ਤਰਸ ਦੇ ਆਧਾਰ 'ਤੇ ਮਿਲੀ ਨੌਕਰੀ ਛੱਡਣ ਤੇ ਛਲਕਿਆ ਅਰਜੁਨ ਬਾਜਵਾ ਦਾ ਦਰਦ

ਤਰਸ ਦੇ ਆਧਾਰ 'ਤੇ ਪੰਜਾਬ ਕੈਬਿਨੇਟ ਦੇ ਵਿਚ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਪੁੱਤਰ ਨੂੰ ਇੰਸਪੈਕਟਰ ਦੀ ਨੌਕਰੀ ਦਿੱਤੀ ਗਈ ਸੀ. ਜਿਸ ਨੂੰ ਉਨ੍ਹਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ 

ਤਰਸ ਦੇ ਆਧਾਰ 'ਤੇ ਮਿਲੀ ਨੌਕਰੀ ਛੱਡਣ ਤੇ ਛਲਕਿਆ ਅਰਜੁਨ ਬਾਜਵਾ ਦਾ ਦਰਦ

ਨੀਤਿਕਾ ਮਹੇਸ਼ਵਰੀ/ ਚੰਡੀਗਡ਼੍ਹ : ਤਰਸ ਦੇ ਆਧਾਰ 'ਤੇ ਪੰਜਾਬ ਕੈਬਿਨੇਟ ਦੇ ਵਿਚ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਪੁੱਤਰ ਨੂੰ ਇੰਸਪੈਕਟਰ ਦੀ ਨੌਕਰੀ ਦਿੱਤੀ ਗਈ ਸੀ. ਜਿਸ ਨੂੰ ਉਨ੍ਹਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ. ਇਸ ਗੱਲ ਦੀ ਜਾਣਕਾਰੀ ਫਤਹਿਜੰਗ ਸਿੰਘ ਬਾਜਵਾ ਅਤੇ ਉਨ੍ਹਾਂ ਦੇ ਪੁੱਤਰ ਅਰਜੁਨ ਬਾਜਵਾ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਦਿੱਤੀ।

ਇਸ ਬਾਰੇ ਗੱਲਬਾਤ ਕਰਦਿਆਂ  ਅਰਜੁਨ ਬਾਜਵਾ ਨੇ ਕਿਹਾ ਕਿ ਮੈਨੂੰ ਇਹ ਨੌਕਰੀ ਤਰਸ ਦੇ ਆਧਾਰ ਤੇ ਮਿਲੀ ਕਿਉਂਕਿ ਮੇਰੇ ਦਾਦਾ ਜੀ ਨੇ ਦੇਸ਼ ਦੇ ਲਈ ਕੁਰਬਾਨੀ ਕੀਤੀ ਅਜਿਹੇ ਹੋਰ ਵੀ ਬਹੁਤ ਪੰਜਾਬੀ ਹਨ ਜਿਨ੍ਹਾਂ ਨੂੰ  ਤਰਸ ਦੇ ਆਧਾਰ ਤੇ ਨੌਕਰੀ ਮਿਲੀ ਹੈ. ਪਰ ਸਿਆਸਤ ਸਿਰਫ ਮੇਰੀ ਨੌਕਰੀ ਦੇ ਉੱਤੇ ਹੋਈ. ਕਿਉਂਕਿ ਇਹ ਚੋਣਾਂ ਦਾ ਟਾਈਮ ਹੈ.  ਉਨ੍ਹਾਂ ਕਿਹਾ ਕਿ ਆਪਣਿਆਂ ਨੇ ਵੀ ਸਾਡੇ ਉੱਤੇ ਰਾਜਨੀਤੀ ਕੀਤੀ ਜਿਸ ਗੱਲ ਦਾ ਮੈਨੂੰ ਦੁੱਖ ਹੈ ਮੇਰੇ ਜੋ ਆਪਣੇ ਮੀਡੀਆ ਦੇ ਵਿਚ  ਮੈਨੂੰ ਮਿਲੀ ਨੌਕਰੀ ਲੈ ਕੇ ਸਟੇਟਮੈਂਟਸ ਦੇਂਦੇ ਰਹੇ ਮੈਨੂੰ ਚੰਗਾ ਲੱਗਦਾ ਜੇ ਉਹ ਮੇਰੇ ਪਿਤਾ ਜੀ ਨੂੰ ਫੋਨ ਕਰਕੇ ਇਸ ਬਾਰੇ ਗੱਲ ਕਰਦੇ.  ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾਂ ਤੋਂ ਹੀ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਸੀ ਜੇ ਮੇਰੇ ਦਾਦਾ ਜੀ ਹੁੰਦੇ ਤਾਂ ਮੈਨੂੰ ਇੰਸਪੈਕਟਰ ਦੀ ਵਰਦੀ ਵਿੱਚ ਵੇਖ ਕੇ ਉਹ ਬਹੁਤ ਖੁਸ਼ ਹੁੰਦੇ. ਪਰ ਮੈਨੂੰ ਇਹ ਨੌਕਰੀ ਨਹੀਂ ਚਾਹੀਦੀ. ਇਸ ਕਰਕੇ  ਮੈਂ ਇਹ ਨੌਕਰੀ ਨਹੀਂ ਲੈ ਰਿਹਾ.

ਉਥੇ ਹੀ ਟ੍ਰੋਲਰਸ ਦੇ ਵੱਲੋਂ ਲਗਾਤਾਰ ਅਰਜੁਨ ਬਾਜਵਾ ਇਸ ਮੁੱਦੇ ਤੇ ਟਰੋਲ ਕੀਤੇ ਜਾ ਰਹੇ ਸੀ ਜਿਨ੍ਹਾਂ ਨੂੰ ਵੰਗਾਰਦੇ ਹੋਏ ਬਾਜਵਾ ਨੇ ਕਿਹਾ ਕਿ ਅਗਰ ਕਿਸੇ ਚ ਹਿੰਮਤ ਹੈ ਤਾਂ  ਉਹ ਸੋਸ਼ਲ ਮੀਡੀਆ ਦੀ ਬਜਾਏ ਉਨ੍ਹਾਂ ਦੇ ਸਾਹਮਣੇ ਆ ਕੇ ਗੱਲ ਕਰਨ.

ਉੱਥੇ ਹੀ ਵਾਰ ਵਾਰ ਅਕਾਲੀ ਦਲ ਵੱਲੋਂ ਅਰਜਨ ਬਾਜਵਾ ਤੇ ਵੀ ਨੌਕਰੀ ਲੈਣ ਦੇ ਲਈ ਹਮਲਾ ਕੀਤਾ ਜਾ ਰਿਹਾ ਸੀ ਇਸ ਬਾਰੇ ਅਕਾਲੀ ਦਲ ਤੇ ਤਿੱਖਾ ਵਿਅੰਗ ਕਰਦੇ ਹੋਏ ਅਰਜੁਨ ਬਾਜਵਾ ਨੇ ਕਿਹਾ ਕਿ  ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਮੇਰੀ ਪ੍ਰਾਪਰਟੀ ਅਤੇ ਮੇਰੀ ਗੱਡੀਆਂ ਮਾਪ ਲਾਈਆਂ ਗਈਆਂ ਕਿ ਉਹ ਕਿੰਨੇ ਕਰੋੜਾਂ ਦੀਆਂ ਹਨ. ਮੈਨੂੰ ਤਰਸ ਦੇ ਆਧਾਰ ਤੇ ਨੌਕਰੀ ਮਿਲੀ ਸੀ ਜੋ ਕਿ ਮੈਂ ਛੱਡ ਦਿੱਤੀ ਹੈ  ਹੁਣ ਮੈਂ ਹੱਥ ਜੋੜ ਕੇ ਮਜੀਠੀਆ ਨੂੰ ਬੇਨਤੀ ਕਰਦਾ ਹਾਂ ਕਿ ਉਹ ਬ੍ਰੋਕਰ ਦੀ ਨੌਕਰੀ ਦੇਖ ਲੈਣ ਤੇ ਪੰਜਾਬ ਤੇ ਤਰਸ ਕਰਕੇ ਪੰਜਾਬ ਛੱਡ ਦੇਣ