ਗਿਆਨੀ ਟੀ ਸਟਾਲ ਤੇ ਪਹੁੰਚੇ ਮੁੱਖ ਮੰਤਰੀ ਚੰਨੀ ਅਤੇ ਸਿੱਧੂ ਨੇ ਲਈਆਂ ਚਾਹ ਦੀਆਂ ਚੁਸਕੀਆਂ
Advertisement

ਗਿਆਨੀ ਟੀ ਸਟਾਲ ਤੇ ਪਹੁੰਚੇ ਮੁੱਖ ਮੰਤਰੀ ਚੰਨੀ ਅਤੇ ਸਿੱਧੂ ਨੇ ਲਈਆਂ ਚਾਹ ਦੀਆਂ ਚੁਸਕੀਆਂ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬੁੱਧਵਾਰ ਨੂੰ ਵੱਖਰੇ ਅੰਦਾਜ਼ ਚ ਵਿਖਾਈ ਦਿੱਤੇ ਜਿੱਥੇ ਪਹਿਲਾਂ ਉਨ੍ਹਾਂ ਨੇ ਹਰਿਮੰਦਰ ਸਾਹਿਬ ਜਾ ਕੇ ਗੁਰੂ ਚਰਨਾਂ ਚ ਮੱਥਾ ਟੇਕਿਆ.

ਗਿਆਨੀ ਟੀ ਸਟਾਲ ਤੇ ਪਹੁੰਚੇ ਮੁੱਖ ਮੰਤਰੀ ਚੰਨੀ ਅਤੇ ਸਿੱਧੂ ਨੇ ਲਈਆਂ ਚਾਹ ਦੀਆਂ ਚੁਸਕੀਆਂ

ਪਰਮਬੀਰ ਔਲਖ/ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬੁੱਧਵਾਰ ਨੂੰ ਵੱਖਰੇ ਅੰਦਾਜ਼ ਚ ਵਿਖਾਈ ਦਿੱਤੇ ਜਿੱਥੇ ਪਹਿਲਾਂ ਉਨ੍ਹਾਂ ਨੇ ਹਰਿਮੰਦਰ ਸਾਹਿਬ ਜਾ ਕੇ ਗੁਰੂ ਚਰਨਾਂ ਚ ਮੱਥਾ ਟੇਕਿਆ. ਇਸ ਮਗਰੋਂ ਉਹ ਅੰਮ੍ਰਿਤਸਰ ਦੀ ਮਸ਼ਹੂਰ ਦੁਕਾਨ ਗਿਆਨੀ  ਟੀ ਸਟਾਲ ਤੇ ਪਹੁੰਚੇ ਜਿੱਥੇ ਉਨ੍ਹਾਂ ਨੇ ਚਾਹ ਦੀ ਚੁਸਕੀ ਅਤੇ ਕਚੌਰੀ ਦਾ ਆਨੰਦ ਮਾਣਿਆ.

ਉਨ੍ਹਾਂ ਦੇ ਨਾਲ ਉਪ ਮੁੱਖ ਮੰਤਰੀ ਓ ਪੀ ਸੋਨੀ ਅਤੇ ਕਾਂਗਰਸ ਤੇ ਹੋਰ ਆਗੂ ਵੀ ਮੌਜੂਦ  ਸਨ ਚੰਨੀ ਅਤੇ ਸਿੱਧੂ ਨੇ ਗਿਆਨੀ ਟੀ ਸਟਾਲ ਉੱਤੇ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਸਾਬਕਾ ਕੈਬਨਿਟ ਮੰਤਰੀ ਸੁੱਖਬਿੰਦਰ ਸਿੰਘ ਸਰਕਾਰੀਆ  ਦੇ ਨਾਲ ਚਾਹ ਪੀਤੀ ਤੇ ਕਚੌਰੀ  ਖਾਈ. ਆਪਣੇ ਅੰਦਾਜ਼ ਵਿੱਚ ਚੰਨੀ ਨੇ ਲੋਕਾਂ ਨੂੰ ਚੰਗਾ ਪੰਜਾਬ ਬਣਾਉਣ ਦਾ ਵਾਅਦਾ ਵੀ ਕੀਤਾ. ਮੁੱਖ ਮੰਤਰੀ ਦੇ ਇਸ ਰੂਪ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ. ਸੀਐਮ ਚੰਨੀ ਨੇ ਜਦ ਚਾਹ ਦਾ ਗਲਾਸ ਫੜਿਆ ਅਤੇ ਇੱਕ ਘੁੱਟ ਪੀਤਾ ਫਿਰ ਉਨ੍ਹਾਂ ਨੇ ਕਚੌੜੀ ਮੰਗਾ ਕੇ ਉਸ ਵਿਚ ਚਾਹ ਪਾ ਕੇ ਪੀਣੀ ਸ਼ੁਰੂ ਕਰ ਦਿੱਤੀ .ਸਿੱਧੂ ਅਤੇ ਚੰਨੀ ਨੂੰ ਕਚੌੜੀ ਦਾ ਸੁਆਦ ਵੀ ਬਹੁਤ ਪਸੰਦ ਆਇਆ.  ਇਸ ਦੌਰਾਨ ਉੱਥੇ ਮੌਜੂਦ ਲੋਕਾਂ ਦੇ ਨਾਲ ਵੀ ਨਵੇਂ ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੱਧੂ ਦੇ ਨਾਲ ਗੱਲਬਾਤ ਕੀਤੀ ਗਈ.  ਮੁੱਖ ਮੰਤਰੀ ਚੰਨੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਦੀ ਨਵੀਂ ਸਰਕਾਰ ਦਾ ਇਕ ਮਾਤਰ ਟੀਚਾ ਲੋਕਾਂ ਦਾ ਭਲਾ ਕਰਨਾ ਹੈ

WATCH LIVE TV

Trending news