ਕੱਚੇ ਅਧਿਆਪਕਾਂ ਦਾ ਐਲਾਨ, ਹਰ ਹਾਲ 'ਚ ਕਰਾਂਗੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ
Advertisement

ਕੱਚੇ ਅਧਿਆਪਕਾਂ ਦਾ ਐਲਾਨ, ਹਰ ਹਾਲ 'ਚ ਕਰਾਂਗੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ

ਕੱਚੇ ਅਧਿਆਪਕਾਂ ਨੇ ਅੱਜ ਚੰਡੀਗੜ੍ਹ ਪਹੁੰਚ ਕੇ ਵੱਡਾ ਐਲਾਨ ਕਰ ਦਿੱਤਾ ਹੈ. ਉਨ੍ਹਾਂ ਨੇ ਕਿਹਾ ਕਿ ਜੇਕਰ ਅੱਜ ਉਨ੍ਹਾਂ ਨੂੰ ਮੁੱਖ ਮੰਤਰੀ ਨਾ ਮਿਲੇ ਤਾਂ ਉਹ ਉਨ੍ਹਾਂ ਦੀ ਰਿਹਾਇਸ਼ ਦਾ ਘਿਰਾਓ ਕਰਕੇ ਹਟਣਗੇ 

ਕੱਚੇ ਅਧਿਆਪਕਾਂ ਦਾ ਐਲਾਨ, ਹਰ ਹਾਲ 'ਚ ਕਰਾਂਗੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ

ਨਵਜੋਤ ਧਾਲੀਵਾਲ/ਚੰਡੀਗੜ੍ਹ : ਕੱਚੇ ਅਧਿਆਪਕਾਂ ਨੇ ਅੱਜ ਚੰਡੀਗੜ੍ਹ ਪਹੁੰਚ ਕੇ ਵੱਡਾ ਐਲਾਨ ਕਰ ਦਿੱਤਾ ਹੈ. ਉਨ੍ਹਾਂ ਨੇ ਕਿਹਾ ਕਿ ਜੇਕਰ ਅੱਜ ਉਨ੍ਹਾਂ ਨੂੰ ਮੁੱਖ ਮੰਤਰੀ ਨਾ ਮਿਲੇ ਤਾਂ ਉਹ ਉਨ੍ਹਾਂ ਦੀ ਰਿਹਾਇਸ਼ ਦਾ ਘਿਰਾਓ ਕਰਕੇ ਹਟਣਗੇ 

 ਦੱਸ ਦੇਈਏ ਕਿ ਕੱਚੇ ਅਧਿਆਪਕ ਆਪਣੀ ਮੰਗਾਂ ਨੂੰ ਲੈ ਕੇ ਪਿਛਲੇ ਸਵਾ ਮਹੀਨੇ ਤੋਂ ਮੁਹਾਲੀ ਪੰਜਾਬ ਸਿੱਖਿਆ ਦਫ਼ਤਰ ਦੇ ਬਾਹਰ ਬੈਠੇ ਹਨ.  ਪੰਜਾਬ ਦੇ ਵੱਖ ਵੱਖ ਥਾਂਵਾਂ ਤੋਂ ਅਧਿਆਪਕ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਪਹੁੰਚ ਰਹੇ ਹਨ. 

ਅਧਿਆਪਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਆਪਣੇ ਕੀਤੇ ਵਾਅਦੇ ਪੂਰੇ ਕਰਨ ਨਹੀਂ ਤਾਂ ਨਾਲੇ ਤਾਂ ਅਧਿਆਪਕ ਉਨ੍ਹਾਂ ਦੀ ਰਿਹਾਇਸ਼ ਦਾ ਘਿਰਾਓ ਕਰਨਗੇ ਤੇ ਉਨ੍ਹਾਂ ਦੀ ਇੱਟ ਨਾਲ ਇੱਟ ਵਜਾ ਦੇਣਗੇ

WATCH LIVE TV

Trending news