿੱਚ ਕੇਂਦਰ ਸਰਕਾਰ ਨੂੰ ਵੱਡੀ ਨਸੀਹਤ

ਰਾਜਾਸਾਂਸੀ ਵਿੱਚ ਅਕਾਲੀ ਦਲ ਦੀ ਰੈਲੀ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਘੱਟ ਗਿਣਤੀਆਂ ਅਤੇ ਆਪਣੇ ਸਾਥੀਆਂ ਨੂੰ ਨਾਲ ਲੈਕੇ ਚੱਲਣ ਦੀ ਨਸੀਹਤ ਦਿੱਤੀ ਹੈ

ਪ੍ਰਕਾਸ਼ ਸਿੰਘ ਬਾਦਲ ਦੀ ਇਸ਼ਾਰਿਆਂ-ਇਸ਼ਾਰਿਆਂ ਵਿੱਚ ਕੇਂਦਰ ਸਰਕਾਰ ਨੂੰ ਵੱਡੀ ਨਸੀਹਤ
ਪ੍ਰਕਾਸ਼ ਸਿੰਘ ਬਾਦਲ ਦੀ ਇਸ਼ਾਰਿਆਂ-ਇਸ਼ਾਰਿਆਂ ਵਿੱਚ ਕੇਂਦਰ ਸਰਕਾਰ ਨੂੰ ਵੱਡੀ ਨਸੀਹਤ

ਰਾਜਾਸਾਂਸੀ : ਰਾਜਾਸਾਂਸੀ ਵਿੱਚ ਅਕਾਲੀ ਦਲ ਦੀ ਰੋਸ ਰੈਲੀ ਭਾਵੇਂ ਸੂਬਾ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਸੀ, ਪਰ  ਸਿਆਸੀ ਸਟੇਜ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੇ  ਬਾਗ਼ੀ ਟਕਸਾਲੀਆ ਅਤੇ ਬੀਜੇਪੀ ਦੋਵਾਂ ਨੂੰ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਵੱਡਾ ਸਿਆਸੀ ਸੁਨੇਹਾ ਦੇ ਦਿੱਤਾ ਹੈ, ਮਾਝੇ ਦੇ ਬਾਗ਼ੀ ਟਕਸਾਲੀ ਆਗੂਆਂ ਦੀ ਆਵਾਜ਼ ਨੂੰ ਕਮਜ਼ੋਰ ਕਰਨ ਦੇ ਲਈ ਸੁਖਬੀਰ ਬਾਦਲ ਨੇ ਮਾਝੇ ਦੀ ਧਰਤੀ ਨੂੰ ਹੀ ਚੁਣਿਆ,ਬਾਗ਼ੀ ਟਕਸਾਲੀ ਆਗੂ ਰਤਨ ਸਿੰਘ ਅਜਨਾਲਾ ਦੇ ਬੇਟੇ ਬੋਨੀ ਅਜਨਾਲਾ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਨਾਲ ਹੀ ਸਿਆਸੀ ਸਟੇਜ ਤੋਂ  ਪ੍ਰਕਾਸ਼ ਸਿੰਘ ਬਾਦਲ ਨੇ ਬੀਜੇਪੀ ਨੂੰ ਗੱਠਜੋੜ ਧਰਮ ਅਤੇ ਧਰਮ ਨਿਰਪੱਖਤਾ ਦੀ ਵੱਡੀ ਨਸੀਹਤ ਵੀ ਦਿੱਤੀ 

ਪ੍ਰਕਾਸ਼ ਸਿੰਘ ਬਾਦਲ ਦੀ ਕੇਂਦਰ ਨੂੰ ਨਸੀਹਤ

CAA ਅਤੇ ਗੱਠਜੋੜ ਧਰਮ ਨੂੰ ਲੈ ਕੇ ਪਹਿਲੀ ਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੀਜੇਪੀ ਨੂੰ ਵੱਡੀ ਨਸੀਹਤ ਦਿੱਤੀ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਬੀਜੇਪੀ ਨੂੰ ਕਿਹਾ ਕਿ ਹਾਲਾਤ ਠੀਕ ਨਹੀਂ ਨੇ, ਕੇਂਦਰ ਸਰਕਾਰ ਨੂੰ ਫ਼ੈਸਲੇ ਲੈਣ ਤੋਂ ਪਹਿਲਾਂ ਆਪਣੇ ਸਾਥੀਆਂ ਨੂੰ ਜ਼ਰੂਰ ਪੁੱਛਣਾ ਚਾਹੀਦੀ ਹੈ,ਪ੍ਰਕਾਸ਼ ਸਿੰਘ ਬਾਦਲ ਦਾ ਇਹ ਇਸ਼ਾਰਾ ਦਿੱਲੀ ਵਿਧਾਨਸਭਾ ਚੋਣਾਂਦੌਰਾਨ ਸੀਟ ਵੰਡ ਨੂੰ ਲੈਕੇ ਕਿਧਰੇ ਨਾ ਕਿਧਰੇ ਪੈਂਦੇ ਹੋਏ ਮਤਭੇਦਾਂ ਬਾਰੇ ਸੀ, ਜਦਕਿ ਪ੍ਰਕਾਸ਼ ਸਿੰਘ ਬਾਦਲ ਨੇ CAA ਵਿੱਚ ਮੁਸਲਮਾਨ ਭਾਈਚਾਰੇ ਨੂੰ ਸ਼ਾਮਲ ਕਰਵਾਉਣ ਦੀ ਹਿਮਾਇਤ ਕਰਦੇ ਹੋਏ ਕੇਂਦਰ  ਨੂੰ ਨਸੀਹਤ ਦਿੱਤੀ ਕਿ ਕੇਂਦਰ ਨੂੰ ਸਾਰੇ ਧਰਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਸਿਰਫ਼ ਇੰਨਾ ਹੀ ਨਹੀਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕੇਂਦਰ ਸਰਕਾਰ ਨੂੰ ਘੱਟ ਗਿਣਤੀਆਂ ਨੂੰ ਨਾਲ ਲੈਕੇ ਚਲਣਾ ਚਾਹੀਦਾ ਹੈ,ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸਾਈ ਮੀਆਂ ਮੀਰ ਤੋਂ ਗੁਰੂ ਸਾਹਿਬਾਨ ਨੇ ਸ਼੍ਰੀ ਦਰਬਾਰ ਸਾਹਿਬ ਦਾ ਨੀਂਅ ਪੱਥਰ ਰਖਵਾ ਕੇ ਧਰਮ ਨਿਰਪੱਖਤਾਂ ਦਾ ਜੋ ਸੁਨੇਹਾ ਦਿੱਤਾ ਸੀ ਉਸਦੀ ਅੱਜ ਬਹੁਤ ਜ਼ਰੂਰਤ ਹੈ,ਪ੍ਰਕਾਸ਼ ਸਿੰਘ  ਬਾਦਲ ਨੇ ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ ਦਾ ਵੀ ਉਦਾਰਣ ਦਿੰਦੇ ਹੋਏ ਕਿਹਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ 5 ਮੰਤਰੀਆਂ ਵਿੱਚੋਂ 3 ਹਿੰਦੂ,ਇੱਕ ਮੁਸਲਮਾਨ ਅਤੇ ਇੱਕ ਸਿੱਖ ਸੀ

 

CAA 'ਤੇ ਅਕਾਲੀ ਦਲ ਦਾ ਸਟੈਂਡ 

CAA 'ਤੇ ਅਕਾਲੀ ਦਲ ਦੇ ਸਟੈਂਡ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਵਿਚਾਲੇ ਕਈ ਦਿਨ ਤੱਕ ਸ਼ਬਦੀ ਜੰਗ ਚਲੀ, ਕਾਂਗਰਸ ਨੇ CAA 'ਤੇ ਅਕਾਲੀ ਦਲ ਦੇ ਪਾਰਲੀਮੈਂਟ ਦੇ ਅੰਦਰ ਅਤੇ ਬਾਹਰ ਸਟੈਂਡ ਨੂੰ ਲੈਕੇ ਸਵਾਲ ਚੁੱਕੇ ਸਨ,ਅਕਾਲੀ ਦਲ ਨੇ CAA 'ਤੇ ਪਾਰਲੀਮੈਂਟ ਵਿੱਚ ਹਿਮਾਇਤ ਕੀਤੀ ਸੀ ਹਾਲਾਂਕਿ ਪਾਰਲੀਮੈਂਟ ਵਿੱਚ ਆਪਣੇ  ਭਾਸ਼ਣ ਦੌਰਾਨ ਸੁਖਬੀਰ ਬਾਦਲ ਨੇ ਇਹ ਜ਼ਰੂਰ ਕਿਹਾ ਸੀ ਕਿ ਕੇਂਦਰ ਸਰਕਾਰ ਨੂੰ ਮੁਸਲਮਾਨ ਭਾਈਚਾਰੇ ਨੂੰ ਵੀ ਇਸ ਵਿੱਚ ਸ਼ਾਮਲ ਕਰਨਾ ਚਾਹੀਦਾ  ਹੈ, ਪਰ ਸੁਖਬੀਰ ਦੇ ਇਸ ਬਿਆਨ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਵਾਲ ਚੁੱਕੇ ਸਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਵਿੱਚ ਕੈਬਨਿਟ ਸੀਟ ਦੇ ਲਾਲਚ ਵਿੱਚ ਅਕਾਲੀ ਦਲ ਨੇ ਆਪਣੇ ਅਸੂਲਾਂ ਨਾਲ ਸਮਝੌਤਾ ਕੀਤਾ ਹੈ, ਅਕਾਲੀ ਦਲ ਨੇ CAA ਨੂੰ ਅੱਗੇ ਰੱਖਦੇ ਹੋਏ ਹੀ ਦਿੱਲੀ ਵਿਧਾਨਸਭਾ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਸੀ,ਹਾਲਾਂਕਿ ਬਾਅਦ ਵਿੱਚੋਂ ਬਦਲੇ ਸਿਆਸੀ ਸਮੀਕਰਨ ਤੋਂ ਬਾਅਦ ਅਕਾਲੀ ਦਲ ਨੇ ਬਾਹਰੋਂ ਬੀਜੇਪੀ ਨੂੰ ਹਿਮਾਇਤ ਦੇਣ ਦਾ ਫ਼ੈਸਲਾ ਕੀਤਾ ਸੀ