ਅਸਮ ਪਹੁੰਚੇ ਪ੍ਰਧਾਨਮੰਤਰੀ ਨੇ ਸੂਬੇ ਨੂੰ ਦਿੱਤੀਆਂ ਵੱਡੀਆਂ ਸੌਗਾਤਾਂ, ਕਿਹਾ- ਹਰ ਸੂਬੇ ਚ ਸ਼ੁਰੂ ਹੋਣਗੇ ਸਥਾਨਕ ਭਾਸ਼ਾ ਵਿੱਚ ਮੈਡੀਕਲ ਅਤੇ ਟੈਕਨੀਕਲ ਕਾਲਜ

  ਪ੍ਰਧਾਨਮੰਤਰੀ ਨਰੇਂਦਰ ਮੋਦੀ ਐਤਵਾਰ ਨੂੰ ਅਸਮ ਦੇ ਵਿਚ ਪਹੁੰਚੇ। ਜਿੱਥੇ ਉਨ੍ਹਾਂ ਨੇ ਕਈ ਯੋਜਨਾਵਾਂ ਦੀ ਸੌਗਾਤ ਸੂਬੇ ਨੂੰ ਦਿੱਤੀ

ਅਸਮ ਪਹੁੰਚੇ ਪ੍ਰਧਾਨਮੰਤਰੀ ਨੇ ਸੂਬੇ ਨੂੰ ਦਿੱਤੀਆਂ ਵੱਡੀਆਂ ਸੌਗਾਤਾਂ, ਕਿਹਾ- ਹਰ ਸੂਬੇ ਚ ਸ਼ੁਰੂ ਹੋਣਗੇ ਸਥਾਨਕ ਭਾਸ਼ਾ ਵਿੱਚ ਮੈਡੀਕਲ ਅਤੇ ਟੈਕਨੀਕਲ ਕਾਲਜ
ਪ੍ਰਧਾਨਮੰਤਰੀ ਨਰੇਂਦਰ ਮੋਦੀ ਐਤਵਾਰ ਨੂੰ ਅਸਮ ਦੇ ਵਿਚ ਪਹੁੰਚੇ. ਜਿੱਥੇ ਉਨ੍ਹਾਂ ਨੇ ਕਈ ਯੋਜਨਾਵਾਂ ਦੀ ਸੌਗਾਤ ਸੂਬੇ ਨੂੰ ਦਿੱਤੀ

ਨਵੀਂ ਦਿੱਲੀ :  ਪ੍ਰਧਾਨਮੰਤਰੀ ਨਰੇਂਦਰ ਮੋਦੀ ਐਤਵਾਰ ਨੂੰ ਅਸਮ ਦੇ ਵਿਚ ਪਹੁੰਚੇ। ਜਿੱਥੇ ਉਨ੍ਹਾਂ ਨੇ ਕਈ ਯੋਜਨਾਵਾਂ ਦੀ ਸੌਗਾਤ ਸੂਬੇ ਨੂੰ ਦਿੱਤੀ. ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਪ੍ਰਧਾਨ ਮੰਤਰੀ ਨੇ ਇੱਥੇ ਦੋ ਹਸਪਤਾਲਾਂ ਦਾ ਨੀਂਹ ਪੱਥਰ ਰੱਖਿਆ ਅਤੇ ਅਸੋਮ ਮਾਲਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਇਸ ਤੋਂ ਬਾਅਦ ਪ੍ਰਧਾਨਮੰਤਰੀ ਮੋਦੀ ਪੱਛਮੀ ਬੰਗਾਲ ਜਾਣਗੇ। ਅਸਮ ਅਤੇ ਪੱਛਮ ਬੰਗਾਲ ਵਿੱਚ ਇਸ ਸਾਲ ਅਪ੍ਰੈਲ ਮਈ ਦੇ ਵਿੱਚ  ਵਿਧਾਨ ਸਭਾ ਚੋਣਾਂ ਹਨ ਪੀਐਮ ਮੋਦੀ ਦਾ ਇਹ ਦੌਰਾ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ.

ਪ੍ਰਧਾਨਮੰਤਰੀ ਨੇ ਕੀਤੀ ਪ੍ਰੋਗਰਾਮ 'ਅਸੋਮ ਮਾਲਾ' ਦੀ ਸ਼ੁਰੂਆਤ 
ਪ੍ਰੋਗਰਾਮ ਅਸੋਮ ਮਾਲਾ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 'ਅਸੋਮ ਮਾਲਾ' ਸੂਬੇ ਦੀ ਸੜਕ ਬੁਨਿਆਦੀ ਢਾਂਚੇ ਨੂੰ ਵਧਾਵਾ ਦਵੇਗਾ ਇਹ ਪਹਿਲ ਅਸਮ ਦੀ ਆਰਥਿਕ ਉੱਨਤੀ ਅਤੇ ਕੁਨੈਕਟੀਵਿਟੀ ਨੂੰ ਵਧੀਆ ਬਣਾਉਣ ਵਿਚ ਯੋਗਦਾਨ ਦੇਵੇਗੀ ਉਨ੍ਹਾਂ ਨੇ ਕਿਹਾ ਕਿ ਅਗਲੇ 15 ਸਾਲਾਂ ਦੇ ਵਿੱਚ ਅਸਮ ਵਿਚਕਾਰ ਵੀ  ਵੱਡੀਆਂ ਅਤੇ ਚੌੜੀਆਂ ਸੜਕਾਂ ਹੋਣਗੀਆਂ। ਇਹ ਪ੍ਰਾਜੈਕਟ ਤੁਹਾਡਾ ਸੁਪਨਾ ਪੂਰਾ ਕਰੇਗਾ ਉਨ੍ਹਾਂ ਨੇ ਕਿਹਾ ਕਿ ਵਿਕਾਸ ਅਤੇ ਤਰੱਕੀ ਨੂੰ ਵਧਾਵਾ ਦੇਣ ਦੇ ਲਈ ਇਸ ਵਾਰ ਬਜਟ ਵਿਚ ਵੀ ਖ਼ਾਸ ਪ੍ਰਾਵਧਾਨ ਕੀਤਾ ਗਿਆ ਹੈ. ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਨੇ ਵਿਸ਼ਵਨਾਥ ਅਤੇ ਚਰਾਈਦੇਵ ਦੇ ਵਿੱਚ ਮੈਡੀਕਲ ਕਾਲਜਾਂ ਅਤੇ ਹਸਪਤਾਲ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਕਿਹਾ ਕਿ ਇਹ ਅਸਮ ਦੇ ਸਿਹਤ ਸੁਵਿਧਾ ਨੂੰ ਵਧਾਏਗਾ ਪਿਛਲੇ ਕੁਝ ਸਾਲਾਂ ਵਿੱਚ ਸੂਬੇ ਨੇ ਸਿਹਤ ਦੇਖਭਾਲ ਦੇ  ਦੇ ਵਿੱਚ ਤਰੱਕੀ  ਕੀਤੀ ਹੈ .ਇਸ ਨਾਲ ਨਾ ਸਿਰਫ਼ ਅਸਾਮ ਬਲਕਿ ਪੂਰੇ ਉੱਤਰ ਪੂਰਬ ਦੇ ਵਿੱਚ ਲਾਹਾ ਮਿਲਿਆ ਹੈ.  

ਸਥਾਨਕ ਭਾਸ਼ਾ ਵਿਚ ਮਿਲੇਗਾ ਮੈਡੀਕਲ ਕਾਲਜ 
ਪ੍ਰਧਾਨਮੰਤਰੀ ਮੋਦੀ ਵੱਲੋਂ ਐਲਾਨ ਕੀਤਾ ਗਿਆ ਕਿ ਮੇਰਾ ਸੁਪਨਾ ਹੈ ਕਿ ਹਰ ਸੂਬੇ ਵਿੱਚ ਘੱਟੋ ਘੱਟ ਇੱਕ ਮੈਡੀਕਲ ਕਾਲਜ ਮਾਤ ਭਾਸ਼ਾ ਦੇ ਵਿਚ ਪੜ੍ਹਾਉਣਾ ਸ਼ੁਰੂ ਕਰੇ. ਜਦੋਂ ਅਸਮ ਦੇ ਵਿੱਚ ਨਵੀਂ ਸਰਕਾਰ ਬਣੇਗੀ ਤਾਂ ਮੈਂ ਅਸਮ ਦੇ ਲੋਕਾਂ ਨੂੰ ਵਾਅਦਾ ਕਰਦਾ ਹਾਂ ਕਿ ਇੱਥੇ  ਇਕ ਮੈਡੀਕਲ ਕਾਲਜ ਅਜਿਹਾ ਹੋਵੇਗਾ ਜੋ ਕਿ ਆਪਣੀ ਸਥਾਨਕ ਭਾਸ਼ਾ ਵਿੱਚ ਪੜ੍ਹਾਵੇਗਾ. ਪੀਐਮ ਮੋਦੀ ਨੇ ਕਿਹਾ ਕਿ ਡਾਕਟਰ ਇੰਜਨੀਅਰ ਸਥਾਨਕ ਭਾਸ਼ਾ ਵਿੱਚ ਪੜ੍ਹ ਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਸੇਵਾਵਾਂ ਦੇ  ਦੇਣਗੇ.

ਗੁਹਾਟੀ ਨੂੰ ਮਿਲੇਗੀ ਏਮਜ਼ ਦੀ ਸੌਗਾਤ

ਉਹਨਾਂ ਨੇ ਕਿਹਾ ਕਿ ਗੁਹਾਟੀ ਦੇ ਵਿੱਚ ਏਮਜ਼ ਦਾ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਪਿਛਲੀ ਸਰਕਾਰਾਂ ਇਹ ਨਹੀਂ ਸਮਝ ਪਾਈਆਂ ਕਿ ਗੁਹਾਟੀ ਦੇ ਵਿੱਚ ਏਮਸ ਹੋਵੇਗਾ ਅਤੇ ਲੋਕਾਂ ਨੂੰ ਕਿੰਨਾ ਫਾਇਦਾ ਹੋਵੇਗਾ.  ਸਰਕਾਰ ਅਸਮ ਦੇ ਵਿਕਾਸ ਦੇ ਲਈ ਪੂਰੀ ਤਨਦੇਹੀ ਦੇ ਨਾਲ ਕੰਮ ਕਰ ਰਹੀ ਹੈ ਅਸਮ ਦੇ ਵਿਚ ਆਯੂਸ਼ਮਾਨ ਭਾਰਤ ਯੋਜਨਾ ਦਾ ਲਾਭ ਕਰੀਬ ਸਵਾ ਸੌ ਕਰੋੜ ਲੋਕਾਂ ਨੂੰ ਮਿਲ ਰਿਹਾ ਹੈ.

ਲੰਮੇ ਅਰਸੇ ਤੋਂ ਬਾਅਦ ਅਸਮ ਤਕ ਪਹੁੰਚਿਆ ਵਿਕਾਸ 
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸਮ ਦੇ ਵਿੱਚੋਂ ਆਜ਼ਾਦੀ ਦਿਵਾਉਣ ਦੇ ਲਈ ਵੀ ਬਹੁਤ ਸਾਰੇ ਲੋਕਾਂ ਨੇ ਬਲੀਦਾਨ ਦਿੱਤਾ ਸੀ ਇਨ੍ਹਾਂ ਸ਼ਹੀਦਾਂ ਦੇ ਖੂਨ ਦੀ ਇਕ ਇਕ ਬੂੰਦ ਅਤੇ ਸਾਹਸ ਸਾਡੇ ਫ਼ੈਸਲਿਆਂ ਨੂੰ ਹੋਰ ਮਜ਼ਬੂਤ ਕਰਦੀ ਹੈ ਅਸਮ ਦਾ ਇਹ ਅਤੀਤ  ਵਾਰ ਵਾਰ ਮੇਰੇ ਮਨ ਨੂੰ ਅਸਾਮੀਆਂ  ਗਰਭ ਨਾਲ ਭਰ ਰਿਹਾ ਹੈ ਪੂਰਬ ਉੱਤਰ ਅਤੇ ਅਸਮ ਨੂੰ ਵਿਕਾਸ ਦੇ ਲਈ ਬਹੁਤ ਲੰਮਾ ਇੰਤਜ਼ਾਰ ਕਰਨਾ ਪਿਆ.

WATCH LIVE TV